ਪੰਜਾਬ ਦੀ ਪਵਿੱਤਰ ਧਰਤੀ ਦਾ ਇਤਿਹਾਸ ਸ਼ੁਰੂ ਤੋਂ ਹੀ ਬਹੁਤ ਮਹਾਨ ਰਿਹਾ ਹੈ। ਇਹ ਧਰਤੀ ਪਹਿਲੇ ਦਿਨ ਤੋਂ ਹੀ ਰੂਹਾਨੀਅਤ, ਬਹਾਦਰੀ ਅਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਗੜ੍ਹ ਰਹੀ ਹੈ। ਇਸ ਧਰਤੀ ਨੇ ਬੜੇ ਹੀ ਮਹਾਨ ਯੋਧੇ, ਸੂਰਮੇ, ਪੀਰ, ਪੈਗੰਬਰਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਦੀ ਮਹਾਨਤਾ ਕਰਕੇ ਉਹ ਥਾਵਾਂ ਵੀ ਮਹਾਨ ਹੋ ਗਈਆਂ ਜਿੱਥੇ ਉਹਨਾਂ ਦਾ ਜਨਮ ਹੋਇਆ ਜਾਂ ਜਿਥੇ ਉਹਨਾਂ ਨੇ ਇਤਿਹਾਸ ਰਚਿਆ। ਇਸੇ ਤਰ੍ਹਾਂ ਪ੍ਰਸਿੱਧ ਹੋਇਆ ਉਹ ਪਵਿੱਤਰ ਅਸਥਾਨ ਜਿੱਥੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ̶ ਸ਼੍ਰੀ ਨਨਕਾਣਾ ਸਾਹਿਬ
ਪਰ ਕੀ ਤੁਸੀਂ ਜਾਣਦੇ ਹੋ ਇਸ ਅਸਥਾਨ ਦਾ ਨਾਮ ਸ਼ੁਰੂ ਤੋਂ ਨਨਕਾਣਾ ਸਾਹਿਬ ਨਹੀਂ ਸੀ। ਸਮੇਂ ਦੇ
ਬਦਲਾਅ, ਵੱਖ - ਵੱਖ ਸ਼ਾਸ਼ਕਾਂ ਦੇ ਰਾਜ, ਭੂਗੋਲਿਕ ਸਥਿਤੀਆਂ ਕਾਰਨ ਇਸਦੇ ਨਾਮ ਵੀ ਬਦਲਦੇ ਰਹੇ।
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਣ ਕਰਕੇ ਇਸ ਅਸਥਾਨ ਦਾ ਨਾਮ
ਨਨਕਾਣਾ ਪ੍ਰਚਲਿਤ ਹੋ ਗਿਆ।
ਅੱਜ ਆਪਾਂ ਵਿਸ਼ੇਸ਼ ਅਤੇ ਵਿਸਥਾਰਪੂਰਵਕ ਲੇਖ ਵਿੱਚ ਨਨਕਾਣਾ ਸਾਹਿਬ ਦੇ ਸਾਰੇ ਇਤਿਹਾਸਿਕ ਨਾਵਾਂ
ਬਾਰੇ ਵਿਸਥਾਰ ਨਾਲ ਜਾ6ਣਾਂਗੇ।
1. ਰਾਇਪੁਰ ̶ ਪਹਿਲਾ ਨਾਮ
ਨਨਕਾਣਾ ਸਾਹਿਬ ਦਾ ਸਭ ਤੋਂ ਪਹਿਲਾ ਨਾਮ ਰਾਇਪੁਰ ਸੀ। 13ਵੀਂ - 14ਵੀਂ ਸਦੀ ਦੇ ਆਸ-ਪਾਸ ਇਹ
ਇਲਾਕਾ ਇਕ ਸੰਘਣਾ ਜੰਗਲ ਹੁੰਦਾ ਸੀ। ਇਥੇ ਕੋਈ ਵੀ ਵੱਡੀ ਆਬਾਦੀ ਨਹੀਂ ਸੀ। ਇਸ ਜੰਗਲੀ ਖੇਤਰ
ਵਿੱਚ ਰਾਜਪੂਤ ਭੱਟੀ ਪਰਿਵਾਰ ਦੇ ਇੱਕ ਮੁਖੀ ਰਾਏ ਭੋਇ ਭੱਟੀ ਨੇ ਇਕ ਨਵਾਂ ਨਗਰ ਵਸਾਉਣ ਦਾ ਫੈਸਲਾ
ਕੀਤਾ।
ਰਾਇ ਭੋਇ ਦੇ ਨਾਲ ਵਿੱਚ ਰਾਇ ਆਉਂਦਾ ਹੈ, ਜਦੋਂ ਰਾਇ ਭੋਏ ਭੱਟੀ ਨੇ ਇਹ ਨਗਰ ਵਸਾਇਆ ਤਾਂ ਇਸ ਦਾ
ਨਾਮ ਰਾਇਪੁਰ ਰੱਖ ਦਿੱਤਾ ਗਿਆ ਜੋ ਕਿ ਇਸਦਾ ਸਭ ਤੋਂ ਪਹਿਲਾ ਨਾਮ ਸੀ।
2. ਰਾਇਪੁਰ ਦੀ ਤਲਵੰਡੀ ਸਭ ਤੋਂ ਪ੍ਰਸਿੱਧ ਨਾਮ
