ਜੀਵਨ, ਅਤੁੱਲ ਕੁਰਬਾਨੀ ਅਤੇ ਸ਼ਹਾਦਤ ਦਾ ਸੰਪੂਰਨ ਇਤਿਹਾਸ
ਜਦੋਂ ਵੀ ਅਸੀਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ ਫਰੋਲਦੇ ਹਾਂ, ਤਾਂ ਸਾਡਾ ਸਿਰ ਸ਼ਰਧਾ ਨਾਲ
ਝੁਕ ਜਾਂਦਾ ਹੈ ਕਿਉਂਕਿ ਸਿੱਖ ਇਤਿਹਾਸ ਕਿਸੇ ਇੱਕ ਰਾਜੇ-ਮਹਾਰਾਜੇ ਦੀ ਕਹਾਣੀ ਨਹੀਂ, ਬਲਕਿ
ਉਨ੍ਹਾਂ ਅਣਗਿਣਤ ਸੂਰਬੀਰਾਂ ਦੀਆਂ ਸ਼ਹਾਦਤਾਂ ਨਾਲ ਲਿਖਿਆ ਗਿਆ ਹੈ ਜਿਨ੍ਹਾਂ ਨੇ ਗੁਰੂ-ਚਰਨਾਂ
ਵਿੱਚ ਆਪਣਾ ਆਪ ਨਿਛਾਵਰ ਕਰ ਦਿੱਤਾ। ਅਜਿਹੇ ਹੀ ਮਹਾਨ ਅਤੇ ਅਮਰ ਸ਼ਹੀਦ ਸਨ — ਬਾਬਾ ਜੀਵਨ ਸਿੰਘ
ਜੀ, ਜਿਨ੍ਹਾਂ ਨੂੰ ਅਸੀਂ ਸਾਰੇ 'ਭਾਈ ਜੈਤਾ ਜੀ' ਦੇ ਨਾਮ ਨਾਲ ਵੀ ਜਾਣਦੇ ਹਾਂ।
ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ "ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ" ਦੀ
ਸ਼ਹਾਦਤ ਹੋਈ ਤਾਂ ਉਦੋਂ ਚਾਰੇ ਪਾਸੇ ਖੌਫ਼ ਅਤੇ ਦਹਿਸ਼ਤ ਦਾ ਮਾਹੌਲ ਸੀ। ਮੁਗਲ ਹਕੂਮਤ ਨੇ ਆਪਣਾ
ਪਹਿਰਾ ਸਖ਼ਤ ਕਰ ਦਿੱਤਾ ਤੇ ਐਲਾਨ ਕੀਤਾ ਕਿ ਕੋਈ ਗੁਰੂ ਸਾਹਿਬ ਦੇ ਪਾਵਨ ਸੀਸ ਜਾਂ ਧੜ ਨੂੰ ਹੱਥ
ਨਾ ਲਾਵੇ ਮਤਲਬ ਕਿ ਕੋਈ ਵੀ ਗੁਰੂ ਸਾਹਿਬ ਜੀ ਦੇ ਸੀਸ ਜਾਂ ਧੜ੍ਹ ਨੂੰ ਚੁੱਕ ਕੇ ਨਹੀਂ ਲਿਜਾ
ਸਕਦਾ ਪਰ ਉਸ ਖ਼ਤਰਨਾਕ ਮਾਹੌਲ ਵਿੱਚ ਵੀ ਇੱਕ 14-15 ਸਾਲਾਂ ਦੇ ਨੌਜਵਾਨ ਨੇ ਆਪਣੀ ਜਾਨ ਦੀ
ਪ੍ਰਵਾਹ ਕੀਤੇ ਬਿਨਾਂ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਪਹੁੰਚਾਉਣ ਦਾ ਅਸੰਭਵ
ਕਾਰਨਾਮਾ ਕਰ ਦਿਖਾਇਆ। ਇਹ ਬਹਾਦਰ ਨੌਜਵਾਨ ਕੋਈ ਹੋਰ ਨਹੀਂ, ਬਲਕਿ ਭਾਈ ਜੈਤਾ ਜੀ ਹੀ ਸਨ।
ਭਾਈ ਜੈਤਾ ਜੀ ਦੀ ਇਸ ਬਹਾਦਰੀ ਕਰਕੇ ਦਸਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ
ਜੈਤਾ ਜੀ ਨੂੰ ਆਪਣੀ ਹਿੱਕ ਨਾਲ ਲਗਾ ਕੇ "ਰੰਗਰੇਟਾ ਗੁਰੂ ਕਾ ਬੇਟਾ" ਦਾ ਪਵਿੱਤਰ ਵਰਦਾਨ ਦਿੱਤਾ
ਸੀ। ਆਓ, ਅੱਜ ਦੇ ਇਸ ਵਿਸਥਾਰਪੂਰਵਕ ਲੇਖ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਪੂਰੇ ਜੀਵਨ, ਉਨ੍ਹਾਂ
ਦੇ ਪਰਿਵਾਰ ਦੇ ਤਿਆਗ ਅਤੇ ਚਮਕੌਰ ਦੀ ਗੜ੍ਹੀ ਵਿੱਚ ਹੋਈ ਅਦੁੱਤੀ ਸ਼ਹਾਦਤ ਨੂੰ ਬਹੁਤ ਹੀ ਨੇੜਿਓਂ
ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਜਨਮ, ਪਰਿਵਾਰ ਅਤੇ ਰੂਹਾਨੀ ਪਿਛੋਕੜ
