Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Thursday, December 11, 2025

Anandpur Sahib da Qile nu ghera paun da mukh karan

ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੇ ਮੁੱਖ ਕਾਰਨ

ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦਾ ਮੁੱਖ ਕਾਰਨ ਤਾਂ ਈਰਖਾ ਸੀ ਪਰ ਇਹ ਈਰਖਾ ਸੀ ਰਾਜਾ ਭੀਮ ਚੰਦ ਦੀ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾਂ ਵੀ ਯੁੱਧ ਲੜੇ ਤੇ ਹਰ ਵਾਰ ਉਸ ਨੂੰ ਮੂੰਹ ਦੀ ਖਾਣੀ ਪਈ।

ਪਹਿਲਾ ਮੁੱਖ ਕਾਰਨ

ਜਾਤ-ਪਾਤ

ਪਹਾੜੀ ਰਾਜੇ ਜਾਤ ਪਾਤ ਨੂੰ ਬਹੁਤ ਮੰਨਦੇ ਸੀ, ਜਦੋਂ ਉਹਨਾਂ ਨੇ ਦੇਖਿਆ ਕਿ ਨੀਵੀਂ ਜਾਤ ਦੇ ਲੋਕ ਹੱਥਾਂ ਵਿੱਚ ਤਲਵਾਰਾਂ ਚੁੱਕੀ, ਸਰਦਾਰ ਬਣੇ ਫਿਰਦੇ ਨੇ ਤਾਂ ਉਹਨਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਕਿ ਕੱਲ੍ਹ ਨੂੰ ਇਹ ਲੋਕ ਰਾਜ ਵੀ ਮੰਗਣਗੇ।

ਦੂਜਾ ਮੁੱਖ ਕਾਰਨ

ਪ੍ਰਸਾਦੀ ਹਾਥੀ

ਇੱਕ ਵਾਰ ਆਸਾਮ ਦੇ ਰਾਜੇ ਰਤਨ ਰਾਇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਹਾਥੀ ਭੇਂਟ ਕੀਤਾ ਜਿਸ ਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ ਸੀ।

  • ਇਹ ਹਾਥੀ ਬਹੁਤ ਸਿਆਣਾ ਸੀ, ਇਨਸਾਨਾਂ ਦੇ ਇਸ਼ਾਰਿਆਂ ਨੂੰ ਸਮਝਦਾ ਸੀ।
  • ਪ੍ਰਸਾਦੀ ਹਾਥੀ ਆਪਣੀ ਸੁੰਢ ਵਿਚ ਚੌਰ ਸਾਹਿਬ ਫੜ੍ਹ ਕੇ ਗੁਰੂ ਸਾਹਿਬ ਜੀ ਨੂੰ ਚੌਰ ਕਰਦਾ।
  • ਗੁਰੂ ਗੋਬਿੰਦ ਸਿੰਘ ਜੀ ਦੇ ਰਸਤੇ ਵਿੱਚ ਫੁੱਲ ਵਿਛਾਉਂਦਾ ਸੀ।
  • ਰਾਤ ਨੂੰ ਮਸ਼ਾਲ ਫੜ ਕੇ ਰਸਤਾ ਦਿਖਾਉਂਦਾ ਸੀ, ਗੁਰੂ ਜੀ ਦੇ ਜੁੱਤੇ ਝਾੜ ਕੇ ਸਿੱਧੇ ਕਰਦਾ ਸੀ ਅਤੇ ਮੱਥਾ ਟੇਕਦਾ ਸੀ।

ਰਾਜਾ ਭੀਮ ਚੰਦ ਕਿਸੇ ਤਰ੍ਹਾਂ ਗੁਰੂ ਗੋਬਿੰਦ ਤੋਂ ਪ੍ਰਸਾਦੀ ਹਾਥੀ ਖੋਹਣਾ ਚਾਹੁੰਦਾ ਸੀ। ਉਹ ਸੋਚਦਾ ਸੀ ਇਹੋ ਜਿਹਾ ਹਾਥੀ ਰਾਜਿਆਂ ਕੋਲ ਹੋਣਾ ਚਾਹੀਦਾ ਹੈ, ਫ਼ਕੀਰ ਕੋਲ ਇਸ ਹਾਥੀ ਦਾ ਕੀ ਕੰਮ?

