Bhai Bachittar Singh vs alcoholic Elephant History in Punjabi

Roop Sandhu
0

Bhai Bachittar Singh Ji
Introduction 

ਜਾਣ-ਪਛਾਣ 

ਭਾਈ ਬਚਿੱਤਰ ਸਿੰਘ ਜੀ ਇੱਕ ਮਹਾਨ ਯੋਧਾ ਅਤੇ ਸ਼ਹੀਦ ਸਨ। ਭਾਈ ਬਚਿੱਤਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਗਰੱਖਿਅਕ ਸਨ। ਓਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲ ਕੇ ਕਈ ਜੰਗਾਂ ਲੜ੍ਹੀਆਂ ਤੇ ਅਤੇ ਜੰਗਾਂ ਵਿੱਚ ਆਪਣੇ ਜੌਹਰ ਦਿਖਾਏ। ਓਹਨਾਂ ਵਿੱਚੋ ਇੱਕ ਜੰਗ ਜੋ ਇੱਕ ਮੱਛਰੇ ਹਾਥੀ ਨਾਲ ਹੋਇਆ ਜਿਸ ਤੋਂ ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ।

history of bhai bachittar singh fight with elephant

Table of Contents


ਔਰੰਗਜੇਬ ਦੇ ਐਲਾਨ

ਔਰੰਗਜੇਬ ਜਬਰਨ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਉਸ ਨੇ ਲੋਕਾਂ ਉੱਪਰ ਬਹੁਤ ਅਤਿਆਚਾਰ ਕੀਤੇ ਤੇ ਬਹੁਤ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਤੇ ਐਲਾਨ ਕਰ ਦਿੱਤਾ ਕਿ ਹਿੰਦੁਸਤਾਨ ਤੇ ਮੁਗ਼ਲਾਂ ਦਾ ਰਾਜ ਹੈ। ਹਿੰਦੁਸਤਾਨ ਇੱਕ ਇਸਲਾਮੀ ਸੂਬਾ ਹੈ। ਉਸ ਨੇ ਹਿੰਦੂਆਂ ਉੱਪਰ ਰੇਸ਼ਮੀ ਕੱਪੜੇ ਪਾਉਣ, ਸ਼ਸ਼ਤਰ ਰੱਖਣ, ਘੋੜੇ ਦੀ ਸਵਾਰੀ ਕਰਨ ਤੇ ਰੋਕ ਲਗਾ ਦਿੱਤੀ। ਉਸ ਨੇ ਹਿੰਦੂਆਂ ਨੂੰ ਪੱਗ ਬੰਨਣ ਤੋਂ ਵੀ ਮਨ੍ਹਾਂ ਕਰ ਦਿੱਤਾ। ਔਰੰਗਜੇਬ ਨੇ ਹਿੰਦੂਆਂ ਵੱਲੋਂ ਕੀਤੇ ਸਾਰੇ ਸਮਾਗਮਾਂ ਜਾਂ ਮੇਲਿਆਂ ਉੱਪਰ ਪਾਬੰਦੀ ਲਗਾ ਦਿੱਤੀ, ਹਿੰਦੂਆਂ ਨੂੰ ਢੋਲਕੀ ਤੇ ਘੜਿਆਲ ਵਜਾਉਣ ਤੇ ਵੀ ਰੋਕ ਲਗਾ ਦਿੱਤੀ। ਉਸ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੋਈ ਹਿੰਦੂ ਜਨੇਊ ਨਹੀਂ ਪਵੇਗਾ ਤੇ ਹੀ ਕੋਈ ਹਿੰਦੂ ਤਿਲਕ ਲਗਾਵੇਗਾ। 

ਗੁਰੂ ਗੋਬਿੰਦ ਸਿੰਘ ਜੀ ਦੇ ਜਵਾਬੀ ਐਲਾਨ

ਹਿੰਦੂ ਕੌਮ ਨੂੰ ਬਿਪਤਾ ਪੈ ਗਈ, ਹਿੰਦੂ ਆਪਣੀ ਜਾਨ ਬਚਾਉਣ ਲਈ ਲੁਕਦੇ ਫਿਰਦੇ ਸੀ। ਜਦੋਂ ਇਸ ਗੱਲ ਦਾ ਪਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਾ ਤਾਂ ਗੁਰੂ ਜੀ ਨੇ ਵੀ ਐਲਾਨ ਕਰ ਦਿੱਤਾ ਕਿ ਮੈਂ ਸ਼ਸਤਰ ਪਾਊਂਗਾ ਤੇ ਮੇਰੇ ਸਿੱਖ ਯੋਧੇ ਸ਼ਸ਼ਤਰਧਾਰੀ ਹੋਣਗੇ। 
ਮੈਂ ਘੋੜੇ ਦੀ ਸਵਾਰੀ ਕਰੂੰਗਾ ਮੇਰੇ ਸਿੰਘ ਦੋ-ਦੋ ਘੋੜਿਆਂ ਦੀ ਸਵਾਰੀ ਕਰਨਗੇ। ਔਰੰਗਜੇਬ ਤੂੰ ਇੱਕ ਪੱਗ ਤੋਂ ਰੋਕਦਾ ਹੈ ਮੇਰੇ ਸਿੰਘ ਡੇਢ ਪੱਗ ਬਨਣਗੇ, ਜਿਵੇਂ ਅੱਜ ਕੱਲ੍ਹ ਆਪਾਂ ਥੱਲੇ ਛੋਟੀ ਕੇਸਕੀ ਤੇ ਉੱਪਰ ਪੱਗ ਜਾਂ ਦੁਮਾਲਾ ਸਜਾਉਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਹਿ ਤੂੰ ਢੋਲਕੀ ਵਜਾਉਣ ਤੋਂ ਮਨ੍ਹਾਂ ਕਰਦਾ ਹੈ ਅਸੀਂ ਤੈਨੂੰ ਨਗਾਰੇ ਚੋਟਾਂ ਲਗਾ ਕੇ ਦਿਖਾਵਾਂਗੇ। 

ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਚੰਦ ਜੀ ਨੂੰ ਹੁਕਮ ਕੀਤਾ ਕਿ ਇੱਕ ਨਗਾਰਾ ਤਿਆਰ ਕਰੋ। ਭਾਈ ਜੀ ਨੇ ਬਹੁਤ ਵਧੀਆ ਨਗਾਰਾ ਤਿਆਰ ਕਰਵਾਇਆ। ਦਸਮ ਪਾਤਸ਼ਾਹ ਜੀ ਨੇ ਨਗਾਰੇ ਚੋਟਾਂ ਲਾਈਆਂ। ਸਿੰਘ ਤਿਆਰ ਬਰ ਤਿਆਰ ਹੋ ਗਏ। ਭੀਮ ਚੰਦ ਜੋ ਗੁਰੂ ਸਾਹਿਬ ਜੀ ਦੇ ਖ਼ਿਲਾਫ਼ ਸੀ ਉਸ ਤੋਂ ਜਰਿਆ ਨਾ ਗਿਆ। ਭੀਮ ਚੰਦ ਨੇ ਮੌਜੂਦਾ ਸਾਰੇ ਰਾਜਿਆਂ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਅੱਜ ਕੱਲ੍ਹ ਬਹੁਤ ਵੱਧਦੀ ਜਾ ਰਹੀ ਹੈ ਹੁਣ ਵੀ ਸਮਾਂ ਹੈ ਜੇ ਉਸ ਨੂੰ ਨਾ ਰੋਕਿਆ ਤਾਂ ਇੱਕ ਦਿਨ ਹਿੰਦੁਸਤਾਨ ਉੱਪਰ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਹੋਵੇਗਾ, ਆਪਣੀਆਂ ਸਾਰੀਆਂ ਰਿਆਸਤਾਂ ਖ਼ਤਮ ਹੋ ਜਾਣਗੀਆਂ। ਸਾਰੇ ਰਾਜੇ ਇਕੱਠੇ ਹੋਈਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਵਿੱਚੋਂ ਕੱਢ ਦਈਏ। ਉਹਨਾਂ ਵਿੱਚੋਂ ਇੱਕ ਰਾਜੇ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ੍ਹਨਾ ਐਨਾ ਆਸਾਨ ਨਹੀਂ, ਫਿਰ ਇੱਕ ਰਾਜੇ ਨੇ ਕਿਹਾ ਆਪਾਂ ਗੁਰੂ ਨੂੰ ਅਨੰਦਪੁਰ ਸਾਹਿਬ ਵਿਚੋਂ ਕੱਢਣ ਲਈ ਔਰੰਗਜੇਬ ਦੀ ਮਦਦ ਲਈਏ। 