ਭਾਈ ਜੈਤਾ ਜੀ ਦਾ ਜਨਮ 30 ਨਵੰਬਰ 1661 ਈਸਵੀ (ਮਾਘ ਸੁਦੀ ਤ੍ਰਿਤੀਆ) ਨੂੰ ਪਟਨਾ ਸਾਹਿਬ (ਬਿਹਾਰ) ਦੀ ਪਵਿੱਤਰ ਧਰਤੀ 'ਤੇ ਹੋਇਆ। ਉਹਨਾਂ ਦਾ ਜਨਮ ਭੱਟੀ ਰਾਜਪੂਤ ਘਰਾਣੇ ਨਾਲ ਸਬੰਧਤ ਰੰਗਰੇਟਾ (ਰਵਿਦਾਸੀਆ) ਗੁਰਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਰਿਹਾ ਸੀ।ਪਰਿਵਾਰਕ ਵੰਸ਼ਾਵਲੀ
ਪਿਤਾ ਜੀ: ਭਾਈ ਸਦਾਚੰਦ ਜੀ (ਜਿਨ੍ਹਾਂ ਨੂੰ ਭਾਈ ਆਗਿਆ ਰਾਮ ਜੀ ਵੀ ਕਿਹਾ ਜਾਂਦਾ ਸੀ) ਮਾਤਾ ਜੀ: ਮਾਤਾ ਪ੍ਰੇਮੋ ਜੀ (ਮਾਤਾ ਨਰੈਣੀ ਜੀ) ਦਾਦਾ ਜੀ: ਭਾਈ ਕਲਿਆਣਾ ਜੀ, ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਨਿਸ਼ਕਾਮ ਸੇਵਕ ਸਨ ਅਤੇ ਜੰਗਾਂ ਵਿੱਚ ਵੀ ਸ਼ਾਮਲ ਰਹੇ ਸਨ। ਜਦੋਂ ਭਾਈ ਜੈਤਾ ਜੀ ਦਾ ਜਨਮ ਹੋਇਆ, ਉਦੋਂ ਪਟਨਾ ਸਾਹਿਬ ਵਿਖੇ ਹੀ ਬਾਲ ਗੋਬਿੰਦ ਰਾਇ ਜੀ ਦਾ ਪ੍ਰਕਾਸ਼ ਹੋਇਆ ਸੀ। ਦੋਵਾਂ ਦਾ ਬਚਪਨ ਇਕੱਠਿਆਂ ਬੀਤਿਆ, ਜਿਸ ਕਰਕੇ ਭਾਈ ਜੈਤਾ ਜੀ ਦੇ ਮਨ ਵਿੱਚ ਬਾਲ ਗੋਬਿੰਦ ਰਾਇ ਜੀ ਪ੍ਰਤੀ ਗੂੜ੍ਹਾ ਪ੍ਰੇਮ, ਸ਼ਰਧਾ ਅਤੇ ਭਗਤੀ ਦਾ ਭਾਵ ਬਚਪਨ ਤੋਂ ਹੀ ਰਚ-ਵਸ ਗਿਆ ਸੀ। ਬਾਅਦ ਵਿੱਚ ਜਦੋਂ ਗੁਰੂ ਪਰਿਵਾਰ ਪੰਜਾਬ ਆਇਆ, ਤਾਂ ਭਾਈ ਜੈਤਾ ਜੀ ਦਾ ਪਰਿਵਾਰ ਵੀ ਪੰਜਾਬ ਆ ਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜੇ ਵਸ ਗਿਆ।ਦਿੱਲੀ ਦਾ ਭਿਆਨਕ ਸਾਕਾ
(1675 ਈਸਵੀ) 17ਵੀਂ ਸਦੀ ਵਿੱਚ ਜਦੋਂ ਔਰੰਗਜ਼ੇਬ ਦਾ ਰਾਜ ਸੀ, ਉਸ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿਉਂਕਿ ਉਹ ਚਾਹੁੰਦਾ ਸੀ ਕਿ ਪੂਰੇ ਭਾਰਤ ਵਿੱਚ ਇਸਲਾਮ ਧਰਮ ਹੀ ਹੋਵੇ, ਹੋਰ ਕੋਈ ਵੀ ਧਰਮ ਭਾਰਤ ਵਿੱਚ ਨਾ ਹੋਵੇ। ਉਹ ਧੱਕੇ ਨਾਲ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਵਾਉਣ ਲੱਗ ਪਿਆ। ਜਦੋਂ ਉਸ ਨੇ ਕਸ਼ਮੀਰੀ ਪੰਡਿਤਾਂ ਤੇ ਧੱਕੇ ਨਾਲ ਇਸਲਾਮ ਧਰਮ ਥੋਪਣਾ ਚਾਹਿਆ ਤਾਂ ਕਸ਼ਮੀਰੀ ਪੰਡਿਤ ਆਪਣੇ ਧਰਮ ਨੂੰ ਬਚਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਆਏ। ਉਹਨਾਂ ਨੇ ਸਾਰੀ ਗੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਬਾਲ ਗੋਬਿੰਦ ਰਾਏ ਜੀ ਦੇ ਕਹਿਣ ਤੇ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕੀਤਾ। 