ਰਾਇ ਭੋਇ ਭੱਟੀ ਬਹੁਤ ਵੱਡਾ ਸਰਮਾਏਦਾਰ ਸੀ, ਹੌਲੀ ਹੌਲੀ ਉਸ ਦਾ ਰਾਜ ਵੱਡਾ ਹੁੰਦਾ ਗਿਆ। ਉਸ ਨੇ
ਆਪਣੀ ਸੁਰੱਖਿਆ ਲਈ ਇੱਕ ਕਿਲ੍ਹਾ ਵੀ ਬਣਵਾਇਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਤਲਵੰਡੀ ਦਾ
ਨਾਮ ਦਿੱਤਾ। ਲੋਕ ਇਕ ਇਲਾਕੇ ਨੂੰ ਰਾਇ ਭੋਇ ਦੀ ਤਲਵੰਡੀ ਕਹਿਣ ਲੱਗ ਪਏ।
ਤਲਵੰਡੀ ਦਾ ਕੀ ਮਤਲਬ ਹੈ
ਪੰਜਾਬ ਵਿੱਚ ਤਲਵੰਡੀ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿਸ ਦਾ ਮਾਲਕ ਬਹੁਤ ਵੱਡਾ ਜ਼ਿਮੀਦਾਰ
ਜਾਂ ਚੌਧਰੀ ਹੋਵੇ। ਇਹ ਸਾਰਾ ਇਲਾਕਾ ਰਾਇ ਭੋਇ ਭੱਟੀ ਦੀ ਜਗੀਰ ਸੀ। ਇਸ ਕਰਕੇ ਇਸ ਇਲਾਕੇ ਨੂੰ
ਰਾਇ ਭੋਇ ਦੀ ਤਲਵੰਡੀ ਕਿਹਾ ਜਾਣ ਲੱਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼
ਇਹ ਨਾਮ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਸਾਹਿਬ ਸ੍ਰੀ ਗੁਰੂ ਨਾਨਕ
ਦੇਵ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਉਸ ਸਮੇਂ ਰਾਇ ਭੋਇ ਦੀ ਤਲਵੰਡੀ ਵਿਖੇ ਰਾਇ
ਬੁਲਾਰ ਭੱਟੀ ਦਾ ਰਾਜ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਰਾਇ ਬੁਲਾਰ ਭੱਟੀ ਕੋਲ ਪਟਵਾਰੀ ਦਾ
ਕੰਮ ਕਰਦੇ ਸੀ।
ਤਲਵੰਡੀ ਨਾਨਕੀ
ਜਦੋਂ ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਸਨ ਤਾਂ ਉਹਨਾਂ ਦੀਆਂ ਇਲਾਹੀ ਬਾਲ ਲੀਲਾਵਾਂ,
ਰੂਹਾਨੀਅਤ ਸਖਸ਼ੀਅਤ ਲ, ਚੰਗੀਆਂ, ਰੱਬੀ ਗੁਣਾਂ ਤੇ ਗ਼ਰੀਬਾਂ ਦੀ ਮਦਦ ਕਰਨ ਦੇ ਚਰਚੇ ਪੂਰੇ
ਇਲਾਕੇ ਵਿੱਚ ਹੋਣ ਲੱਗ ਪਏ। ਉਹਨਾਂ ਦੇ ਮੁੱਖ ਤੋਂ ਨਿਕਲੇ ਅਮ੍ਰਿਤ ਬਚਨ, ਗਰੀਬਾਂ ਪ੍ਰਤੀ ਹਮਦਰਦੀ
ਅਤੇ ਰੱਬੀ ਨੂਰ ਨੇ ਸਭ ਦਾ ਮਨ ਮੋਹ ਲਿਆ।
ਇਲਾਕੇ ਦੇ ਸ਼ਰਧਾਲੂਆਂ, ਰੱਬ ਪ੍ਰੇਮੀਆਂ ਅਤੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਰੱਖਣ ਵਾਲੇ ਲੋਕਾਂ
ਨੇ ਇਸ ਇਲਾਕੇ ਨੂੰ ਰਾਇ ਭੋਇ ਦੀ ਤਲਵੰਡੀ ਨਾਮ ਨਾਲ ਪੁਕਾਰਨ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ
ਨਾਮ ਨਾਲ ਜੋੜ ਦਿੱਤਾ। ਲੋਕ ਇਸ ਨੂੰ ਤਲਵੰਡੀ ਨਾਨਕੀ ਜਾਂ ਤਲਵੰਡੀ ਗੁਰੂ ਨਾਨਕ ਦੇਵ ਜੀ ਵੀ ਕਹਿਣ
ਲੱਗ ਪਏ। ਇਥੋਂ ਪਤਾ ਲਗਦਾ ਹੈ ਕਿ ਉਸ ਇਲਾਕੇ ਦੇ ਲੋਕਾਂ ਦਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ
ਕਿੰਨਾ ਪ੍ਰੇਮ ਸੀ।
ਸ੍ਰੀ ਨਨਕਾਣਾ ਸਾਹਿਬ
ਸਮੇਂ ਦੇ ਨਾਲ ਇਸ ਦੇ ਨਾਲ ਪਿੱਛੋਂ ਤਲਵੰਡੀ ਹਟ ਗਿਆ ਅਤੇ ਗੁਰੂ ਨਾਨਕ ਦੇਵ ਜੀ ਤੇ ਇਸ ਪਵਿੱਤਰ
ਜਗ੍ਹਾ ਦਾ ਨਾਮ ਨਨਕਾਣਾ ਪੈ ਗਿਆ।
ਸ਼ਬਦ ਦੀ ਬਣਤਰ ਅਤੇ ਅਰਥ
- ਨਨਕਾਣਾ ਸ਼ਬਦ ਦੋ ਅੱਖਰਾਂ ਦੇ ਮੇਲ ਤੋਂ ਬਣਿਆ ਹੈ - ਨਾਨਕ + ਅਣਾ।
- ਪੰਜਾਬੀ ਅਤੇ ਸੰਸਕ੍ਰਿਤੀ ਵਿੱਚ ਅਣਾ ਦਾ ਮਤਲਬ ਹੁੰਦਾ ਹੈ- ਅਸਥਾਨ ਜਾਂ ਘਰ।
- ਇਸ ਤਰਾਂ ਨਨਕਾਣਾ ਦਾ ਅਰਥ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਘਰ
ਸਿੱਖ ਜਗਤ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਤੀ ਐਨੀ ਸ਼ਰਧਾ ਅਤੇ ਸਤਿਕਾਰ ਰੱਖਿਆ ਕਿ
ਉਹਨਾਂ ਨੇ ਇਸ ਅਸਥਾਨ ਨਨਕਾਣਾ ਦੇ ਨਾਲ ਵੀ ਸਾਹਿਬ ਲਗਾ ਦਿੱਤਾ। ਅੱਜ ਪੂਰੀ ਦੁਨੀਆ ਵਿੱਚ ਇਹ
ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਨਨਕਾਇਣਾ
ਦਰਅਸਲ ਨਨਕਾਇਣਾ ਕੋਈ ਅਲੱਗ ਨਾਮ ਨਹੀਂ ਸੀ ਸਗੋਂ ਨਨਕਾਣਾ ਸਾਹਿਬ ਦਾ ਹੀ ਪੁਰਾਤਨ ਨਾਮ ਸੀ।
ਪੁਰਾਤਨ ਫ਼ਾਰਸੀ, ਸ਼ਾਹਮੁਖੀ, ਅਤੇ ਪੰਜਾਬ ਦੀਆਂ ਸਥਾਨਕ ਬੋਲੀਆਂ ਵਿੱਚ ਇਹ ਨਾਮ ਵਰਤਿਆ ਜਾਂਦਾ
ਸੀ। ਪਹਿਲਾਂ ਦੇ ਸਮੇਂ ਵਿੱਚ ਲੋਕ ਇਸ ਨੂੰ ਨਨਕਾਇਣਾ ਹੀ ਬੋਲਦੇ ਸੀ ਜੋ ਬਾਅਦ ਵਿੱਚ ਸਮੇਂ ਦੇ
ਨਾਲ ਨਾਲ ਨਨਕਾਣਾ ਹੋ ਗਿਆ।
ਦੁੱਲੇ ਦੀ ਬਾਰ ਜਾਂ ਸਾਂਦਲ ਬਾਰ
ਨਨਕਾਣਾ ਸਾਹਿਬ ਦੇ ਆਲੇ ਦੁਆਲੇ ਜੰਗਲੀ ਇਲਾਕਾ ਸੀ ਜਿਸ ਨੂੰ ਸਾਂਦਲ ਬਾਰ ਜਾਂ ਦੁੱਲੇ ਦੀ ਬਾਰ ਵੀ
ਕਿਹਾ ਜਾਂਦਾ ਸੀ।
ਬਾਰ ਦਾ ਅਰਥ: ਪੰਜਾਬੀ ਵਿੱਚ ਦਰਿਆਵਾਂ ਦੇ ਵਿਚਕਾਰਲੇ ਉੱਚੇ, ਜੰਗਲੀ ਅਤੇ ਅਣ-ਬੀਜੇ ਖੇਤਰ ਨੂੰ
ਬਾਰ ਕਿਹਾ ਜਾਂਦਾ ਸੀ।
ਸਾਂਦਲ ਬਾਰ: ਇਹ ਇਲਾਕਾ ਰਾਇ ਬੁਲਾਰ ਦੇ ਪੁੱਤਰ ਸਾਂਦਲ ਭੱਟੀ ਦੇ ਨਾਮ ਤੇ ਸਾਂਦਲ ਬਾਰ