ਰਾਜਾ ਭੀਮ ਚੰਦ ਦੀ ਮਾੜੀ ਨੀਤ

ਉਸ ਨੇ ਇੱਕ ਵਿਉਂਤ ਬਣਾਈ ਤੇ ਆਪਣੇ ਮੁੰਡੇ ਦੇ ਵਿਆਹ ਦਾ ਬਹਾਨਾ ਬਣਾਇਆ, ਉਸ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਪਣੇ ਬੰਦੇ ਨੂੰ ਸੁਨੇਹਾ ਦੇ ਕੇ ਭੇਜੇ ਕਿ ਇਹ ਪ੍ਰਸਾਦੀ ਹਾਥੀ ਕੁੱਝ ਦਿਨ ਲਈ ਓਹਨਾ ਨੂੰ ਦੇ ਦੇਵੇ ਕਿਉਂਕਿ ਉਸ ਦੇ ਮੁੰਡੇ ਦਾ ਵਿਆਹ ਹੈ ਤੇ ਵਿਆਹ ਵਿੱਚ ਉਸਦੀ ਸ਼ਾਨ ਬਣ ਜਾਵੇਗੀ।

ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸੀ ਕਿ ਇਹ ਹਾਥੀ ਵਾਪਿਸ ਨਹੀਂ ਦੇਵੇਗਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਚੰਗੀ ਨੀਤ ਨਾਲ ਹਾਥੀ ਮੰਗਦੇ ਤਾਂ ਅਸੀਂ ਦੇ ਦਿੰਦੇ ਪਰ ਤੁਸੀਂ ਹਾਥੀ ਵਾਪਿਸ ਨਾ ਦੇਣ ਦੀ ਨੀਤ ਨਾਲ ਮੰਗ ਰਹੇ ਹੋ ਇਸ ਕਰਕੇ ਅਸੀਂ ਹਾਥੀ ਨਹੀਂ ਦੇਵਾਂਗੇ।

ਇਸ ਗੱਲ ਤੋਂ ਰਾਜਾ ਭੀਮ ਚੰਦ ਦਾ ਗੁੱਸਾ ਤੇ ਈਰਖਾ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਹੋਰ ਵੱਧ ਗਿਆ।

ਤੀਜਾ ਮੁੱਖ ਕਾਰਨ

ਉਸ ਵੇਲੇ ਸਿਰਫ਼ ਰਾਜੇ ਹੀ ਨਗਾਰਾ ਵਜਾ ਸਕਦੇ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਪੰਥ ਕਿਸੇ ਵੀ ਰਾਜ ਦੇ ਅਧੀਨ ਨਹੀਂ ਆਉਂਦਾ, ਗੁਰੂ ਸਾਹਿਬ ਜੀ ਨੇ 1684 ਈ: ਰਣਜੀਤ ਨਗਾਰਾ ਬਣਵਾਇਆ ਜੋ ਕਿ ਭੀਮ ਚੰਦ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਹੋਇਆ।

ਚੌਥਾ ਮੁੱਖ ਕਾਰਨ

ਗੁਰੂ ਦਰਬਾਰ ਦੀ ਸ਼ਾਨੋ-ਸ਼ੌਕਤ

ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਪਹਾੜੀ ਰਾਜਿਆਂ ਦੇ ਦਰਬਾਰਾਂ ਨਾਲੋਂ ਕਿਤੇ ਵੱਧ ਸ਼ਾਨਦਾਰ ਸੀ।

ਦੇਸ਼-ਵਿਦੇਸ਼ (ਕਾਬਲ, ਕੰਧਾਰ, ਪਟਨਾ, ਦਿੱਲੀ) ਤੋਂ ਸੰਗਤਾਂ ਗੁਰੂ ਜੀ ਲਈ ਕੀਮਤੀ ਤੋਹਫ਼ੇ, ਵਧੀਆ ਘੋੜੇ, ਸ਼ਸਤਰ ਅਤੇ ਮਾਇਆ ਲੈ ਕੇ ਆਉਂਦੀਆਂ ਸਨ।

ਭੀਮ ਚੰਦ ਦੇਖਦਾ ਸੀ ਕਿ ਉਸ ਕੋਲ ਰਾਜਾ ਹੋਣ ਦੇ ਬਾਵਜੂਦ ਇੰਨੀ ਦੌਲਤ ਅਤੇ ਸ਼ਾਨ ਨਹੀਂ ਹੈ ਜਿੰਨੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੈ। ਇਹ ਗੱਲ ਉਸ ਦੇ ਹੰਕਾਰ ਨੂੰ ਸੱਟ ਮਾਰਦੀ ਸੀ।