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਨਾਲ ਆਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਅਤੇ ਭਾਈ ਦਿਆਲਾ ਜੀ ਨੂੰ ਬਹੁਤ ਹੀ ਰੂਹ-ਕੰਬਾਊ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਸੀ। (
ਔਰੰਗਜ਼ੇਬ ਦਾ ਸ਼ਾਹੀ ਹੁਕਮ ਸ਼ਹਾਦਤ ਤੋਂ ਬਾਅਦ ਮੁਗ਼ਲ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਕੋਈ
ਵੀ ਗੁਰੂ ਦਾ ਸੀਸ ਜਾਂ ਧੜ ਕੋਈ ਚੁੱਕ ਕੇ ਨਹੀਂ ਲੈ ਕੇ ਜਾਵੇ। ਚਾਂਦਨੀ ਚੌਕ ਵਿੱਚ ਹਥਿਆਰਬੰਦ
ਮੁਗਲ ਸਿਪਾਹੀਆਂ ਦਾ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਮੁਗਲਾਂ ਦਾ ਮਕਸਦ ਸਿੱਖਾਂ ਅਤੇ ਆਮ ਜਨਤਾ
ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਉਹਨਾਂ ਨੇ ਐਲਾਨ ਇਹ ਕੀਤਾ ਸੀ ਕਿ ਜੋ ਵੀ ਸੀਸ ਜਾਂ ਧੜ ਨੂੰ
ਚੁੱਕਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ।
ਚਾਂਦਨੀ ਚੌਕ ਤੋਂ ਸੀਸ ਉਠਾਉਣ ਦੀ ਇਤਿਹਾਸਕ ਘਟਨਾ
ਗੁਰੂ ਜੀ ਦੀ ਸ਼ਾਹਦਤ ਤੋਂ ਬਾਅਦ ਪੂਰੀ ਦਿੱਲੀ ਵਿੱਚ ਸਹਿਮ ਦਾ ਮਾਹੌਲ ਸੀ, ਉਸ ਵੇਲੇ ਭਾਈ ਜੈਤਾ ਜੀ, ਉਨ੍ਹਾਂ ਦੇ ਪਿਤਾ ਭਾਈ ਸਦਾਚੰਦ ਜੀ, ਅਤੇ ਭਾਈ ਨਾਨੂ ਰਾਮ ਜੀ ਨੇ ਇੱਕ ਗੁਪਤ ਯੋਜਨਾ ਬਣਾਈ ਕਿ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾ ਸਕਦੀ, ਇਸ ਦੇ ਬਦਲੇ ਭਾਵੇਂ ਓਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ।ਅਲੌਕਿਕ ਝੱਖੜ ਅਤੇ ਹਨੇਰਾ
ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਦੀ ਸ਼ਹਾਦਤ ਤੋਂ ਤੁਰੰਤ ਬਾਅਦ ਦਿੱਲੀ ਵਿੱਚ ਐਸਾ ਭਿਆਨਕ ਹਨੇਰਾ ਅਤੇ ਝੱਖੜ ਝੁਲਿਆ ਕਿ ਅੱਖਾਂ ਵਿੱਚ ਧੂੜ ਭਰਨ ਲੱਗੀ। ਦਿਨ ਵੇਲੇ ਹੀ ਰਾਤ ਵਰਗਾ ਹਨੇਰਾ ਛਾ ਗਿਆ। ਪਹਿਰੇਦਾਰ ਆਪਣੀਆਂ ਅੱਖਾਂ ਬਚਾਉਂਦੇ ਹੋਏ ਇੱਧਰ-ਉੱਧਰ ਲੁਕਣ ਲੱਗੇ। ਭਾਈ ਜੈਤਾ ਜੀ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧੇ ਅਤੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਚੁੱਕ ਕੇ ਲੈ ਆਏ। (ਦੂਜੇ ਪਾਸੇ, ਭਾਈ ਲਖੀ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਗੁਰੂ ਜੀ ਦੇ ਪਾਵਨ ਧੜ ਨੂੰ ਆਪਣੇ ਬਲਦ-ਗੱਡੇ ਵਿੱਚ ਲੁਕਾ ਕੇ ਆਪਣੇ ਘਰ ਲੈ ਗਏ, ਜਿੱਥੇ ਉਨ੍ਹਾਂ ਨੇ ਆਪਣੇ ਪੂਰੇ ਘਰ ਨੂੰ ਅੱਗ ਲਗਾ ਕੇ ਧੜ ਦਾ ਅੰਤਿਮ ਸੰਸਕਾਰ ਕੀਤਾ, ਜਿੱਥੇ ਅੱਜ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਹੈ।)ਪਿਤਾ ਭਾਈ ਸਦਾਚੰਦ ਜੀ ਦੀ ਮਹਾਨ ਕੁਰਬਾਨੀ
ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ, ਤਾਂ ਇਹ ਚਿੰਤਾ ਸੀ ਕਿ ਮੁਗਲ ਫੌਜ ਪਿੱਛਾ ਕਰੇਗੀ। ਇਸ ਸਮੇਂ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾਚੰਦ ਜੀ ਨੇ ਅਜਿਹਾ ਤਿਆਗ ਕੀਤਾ ਜੋ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ: > "ਮੇਰਾ ਸੀਸ ਵੱਢ ਕੇ ਗੁਰੂ ਜੀ ਦੀ ਥਾਂ 'ਤੇ ਰੱਖ ਦਿਓ, ਤਾਂ ਜੋ ਮੁਗਲ ਸਮਝਣ ਕਿ ਗੁਰੂ ਜੀ ਦਾ ਸੀਸ ਇੱਥੇ ਹੀ ਪਿਆ ਹੈ। ਇਸ ਨਾਲ ਭਾਈ ਜੈਤਾ ਜੀ ਨੂੰ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਣ ਦਾ ਪੂਰਾ ਸਮਾਂ ਮਿਲ ਜਾਵੇਗਾ।" > ਪਿਤਾ ਨੇ ਆਪਣੇ ਗੁਰੂ ਦੇ ਸੀਸ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ। ਅਜਿਹਾ ਜਜ਼ਬਾ ਸਿਰਫ਼ ਗੁਰੂ ਦੇ ਸੱਚੇ ਸਿੱਖਾਂ ਵਿੱਚ ਹੀ ਹੋ ਸਕਦਾ ਹੈ।ਦਿੱਲੀ ਤੋਂ ਆਨੰਦਪੁਰ ਸਾਹਿਬ ਦਾ ਜੋਖਮ ਭਰਿਆ ਸਫ਼ਰ
ਪਾਵਨ ਸੀਸ ਨੂੰ ਇੱਕ ਸੰਦੂਕੜੀ
ਵਿੱਚ ਰੱਖ ਕੇ, ਕੱਪੜੇ ਵਿੱਚ ਵਲੇਟ ਕੇ ਭਾਈ ਜੈਤਾ ਜੀ ਨੇ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ
ਵੱਲ ਪੈਦਲ ਯਾਤਰਾ ਸ਼ੁਰੂ ਕੀਤੀ। ਲਗਭਗ 300 ਕਿਲੋਮੀਟਰ ਦਾ ਇਹ ਰਸਤਾ ਖ਼ਤਰਿਆਂ ਨਾਲ ਭਰਿਆ ਹੋਇਆ
ਸੀ। ਹਰ ਪਿੰਡ, ਹਰ ਚੌਂਕੀ 'ਤੇ ਮੁਗਲ ਪੁਲਿਸ ਦੀਆਂ ਨਜ਼ਰਾਂ ਸਨ।
ਯਾਤਰਾ ਦੇ ਮੁੱਖ ਪੜਾਅ
- ਤਰਾਵੜੀ (ਕਰਨਾਲ): ਦਿੱਲੀ ਤੋਂ ਚੱਲ ਕੇ ਭਾਈ ਜੈਤਾ ਜੀ ਸਭ ਤੋਂ ਪਹਿਲਾਂ ਤਰਾਵੜੀ ਪਹੁੰਚੇ, ਜਿੱਥੇ ਇੱਕ ਮਾਈ ਨੇ ਉਨ੍ਹਾਂ ਨੂੰ ਆਪਣੇ ਘਰ ਠਹਿਰਾਇਆ। (ਅੱਜ ਇੱਥੇ ਗੁਰਦੁਆਰਾ ਸੀਸ ਗੰਜ ਸਾਹਿਬ, ਤਰਾਵੜੀ ਹੈ)।