ਅਖਵਾਇਆ।
ਦੁੱਲੇ ਦੀ ਬਾਰ: ਸਾਂਦਲ ਭੱਟੀ ਦਾ ਪੋਤਾ ਪ੍ਰਸਿੱਧ ਰਾਜਪੂਤ ਯੋਧਾ ਅਬਦੁਲਾ ਭੱਟੀ ਜੋਂ ਇਤਿਹਾਸ
ਵਿੱਚ ਦੁੱਲਾ ਭੱਟੀ ਦੇ ਨਾਮ ਤੋਂ ਕਾਫ਼ੀ ਮਸ਼ਹੂਰ ਹੈ। ਉਸ ਨੇ ਮੁਗਲ ਬਾਦਸ਼ਾਹ ਅਕਬਰ ਦੇ ਵਿਰੁੱਧ
ਬਗਾਵਤ ਕੀਤੀ ਸੀ ਲੋਹੜੀ ਦੇ ਤਿਉਹਾਰ ਨਾਲ ਵੀ ਦੁੱਲਾ ਭੱਟੀ ਦੀ ਕਹਾਣੀ ਬੜੀ ਮਸ਼ਹੂਰ ਹੈ। ਦੁੱਲਾ
ਭੱਟੀ ਦੇ ਬਹਾਦਰੀ ਦੇ ਕਿੱਸਿਆਂ ਕਰਕੇ ਇਸ ਪੂਰੇ ਇਲਾਕੇ ਨੂੰ ਦੁੱਲਾ ਭੱਟੀ ਦੀ ਬਾਰ ਵੀ ਕਿਹਾ
ਜਾਂਦਾ ਸੀ।
ਨਨਕਾਣਾ ਸਾਹਿਬ ਦੇ ਹੋਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸਾਹਿਬ
ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਲ ਲੀਲਾਵਾਂ ਅਤੇ
ਜੀਵਨ ਘਟਨਾਵਾਂ ਨਾਲ ਭਰੀ ਹੋਈ ਹੈ। ਇਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਕਈ ਇਤਿਹਾਸਕ
ਗੁਰਦੁਆਰੇ ਸੁਸ਼ੋਭਿਤ ਹਨ:
- ਗੁਰੂਦੁਆਰਾ ਜਨਮ ਅਸਥਾਨ: ਇਹ ਉਹ ਮੁੱਖ ਅਸਥਾਨ ਸ੍ਰੀ ਨਨਕਾਣਾ ਸਾਹਿਬ ਹੈ ਜਿਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਇਥੇ ਇੱਕ ਬਹੁਤ ਹੀ ਸੁੰਦਰ ਅਤੇ ਵਿਸ਼ਾਲ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ। ਜਿਸ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਂ ਗੁਰਦੁਆਰਾ ਜਨਮ ਅਸਥਾਨ ਵੀ ਕਿਹਾ ਜਾਂਦਾ ਹੈ।
- ਗੁਰਦੁਆਰਾ ਪੱਟੀ ਸਾਹਿਬ: ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਪਾਂਧੇ ਕੋਲ ਪੜ੍ਹਨ ਭੇਜਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਹੀ ਰੱਬੀ ਗਿਆਨ ਸਮਝਾ ਦਿੱਤਾ ਸੀ। ਗੁਰਦੁਆਰਾ ਬਾਲ ਲੀਲਾ: ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਖੇਡਿਆ ਸਨ।
- ਗੁਰਦੁਆਰਾ ਕਿਆਰਾ ਸਾਹਿਬ: ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਮੱਝਾਂ ਚਰਦੀਆਂ
