ਵੈਸਾਖੀ ਦਾ ਤਿਉਹਾਰ
ਵੈਸਾਖੀ ਪੰਜਾਬ ਦਾ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਹਰ ਸਾਲ 13 ਅਪ੍ਰੈਲ ਨੂੰ
ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਸ੍ਰੀ ਅਨੰਦਪੁਰ ਸਾਹਿਬ ਬਹੁਤ ਭਾਰੀ ਮੇਲਾ ਲਗਦਾ ਹੈ।
ਵੈਸਾਖੀ ਦਾ ਤਿਉਹਾਰ ਇੱਕ ਸੱਭਿਆਚਾਰਕ ਤਿਉਹਾਰ ਹੈ ਅਤੇ ਇਹ ਤਿਉਹਾਰ ਸੂਰਜੀ ਨਵੇਂ ਸਾਲ ਦੇ ਵਜੋਂ,
ਕਣਕ ਦੀ ਫ਼ਸਲ ਪੱਕ ਜਾਣ ਤੇ ਮਨਾਇਆ ਜਾਂਦਾ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਇਹ ਤਿਉਹਾਰ
ਸੂਰਜੀ ਨਵੇਂ ਸਾਲ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ ਕਾਲਜਾਂ ਵਿੱਚ ਮੇਲੇ ਲਗਾ
ਕੇ ਭੰਗੜੇ ਪਾਏ ਜਾਂਦੇ ਹਨ। ਵੈਸਾਖੀ ਦਾ ਤਿਉਹਾਰ 1699 ਈ: ਦੀ ਵੈਸਾਖੀ ਨਾਲ ਵੀ ਸੰਬੰਧਿਤ ਹੈ ਇਸ
ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।
1919 ਈ: ਨੂੰ ਜਨਰਲ ਓ ਡਾਇਰ ਨੇ ਜਲਿਆਂਵਾਲੇ ਬਾਗ਼ ਵਿੱਚ ਲੋਕਾਂ ਦਾ ਇਕੱਠ ਕਰਵਾ ਕੇ ਓਹਨਾਂ
ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਕਾਫ਼ੀ ਸਾਰੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ, ਬਹੁਤ ਲੋਕ ਜਖ਼ਮੀ
ਹੋ ਗਏ।
ਵੈਸੇ ਮੁੱਖ ਤੌਰ ਤੇ ਵੈਸਾਖੀ ਦਾ ਤਿਉਹਾਰ ਸੂਰਜੀ ਨਵੇਂ ਸਾਲ ਤੇ ਕਣਕ ਦੀ ਵਾਢੀ ਦੇ ਵਜੋਂ ਮਨਾਇਆ
ਜਾਂਦਾ ਹੈ। ਅੱਜ ਕੱਲ੍ਹ ਪੰਜਾਬ ਵਿੱਚ ਇਹ ਤਿਉਹਾਰ ਮੁੱਖ ਰੂਪ ਵਿੱਚ ਖਾਲਸਾ ਸਾਜਣਾ ਦਿਵਸ ਵਜੋਂ
ਮਨਾਇਆ ਜਾਂਦਾ ਹੈ।
Table of Contents
ਖ਼ਾਲਸਾ ਪੰਥ ਸਾਜਨਾ
ਸੰਨ 1699 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੁਨੇਹਾ ਭੇਜ ਦਿੱਤਾ ਕਿ
ਸਾਰੇ ਸਿੱਖ ਅਨੰਦਪੁਰ ਸਾਹਿਬ ਦੀ ਇਕੱਤਰ ਹੋਣ। ਜਿਸ ਤੋਂ ਬਾਅਦ ਬਹੁਤ ਸਾਰੇ ਸਿੱਖ ਉਸ ਧਰਤੀ ਤੇ
ਇਕੱਠੇ ਹੋਏ, ਤਕਰੀਬਨ 80000 ਲੋਕਾਂ ਦਾ ਇਕੱਠ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ
ਤਲਵਾਰ ਲਿਆ ਕੇ ਉੱਚੀ ਸਾਰੀ ਗਰਜ ਕੇ ਕਿਹਾ ਕਿ ਮੇਰੀ ਤਲਵਾਰ ਖ਼ੂਨ ਦੀ ਪਿਆਸੀ ਹੈ ਕੋਈ ਹੈ ਜੋ