- ਅੰਬਾਲਾ (ਬਾਦਸ਼ਾਹੀ ਬਾਗ): ਅਗਲਾ ਵਿਸ਼ਰਾਮ ਅੰਬਾਲਾ ਵਿਖੇ ਹੋਇਆ, ਜਿੱਥੇ ਸੰਗਤਾਂ ਨੇ ਗੁਪਤ ਤੌਰ 'ਤੇ ਸੀਸ ਦੇ ਦਰਸ਼ਨ ਕੀਤੇ।
- ਨਭਾ ਸਾਹਿਬ (ਜ਼ੀਰਕਪੁਰ): ਪੰਜਾਬ ਵਿੱਚ ਦਾਖਲ ਹੋ ਕੇ ਭਾਈ ਜੈਤਾ ਜੀ ਨੇ ਨਭਾ ਸਾਹਿਬ ਵਿਖੇ ਰਾਤ ਕੱਟੀ।
- ਕੀਰਤਪੁਰ ਸਾਹਿਬ: ਅਖੀਰਕਾਰ, ਸਾਰੇ ਖ਼ਤਰਿਆਂ ਨੂੰ ਲੰਘਦੇ ਹੋਏ ਭਾਈ ਜੈਤਾ ਜੀ ਪਾਵਨ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਸਾਹਿਬ ਵਿਖੇ 9 ਸਾਲ ਦੀ ਉਮਰ ਦੇ ਬਾਲ ਗੋਬਿੰਦ ਰਾਇ ਜੀ, ਮਾਤਾ ਗੁਜਰੀ ਜੀ ਅਤੇ ਸਮੂਹ ਸਿੱਖ ਸੰਗਤ ਨੇ ਅਥਾਹ ਵੈਰਾਗ ਅਤੇ ਸਤਿਕਾਰ ਨਾਲ ਪਾਵਨ ਸੀਸ ਦਾ ਸਵਾਗਤ ਕੀਤਾ।
ਰੰਗਰੇਟਾ ਗੁਰੂ ਕਾ ਬੇਟਾ
ਜਦੋਂ ਬਾਲ ਗੋਬਿੰਦ ਰਾਇ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਦੇਖਿਆ, ਤਾਂ ਉਨ੍ਹਾਂ ਨੇ ਭਾਈ ਜੈਤਾ ਜੀ ਦੀ ਬਹਾਦਰੀ, ਅਥਾਹ ਸ਼ਰਧਾ ਅਤੇ ਨਿਡਰਤਾ ਨੂੰ ਦੇਖ ਕੇ ਉਨ੍ਹਾਂ ਨੂੰ ਤੁਰੰਤ ਆਪਣੀ ਗਲਵਕੜੀ ਵਿੱਚ ਲੈ ਲਿਆ। ਦਸਮ ਪਾਤਸ਼ਾਹ ਨੇ ਭਾਈ ਜੈਤਾ ਜੀ ਨੂੰ ਹਿੱਕ ਨਾਲ ਲਗਾ ਕੇ ਇਹ ਇਤਿਹਾਸਕ ਬੋਲ ਕਹੇ: "ਰੰਗਰੇਟਾ ਗੁਰੂ ਕਾ ਬੇਟਾ" ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ "ਰੰਗਰੇਟਾ ਗੁਰੂ ਕਾ ਬੇਟਾ" ਸਿਰਫ਼ ਇੱਕ ਖਿਤਾਬ ਨਹੀਂ ਸੀ ਬਲਕਿ ਉਹ ਤਾਂ ਸਮਾਜ ਨੂੰ ਜਾਤ-ਪਾਤ, ਊਚ-ਨੀਚ ਅਤੇ ਛੂਤ-ਛਾਤ ਦੇ ਝੂਠੇ ਭਰਮਾਂ ਨੂੰ ਦੂਰ ਕਰਨਾ ਚਾਹੁੰਦਾ ਸੀ। ਗੁਰੂ ਜੀ ਨੇ ਦੱਸ ਦਿੱਤਾ ਕਿ ਜੋ ਗੁਰੂ ਲਈ ਸੱਚਾ ਪ੍ਰੇਮ ਅਤੇ ਕੁਰਬਾਨੀ ਰੱਖਦਾ ਹੈ, ਉਹ ਗੁਰੂ ਦਾ ਆਪਣਾ ਪੁੱਤਰ ਹੈ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ। ਇਸ ਤੋਂ ਬਾਅਦ 16 ਨਵੰਬਰ 1675 ਈ: ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਚੰਦਨ ਦੀ ਲੱਕੜ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਪੂਰੇ ਸਤਿਕਾਰ ਨਾਲ ਸੰਸਕਾਰ ਕੀਤਾ ਗਿਆ। ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ ਹੋਇਆ ਹੈ।ਖੰਡੇ ਬਾਟੇ ਦੀ ਪਾਹੁਲ ਅਤੇ 'ਬਾਬਾ ਜੀਵਨ ਸਿੰਘ' ਬਣਨਾ