ਨੌਜਵਾਨ ਗੁਰੂ ਦਾ ਤੇਜ

ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਬਹੁਤ ਛੋਟੀ ਉਮਰ ਦੇ ਸਨ। ਭੀਮ ਚੰਦ ਸੋਚਦਾ ਸੀ ਕਿ ਇਹ ਇੱਕ "ਬੱਚਾ" ਹੈ ਅਤੇ ਮੈਂ ਇਸਨੂੰ ਡਰਾ-ਧਮਕਾ ਕੇ ਆਪਣੇ ਅਧੀਨ ਕਰ ਲਵਾਂਗਾ। ਪਰ ਗੁਰੂ ਜੀ ਦੀ ਸ਼ਖਸੀਅਤ, ਦਲੇਰੀ, ਸ਼ਿਕਾਰ ਖੇਡਣਾ ਅਤੇ ਫੌਜੀ ਸਿਖਲਾਈ ਦੇਖ ਕੇ ਉਸ ਦੇ ਮਨ ਵਿੱਚ ਡਰ ਅਤੇ ਈਰਖਾ ਪੈਦਾ ਹੋ ਗਈ ਸੀ ਕਿ ਇਹ ਬਾਲਕ ਅੱਗੇ ਜਾ ਕੇ ਸਾਡੇ ਲਈ ਖਤਰਾ ਬਣੇਗਾ।

ਦੁਨੀ ਚੰਦ ਦਾ ਲਿਆਂਦਾ ਕੀਮਤੀ ਸ਼ਾਮਿਆਨਾ (ਤੰਬੂ)

ਇਹ ਪ੍ਰਸਾਦੀ ਹਾਥੀ ਦੇ ਨਾਲ ਹੀ ਜੁੜਿਆ ਇੱਕ ਹੋਰ ਵੱਡਾ ਕਾਰਨ ਸੀ। ਕਾਬਲ ਤੋਂ ਇੱਕ ਸਿੱਖ ਭਾਈ ਦੁਨੀ ਚੰਦ ਗੁਰੂ ਜੀ ਲਈ ਇੱਕ ਬਹੁਤ ਹੀ ਕੀਮਤੀ ਸ਼ਾਮਿਆਨਾ (ਤੰਬੂ) ਲੈ ਕੇ ਆਇਆ ਸੀ।

ਇਹ ਤੰਬੂ ਪਸ਼ਮੀਨੇ ਦਾ ਬਣਿਆ ਹੋਇਆ ਸੀ ਅਤੇ ਇਸ ਉੱਤੇ ਸੋਨੇ-ਚਾਂਦੀ ਦੀ ਤਾਰ ਨਾਲ ਬਹੁਤ ਬਰੀਕ ਕਢਾਈ ਕੀਤੀ ਹੋਈ ਸੀ।

ਜਦੋਂ ਭੀਮ ਚੰਦ ਗੁਰੂ ਜੀ ਨੂੰ ਮਿਲਣ ਆਇਆ, ਤਾਂ ਉਸ ਨੇ ਇਹ ਸ਼ਾਮਿਆਨਾ ਦੇਖਿਆ। ਉਹ ਹੈਰਾਨ ਰਹਿ ਗਿਆ ਕਿ ਅਜਿਹਾ ਸ਼ਾਹੀ ਤੰਬੂ ਤਾਂ ਬਾਦਸ਼ਾਹਾਂ ਕੋਲ ਵੀ ਨਹੀਂ ਹੁੰਦਾ। ਉਹ ਹਾਥੀ ਦੇ ਨਾਲ-ਨਾਲ ਇਹ ਤੰਬੂ ਵੀ ਮੰਗਣਾ ਚਾਹੁੰਦਾ ਸੀ। ਉਸ ਦੀ ਈਰਖਾ ਇੱਥੋਂ ਹੀ ਸ਼ੁਰੂ ਹੋ ਗਈ ਸੀ।

ਸਿੱਟਾ:

ਹਾਥੀ ਮੰਗਣਾ ਤਾਂ ਸਿਰਫ਼ ਲੜਾਈ ਸ਼ੁਰੂ ਕਰਨ ਦਾ ਇੱਕ ਬਹਾਨਾ ਸੀ। ਅਸਲ ਕਾਰਨ ਗੁਰੂ ਘਰ ਦੀ ਚੜ੍ਹਦੀ ਕਲਾ, ਬਰਾਬਰਤਾ ਦਾ ਸਿਧਾਂਤ ਅਤੇ ਆਜ਼ਾਦ ਹਸਤੀ ਸੀ ਜੋ ਗੁਲਾਮ ਜ਼ਹਿਨੀਅਤ ਵਾਲੇ ਰਾਜਿਆਂ ਨੂੰ ਹਜ਼ਮ ਨਹੀਂ ਹੋ ਰਹੀ ਸੀ। 

No comments:

Post a Comment

Post Top Ad

Your Ad Spot

Pages

SoraTemplates

Best Free and Premium Blogger Templates Provider.

Buy This Template