ਆਪਣਾ ਸੀਸ ਭੇਂਟ ਕਰ ਸਕੇ। ਇਹ ਸੁਣ ਕੇ ਸਾਰੇ ਇਕੱਠ ਵਿੱਚ ਚੁੱਪ ਛਾ ਗਈ ਲੋਕੀਂ ਗੱਲਾਂ ਕਰਨ ਲੱਗ
ਗਏ ਕਿ ਅੱਜ ਸਿੱਖਾਂ ਦੇ ਗੁਰੂ ਨੂੰ ਕੀ ਹੋ ਗਿਆ। ਕੁੱਝ ਲੋਕ ਇਹ ਗੱਲ ਸੁਣ ਕੇ ਓਥੋਂ ਭੱਜ ਗਏ।
ਬਾਅਦ ਵਿੱਚ ਇਕੱਠ ਵਿੱਚੋਂ ਦਯਾ ਰਾਜ ਜੀ ਉੱਠੇ ਤੇ ਕਹਿੰਦੇ ਕਿ ਗੁਰੂ ਜੀ ਸੀਸ ਤਾਂ ਪਹਿਲਾਂ ਹੀ
ਆਪ ਜੀ ਦਾ ਹੈ ਆਪ ਜੀ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਵੋ। ਫਿਰ ਇਸੇ ਤਰ੍ਹਾਂ ਇੱਕ ਇੱਕ ਕਰਕੇ
ਚਾਰ ਜਾਣੇ ਹੋਰ ਉੱਠੇ। ਜਿੰਨਾਂ ਨੂੰ ਗੁਰੂ ਜੀ ਨੇ ਖੰਡੇ ਬਾਟੇ ਨਾਲ ਤਿਆਰ ਕੀਤਾ ਅੰਮ੍ਰਿਤ ਛਕਾਇਆ
ਤੇ ਸਿੰਘ ਸਾਜਿਆ ਤੇ ਨਾਲ ਹੁਕਮ ਕੀਤਾ ਕਿ ਹਰ ਸਿੱਖ ਆਪਣੇ ਨਾਮ ਪਿੱਛੇ ਸਿੰਘ ਤੇ ਕੁੜੀਆਂ ਆਪਣੇ
ਨਾਮ ਪਿੱਛੇ ਕੌਰ ਲਾਉਣ। ਅੰਮ੍ਰਿਤ ਛਕਣ ਵਾਲੇ ਨੂੰ ਪੰਜ ਕਕਾਰ ਪਹਿਨਣ ਦਾ ਹੁਕਮ ਕੀਤਾ ਤੇ ਨਾਲ ਹੀ
ਸ਼ਰਾਬ ਮੀਟ ਖਾਣ ਤੋਂ ਮਨ੍ਹਾ ਕਰ ਦਿੱਤਾ।
ਨਗਰ ਕੀਰਤਨ ਅਤੇ ਸਮਾਗਮ
ਵੈਸਾਖੀ ਵਾਲੇ ਦਿਨ ਬਹੁਤ ਗੁਰੂਦਵਾਰਿਆਂ ਵਿੱਚ ਅਖੰਡ ਪਾਠ ਸਾਹਿਬ ਆਰੰਭ ਦੇ ਭੋਗ ਪਾਏ ਜਾਂਦੇ ਹਨ।
ਕਈਆਂ ਥਾਵਾਂ ਤੇ ਨਗਰ ਕੀਰਤਨ ਵੀ ਕੱਢੇ ਜਾਂਦੇ ਹਨ। ਇਸ ਤੋਂ ਇਲਾਵਾ ਗੁਰੂ ਘਰਾਂ ਵਿੱਚ ਕਥਾ
ਕੀਰਤਨ ਕੀਤਾ ਜਾਂਦਾ ਹੈ। ਲੰਗਰ ਪਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਸੰਗਤ ਵਿੱਚ ਵਰਤਾਇਆ ਜਾਂਦਾ
ਹੈ। ਬਹੁਤ ਸਾਰੇ ਲੋਕ ਵੈਸਾਖੀ ਵਾਲੇ ਦਿਨ ਅੰਮ੍ਰਿਤ ਛਕਦੇ ਹਨ ਤੇ ਗੁਰੂ ਵਾਲੇ ਬਣ ਜਾਂਦੇ
ਹਨ।
ਕਣਕ ਦੀ ਵਾਢੀ
ਵੈਸਾਖੀ ਦਾ ਤਿਉਹਾਰ ਕਣਕ ਦੀ ਫਸਲ ਦੀ ਵਾਢੀ ਦੇ ਤੌਰ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ
ਫ਼ਸਲਾਂ ਪੱਕ ਜਾਂਦੀਆਂ ਹਨ। ਕਣਕਾਂ ਦੇ ਰੰਗ ਹਰੇ ਤੋਂ ਸੁਨਹਿਰੀ ਹੋ ਜਾਂਦੇ ਹਨ। ਕਿਸਾਨ ਵੱਡਣਯੋਗ
ਹੋਈ ਕਣਕ ਦਾ ਸ਼ੁਕਰਾਨਾ ਕਰਦੇ ਹਨ ਜਿਸ ਕਰਕੇ ਸ਼ੁਰੂ ਤੋਂ ਇਹ ਤਿਉਹਾਰ ਮਨਾਇਆ ਜਾਂਦਾ ਸੀ ਪਰ ਅੱਜ
ਕੱਲ੍ਹ ਇਹ ਤਿਉਹਾਰ ਖ਼ਾਸ ਤੌਰ ਤੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਦਿਵਸ ਵਜੋਂ ਮਨਾਇਆ ਜਾਂਦਾ
ਹੈ।