1699 ਈਸਵੀ ਦੀ ਵਿਸਾਖੀ ਵਾਲੇ ਦਿਨ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਤਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਜਿਨ੍ਹਾਂ ਗੁਰਸਿੱਖਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਪਾਨ ਕੀਤਾ, ਉਨ੍ਹਾਂ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ।- ਨਵਾਂ ਨਾਮ: ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੈਤਾ ਜੀ ਦਾ ਨਾਮ 'ਭਾਈ ਜੀਵਨ ਸਿੰਘ' ਰੱਖਿਆ ਗਿਆ।
- ਖਾਲਸਾ ਫੌਜ ਦੇ ਜਰਨੈਲ: ਗੁਰੂ ਜੀ ਨੇ ਉਨ੍ਹਾਂ ਦੀ ਬਹਾਦਰੀ ਅਤੇ ਸ਼ਸਤਰ ਵਿਦਿਆ ਵਿੱਚ ਮਹਾਰਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣਾ ਮੁੱਖ ਅੰਗਰੱਖਸ਼ਕ (Bodyguard) ਅਤੇ ਖਾਲਸਾ ਫੌਜ ਦਾ ਮੁੱਖ ਜਰਨੈਲ ਬਣਾਇਆ। ਬਾਬਾ ਜੀਵਨ ਸਿੰਘ ਜੀ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣ ਵਿੱਚ ਬਹੁਤ ਨਿਪੁੰਨ ਸਨ। ਉਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬਾਕੀ ਨੌਜਵਾਨ ਸਿੰਘਾਂ ਨੂੰ ਜੰਗੀ ਵਿਦਿਆ ਦੇਣ ਦੀ ਸੇਵਾ ਵੀ ਬਹੁਤ ਇਮਾਨਦਾਰੀ ਨਾਲ ਨਿਭਾਈ।
ਸਾਹਿਤਕ ਰਚਨਾ
'ਸ੍ਰੀ ਗੁਰ ਕਥਾ' ਗ੍ਰੰਥ ਬਾਬਾ ਜੀਵਨ ਸਿੰਘ ਜੀ ਸਿਰਫ਼ ਇੱਕ ਯੋਧੇ ਹੀ ਨਹੀਂ ਸਨ, ਬਲਕਿ ਉਹ ਬਹੁਤ ਉੱਚ ਕੋਟੀ ਦੇ ਵਿਦਵਾਨ ਅਤੇ ਕਵੀ ਵੀ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ 52 ਕਵੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ 'ਸ੍ਰੀ ਗੁਰ ਕਥਾ' ਨਾਮਕ ਇੱਕ ਇਤਿਹਾਸਕ ਗ੍ਰੰਥ ਦੀ ਰਚਨਾ ਕੀਤੀ। ਇਸ ਗ੍ਰੰਥ ਵਿੱਚ ਉਨ੍ਹਾਂ ਨੇ ਆਪ ਅੱਖੀਂ ਡਿੱਠਾ ਇਤਿਹਾਸ ਕਵਿਤਾ ਦੇ ਰੂਪ ਵਿੱਚ ਲਿਖਿਆ:- ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਹਾਲ।
- ਚਾਂਦਨੀ ਚੌਕ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਜਾਣ ਦੀ ਪੂਰੀ ਯਾਤਰਾ।
- 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਾ ਅੱਖੀਂ ਡਿੱਠਾ ਬ੍ਰਿਤਾੰਤ।