ਚਰਦੀਆਂ ਖੇਤ ਵਿੱਚ ਚਲੀਆਂ ਗਈਆਂ। ਮੱਝਾਂ ਕਾਰਨ ਜਿਹੜੇ ਖੇਤ ਦਾ ਨੁਕਸਾਨ ਹੋਇਆ ਸੀ ਗੁਰੂ ਸਾਹਿਬ
ਜੀ ਦੀ ਕਿਰਪਾ ਸਦਕਾ ਉਹ ਖੇਤ ਆਉਣ ਆਪ ਹਰਾ ਭਰਾ ਹੋ ਗਿਆ।
- ਗੁਰਦੁਆਰਾ ਮਾਲ ਜੀ ਸਾਹਿਬ: ਗੁਰੂ ਨਾਨਕ ਸਹਿਬ ਜੀ ਇੱਕ ਜੰਡ ਦੇ ਰੁੱਖ ਹੇਠਾਂ ਆਰਾਮ ਕਰ ਰਹੇ ਸਨ ਤਾਂ ਇੱਕ ਫਨੀਆਰ ਸੱਪ ਨੇ ਆਪਣੇ ਫਨ ਨਾਲ ਗੁਰੂ ਜੀ ਦੇ ਚਿਹਰੇ 'ਤੇ ਛਾਂ ਕੀਤੀ ਸੀ। ਰਾਇ ਬੁਕਰ ਜੀ ਨੇ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ।
- ਗੁਰਦੁਆਰਾ ਤੰਬੂ ਸਾਹਿਬ: ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਵਾਪਿਸ ਪਰਤੇ ਤਾਂ ਪਿਤਾ ਮਹਿਤਾ ਕਾਲੂ ਜੀ ਦੇ ਗੁੱਸੇ ਤੋਂ ਬਚਣ ਲਈ ਉਹ ਇੱਕ ਵਣ ਦੇ ਰੁੱਖ ਹੇਠਾਂ ਬੈਠ ਗਏ ਸਨ। ਜਿਸ ਨੇ ਤੰਬੂ ਵਾਂਗ ਗੁਰੂ ਜੀ ਉੱਪਰ ਛਾਂ ਕੀਤੀ।
- ਗੁਰਦੁਆਰਾ ਛੇਵੀਂ ਪਾਤਸ਼ਾਹੀ: ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਨਕਾਣਾ ਸਾਹਿਬ ਅਤੇ ਤਾਂ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ।
ਇਤਿਹਾਸਕ ਪਾਤਰ
- ਰਾਇ ਭੋਇ ਭੱਟੀ: ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਸ਼ਹਿਰ ਨੂੰ ਵਸਾਇਆ।
- ਰਾਇ ਬੁਲਾਰ ਭੱਟੀ: ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਰਾਇ ਬੁਲਾਰ ਜੀ ਓਥੋਂ ਦੇ ਮਾਲਕ ਸਨ ਅਤੇ ਰਾਇ ਬੁਲਾਰ ਜੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਿਮ ਸ਼ਰਧਾਲੂ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਰੱਬੀ ਨੂਰ ਨੂੰ ਪਹਿਚਾਣ ਲਿਆ ਅਤੇ ਆਪਣੀ ਕੁੱਲ ਜਾਇਦਾਦ ਵਿਚੋਂ ਲਗਭਗ 18750 ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਮ ਕਰ ਦਿੱਤੀ।
- ਦੁੱਲਾ ਭੱਟੀ: ਰਾਇ ਭੋਇ ਭੱਟੀ ਦੇ ਪਰਿਵਾਰ ਦੀ ਹੀ ਪੀੜ੍ਹੀ ਦਾ ਬਹਾਦਰ ਯੋਧਾ, ਜਿਸ ਨੇ ਗਰੀਬਾਂ ਦੀ ਰੱਖਿਆ ਕੀਤੀ ਅਤੇ ਅਕਬਰ ਦੀ ਹਕੂਮਤ ਖਿਲਾਫ਼ ਆਵਾਜ਼ ਉਠਾਈ।



No comments:
Post a Comment