ਸੱਭਿਆਚਾਰਕ ਰੰਗ
ਵੈਸਾਖੀ ਵਾਲੇ ਦਿਨ ਪਿੰਡਾਂ ਸ਼ਹਿਰਾਂ ਵਿੱਚ ਮੇਲੇ ਲਗਦੇ ਹਨ। ਇਸ ਦਿਨ ਲੋਕ ਗੀਤ ਗਾ ਕੇ, ਲੋਕ
ਨਾਚ ਕਰਕੇ ਜਸ਼ਨ ਮਨਾਉਂਦੇ ਹਨ। ਪੰਜਾਬ ਵਿੱਚ ਇਹਨਾਂ ਮੇਲਿਆਂ ਵਿੱਚ ਭੰਗੜੇ ਤੇ ਗਿੱਧੇ ਪਾ ਕੇ
ਬੋਲੀਆਂ ਪਾ ਕੇ ਵੈਸਾਖੀ ਦਾ ਜਸ਼ਨ ਮਨਾਉਂਦੇ ਹਨ।
ਸਕੂਲਾਂ ਕਾਲਜਾਂ ਵਿੱਚ ਵੈਸਾਖੀ ਦਾ ਜਸ਼ਨ
ਵੱਧਦੇ ਯੁੱਗ ਵਿੱਚ ਸਕੂਲਾਂ ਕਾਲਜਾਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ, ਬਹੁਤ ਸਾਰੇ
ਜਸ਼ਨ ਮਨਾਏ ਜਾਂਦੇ ਹਨ ਜਿੰਨ੍ਹਾਂ ਵਿੱਚੋਂ ਵੈਸਾਖੀ ਦਾ ਤਿਉਹਾਰ ਵੀ ਸਕੂਲਾਂ ਕਾਲਜਾਂ ਵਿੱਚ ਬਹੁਤ
ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲ ਕਾਲਜ ਦੇ ਬੱਚਿਆਂ ਵੱਲੋਂ ਵੱਖ ਵੱਖ ਤਰੀਕੇ ਦੇ
ਸਟੇਜ ਸ਼ੋ ਪੇਸ਼ ਕੀਤੇ ਜਾਂਦੇ ਹਨ। ਬੱਚਿਆਂ ਵੱਲੋਂ ਸਟੇਜ ਉੱਪਰ ਭੰਗੜਾ, ਗਿੱਧਾ, ਸੰਗੀਤ, ਨਾਟਕ
ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ।
ਜਲਿਆਂਵਾਲੇ ਬਾਗ਼ ਦਾ ਹੱਤਿਆਕਾਂਡ
1919 ਈ: ਵਿੱਚ ਵੈਸਾਖੀ ਵਾਲੇ ਦਿਨ ਜਨਰਲ ਓ ਡਾਇਰ ਵੱਲੋਂ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਭੇਜ
ਦਿੱਤਾ ਗਿਆ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋ ਗਿਆ। ਜਨਰਲ ਓ ਡਾਇਰ ਨੇ ਸਾਰੇ
ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਆਪਣੇ ਤਕਰੀਬਨ 50 ਗੋਰਖੇ ਸੈਨਿਕਾਂ ਨੂੰ ਲੋਕਾਂ ਉੱਪਰ ਗੋਲੀਆਂ
ਚਲਾਉਣ ਦਾ ਹੁਕਮ ਦੇ ਦਿੱਤਾ। ਜਦੋਂ ਗੋਰਖਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਲੋਕਾਂ ਵਿੱਚ
ਭਗਦੜ ਮੱਚ ਗਈ। ਜਿਸ ਨਾਲ ਕੁੱਝ ਲੋਕ ਥੱਲੇ ਡਿੱਗ ਗਏ ਤੇ ਪੈਰਾਂ ਥੱਲੇ ਲਿਤਾੜੇ ਗਏ। ਕੁੱਝ ਲੋਕਾਂ
ਆਪਣੀ ਜਾਨ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਗੋਰਖਿਆਂ ਵੱਲੋਂ 1650 ਗੋਲੀਆਂ ਚਲਾਈਆਂ
ਗਈਆਂ। ਜਿਸ ਨਾਲ ਤਕਰੀਬਨ 1200 ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ 1500 ਦੇ ਕਰੀਬ
ਦੱਸੀ ਜਾਂਦੀ ਹੈ।