- ਗੁਰੂ ਗੋਬਿੰਦ ਸਿੰਘ ਜੀ ਦੇ ਨਿਯਮ ਅਤੇ ਰਹਿਤ-ਮਰਯਾਦਾ। ਇਹ ਗ੍ਰੰਥ ਅੱਜ ਵੀ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਪ੍ਰਮਾਣਿਕ ਸਰੋਤ ਮੰਨਿਆ ਜਾਂਦਾ ਹੈ।
ਆਨੰਦਪੁਰ ਸਾਹਿਬ ਦਾ ਘੇਰਾ ਅਤੇ ਸਰਸਾ ਨਦੀ ਦਾ ਯੁੱਧ
ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਮਿਲ ਕੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਕਈ ਮਹੀਨਿਆਂ ਤੱਕ ਘੇਰੀ ਰੱਖਿਆ, ਤਾਂ ਉਹਨਾਂ ਨੇ ਕਸਮਾਂ ਖਾ ਲਈਆਂ ਕਿ ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ ਅਸੀਂ ਤੁਹਾਨੂੰ ਕੁੱਝ ਨਹੀਂ ਕਹਾਂਗੇ। ਜਿਸ ਤੋਂ ਬਾਅਦ ਦਸੰਬਰ 1704 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ। ਕਿਲ੍ਹਾ ਛੱਡਦਿਆਂ ਹੀ ਦੁਸ਼ਮਣ ਨੇ ਆਪਣੀਆਂ ਝੂਠੀਆਂ ਕਸਮਾਂ ਤੋੜ ਕੇ ਪਿੱਠ ਪਿੱਛੋਂ ਹਮਲਾ ਕਰ ਦਿੱਤਾ। ਪੋਹ ਦੇ ਮਹੀਨੇ ਦੀ ਰਾਤ ਨੂੰ ਸਰਸਾ ਨਦੀ 'ਤੇ ਭਿਆਨਕ ਜੰਗ ਹੋਈ।ਸਰਸਾ ਨਦੀ 'ਤੇ ਜੰਗ ਦੀ ਕਮਾਨ
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ 100 ਦੇ ਲਗਭਗ ਸਿੰਘਾਂ ਦੀ ਟੁਕੜੀ ਦੇ ਕੇ ਪਿੱਛੋਂ ਆ ਰਹੀ ਲੱਖਾਂ ਦੀ ਮੁਗਲ ਫੌਜ ਨੂੰ ਰੋਕਣ ਦਾ ਹੁਕਮ ਦਿੱਤਾ, ਤਾਂ ਜੋ ਗੁਰੂ ਜੀ ਦਾ ਪਰਿਵਾਰ ਅਤੇ ਬਾਕੀ ਸਿੰਘ ਸੁਰੱਖਿਅਤ ਨਦੀ ਪਾਰ ਕਰ ਸਕਣ। ਬਾਬਾ ਜੀਵਨ ਸਿੰਘ ਜੀ ਨੇ ਸਰਸਾ ਦੇ ਕੰਢੇ ਅਜਿਹੀ ਬਹਾਦਰੀ ਨਾਲ ਜੰਗ ਲੜੀ ਕਿ ਮੁਗਲ ਫੌਜਾਂ ਦੇ ਦੰਦ ਖੱਟੇ ਕਰ ਦਿੱਤੇ।ਚਮਕੌਰ ਦੀ ਗੜ੍ਹੀ ਅਤੇ ਬਾਬਾ ਜੀਵਨ ਸਿੰਹੋਘ ਜੀ ਦੀ ਅਦੁੱਤੀ ਸ਼ਹਾਦਤ
ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ) ਅਤੇ 40 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਇੱਕ ਕੱਚੀ ਗੜ੍ਹੀ ਵਿੱਚ ਦੁਨੀਆ ਦੀ ਸਭ ਤੋਂ ਅਸਾਵਾਂ ਜੰਗ ਲੜਿਆ ਗਿਆ। 22 ਦਸੰਬਰ 1704 ਨੂੰ ਚਮਕੌਰ ਦੀ ਗੜ੍ਹੀ ਵਿੱਚ ਜੰਗ ਚੱਲ ਰਹੀ ਸੀ। ਜਦੋਂ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਜ਼ਿਆਦਾਤਰ ਸਿੰਘ ਸ਼ਹੀਦ ਹੋ ਗਏ, ਤਾਂ ਬਾਕੀ ਬਚੇ ਪੰਜ ਸਿੰਘਾਂ ਨੇ ਹੁਕਮਨਾਮਾ ਜਾਰੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਜਾਣ ਲਈ ਕਿਹਾ।ਗੁਰੂ ਜੀ ਦਾ ਰੂਪ ਧਾਰਨਾ
ਗੁਰੂ ਗੋਬਿੰਦ ਸਿੰਘ ਜੀ ਦੇ ਗੜ੍ਹੀ ਵਿੱਚੋਂ ਨਿਕਲਣ ਤੋਂ ਬਾਅਦ, ਦੁਸ਼ਮਣ ਨੂੰ ਭੁਲੇਖੇ ਵਿੱਚ ਰੱਖਣ ਲਈ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਸਾਹਿਬ ਦੀ ਸ਼ਾਹੀ ਪੋਸ਼ਾਕ ਅਤੇ ਜੀਗਾ-ਕਲਗੀ ਪਹਿਨਾਈ ਗਈ, ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਚਿਹਰਾ-ਮੋਹਰਾ ਅਤੇ ਕੱਦ-ਕਾਠ ਗੁਰੂ ਜੀ ਨਾਲ ਬਹੁਤ ਮਿਲਦਾ-ਜੁਲਦਾ ਸੀ। ਬਾਬਾ ਜੀਵਨ ਸਿੰਘ ਜੀ ਗੜ੍ਹੀ ਦੀ ਬੁਰਜੀ 'ਤੇ ਬੈਠ ਕੇ ਰਾਤ ਭਰ ਤੀਰ ਚਲਾਉਂਦੇ ਰਹੇ, ਜਿਸ ਨਾਲ ਮੁਗਲ ਸਮਝਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਅਜੇ ਵੀ ਗੜ੍ਹੀ ਦੇ ਅੰਦਰ ਹੀ ਹਨ।ਅੰਤਿਮ ਸ਼ਹਾਦਤ
ਅਗਲੇ ਦਿਨ ਸਵੇਰੇ (23 ਦਸੰਬਰ 1704) ਬਾਬਾ ਜੀਵਨ ਸਿੰਘ ਜੀ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਤਲਵਾਰ ਸੂਤ ਕੇ ਦੁਸ਼ਮਣਾਂ ਦੇ ਦਲ ਵਿੱਚ ਕੁੱਦ ਪਏ। ਉਨ੍ਹਾਂ ਨੇ ਦਰਜਨਾਂ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਵਿੱਚ ਚਮਕੌਰ ਦੀ ਪਵਿੱਤਰ ਧਰਤੀ 'ਤੇ ਸ਼ਹਾਦਤ ਦਾ ਜਾਮ ਪੀ ਗਏ।ਪਰਿਵਾਰ ਦੀਆਂ ਅਦੁੱਤੀ ਸ਼ਹਾਦਤਾਂ
ਬਾਬਾ ਜੀਵਨ ਸਿੰਘ ਜੀ ਦਾ ਪੂਰਾ ਪਰਿਵਾਰ ਹੀ ਸ਼ਹੀਦਾਂ ਦਾ ਪਰਿਵਾਰ ਸੀ। ਸਿੱਖ ਇਤਿਹਾਸ ਵਿੱਚ ਬਹੁਤ ਘੱਟ ਅਜਿਹੇ ਪਰਿਵਾਰ ਮਿਲਦੇ ਹਨ ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਨੇ ਗੁਰੂ ਘਰ ਲਈ ਆਪਣੀ ਜਾਨ ਕੁਰਬਾਨ ਕੀਤੀ ਹੋਵੇ:- ਦਾਦਾ ਭਾਈ ਕਲਿਆਣਾ ਜੀ: ਛੇਵੇਂ ਗੁਰੂ ਜੀ ਦੀਆਂ ਜੰਗਾਂ ਵਿੱਚ ਸ਼ਹੀਦ ਹੋਏ।
- ਪਿਤਾ ਭਾਈ ਸਦਾਚੰਦ ਜੀ: ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਰੱਖਿਆ ਲਈ ਸ਼ਹੀਦ ਹੋਏ।
- ਬਾਬਾ ਜੀਵਨ ਸਿੰਘ ਜੀ: ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ।
- ਭਰਾ ਭਾਈ ਸੇਵਾ ਸਿੰਘ ਜੀ: ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ।
- ਦੋਵੇਂ ਪੁੱਤਰ (ਬਾਬਾ ਗੁਰਦਿੱਤ ਸਿੰਘ ਤੇ ਬਾਬਾ ਸੁਖਦੇਵ ਸਿੰਘ): ਚਮਕੌਰ ਦੀ ਗੜ੍ਹੀ ਵਿਖੇ ਬਾਲ ਅਵਸਥਾ ਵਿੱਚ ਜੰਗ ਲੜਦੇ ਹੋਏ ਸ਼ਹੀਦ ਹੋਏ।

No comments:
Post a Comment