ਭੀਮ ਚੰਦ ਤੇ ਬਾਈ ਧਾਰ ਦੇ ਰਾਜਿਆਂ ਦਾ ਔਂਰਗਜੇਬ ਨੂੰ ਵਰਗਲਾਉਣਾ

ਭੀਮ ਚੰਦ ਸਾਰੇ ਰਾਜਿਆਂ ਨੂੰ ਇਕੱਠੇ ਕਰਕੇ ਔਰੰਗਜੇਬ ਕੋਲ ਲੈ ਗਿਆ ਤੇ ਜਾ ਕੇ ਉਸ ਨੂੰ ਸਾਰੀ ਗੱਲ ਦੱਸੀ। ਇਹਨਾਂ ਦੀਆਂ ਗੱਲਾਂ ਸੁਣ ਕੇ ਔਰੰਗਜੇਬ ਦੇ ਸੱਤੀਂ ਕੱਪੜੀ ਅੱਗ ਲੱਗ ਗਈ। ਔਰੰਗਜੇਬ ਨੇ ਨਵਾਬ ਦੀਨ ਬੇਗ ਨੂੰ ਵੱਡੀ ਗਿਣਤੀ ਵਿੱਚ ਫੌਜ ਦੇ ਦਿੱਤੀ ਤੇ ਕਿਹਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ੍ਹ ਕੇ ਮੇਰੇ ਅੱਗੇ ਪੇਸ਼ ਕਰੋ।  ਨਵਾਬ ਦੀਨ ਬੇਗ ਆਪਣੇ ਨਾਲ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਅਨੰਦਪੁਰ ਸਾਹਿਬ ਆ ਗਿਆ ਤੇ ਕਿਲ੍ਹੇ ਨੂੰ ਘੇਰਾ ਪਾ ਲਿਆ। ਭੀਮ ਚੰਦ ਨੇ ਵੀ ਤੇ ਬਾਕੀ ਸਾਰੇ ਰਾਜੇ ਵੀ ਵੱਡੀ ਗਿਣਤੀ ਵਿੱਚ ਆਪਣੀ ਆਪਣੀ ਫੌਜ ਲੈ ਕੇ ਪਹੁੰਚ ਗਏ। ਤਕਰੀਬਨ 157000 ਫੌਜ ਸੀ ਜਿੰਨ੍ਹਾਂ ਨੇ ਕਿਲ੍ਹੇ ਨੂੰ ਘੇਰਾ ਪਾਇਆ ਸੀ। ਓਹਨਾਂ ਵਿੱਚੋਂ ਇੱਕ ਰਾਜਾ ਕੇਸਰੀ ਚੰਦ ਜੋ ਕਿ ਜਸਵਾਲ ਰਿਆਸਤ ਦਾ ਰਾਜਾ ਸੀ। ਉਸ ਨੇ ਕਿਹਾ ਮੈਂ 24 ਘੰਟੇ ਵਿੱਚ ਕਿਲ੍ਹੇ ਦਾ ਦਰਵਾਜਾ ਤੋੜ ਦਵਾਂਗੇ। ਕਿਸੇ ਨੇ ਪੁੱਛਿਆ ਕਿ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੇਰੇ ਕੋਲ ਇੱਕ ਹਾਥੀ ਹੈ ਜਿਸ ਨੂੰ ਅਸੀਂ ਬਹੁਤ ਕੁੱਝ ਸਿਖਾਇਆ। ਆਪਾਂ ਉਸ ਹਾਥੀ ਦੀ ਸੁੰਢ ਨਾਲ ਤਲਵਾਰਾਂ, ਬਰਛੇ ਬੰਨ੍ਹ ਕੇ ਉਸ ਨੂੰ ਕਿਲ੍ਹੇ ਵੱਲ ਤੋਰ ਦਵਾਂਗੇ। ਹਾਥੀ ਦੀ ਸਵਾਰੀ ਕਰਨ ਵਾਲਾ ਜਿਸ ਨੂੰ ਮਹਾਵਤ ਕਿਹਾ ਜਾਂਦਾ ਹੈ ਉਹ ਹਾਥੀ ਦੇ ਸਿਰ ਤੇ ਕੁੰਡਾ ਮਾਰੂਗਾ ਤੇ ਹਾਥੀ ਜ਼ੋਰ ਨਾਲ ਕਿਲ੍ਹੇ ਦੇ ਦਰਵਾਜੇ ਨੂੰ ਟੱਕਰ ਮਾਰੂਗਾ। ਇਸ ਤਰ੍ਹਾਂ ਬਾਰ ਬਾਰ ਟੱਕਰਾਂ ਮਾਰ ਮਾਰ ਕੇ ਹਾਥੀ ਕਿਲ੍ਹੇ ਦਾ ਦਰਵਾਜਾ ਤੋੜ ਦਵੇਗਾ। ਕਿਸੇ ਰਾਜੇ ਨੇ ਸਲਾਹ ਦਿੱਤੀ ਕਿ ਉਸ ਹਾਥੀ ਨੂੰ ਥੋੜ੍ਹੀ ਕੁ ਸ਼ਰਾਬ ਪਿਆ ਦਈਏ। ਦੂਜਾ ਰਾਜਾ ਜਿਸਦਾ ਨਾਮ ਦੇਵੀ ਚੰਦ ਉਸਨੇ ਸਲਾਹ ਦਿੱਤੀ ਕਿ ਸ਼ਰਾਬ ਥੋੜ੍ਹੀ ਨਹੀਂ ਜਿਆਦਾ ਪਿਆਓ। ਜਿਸ ਨਾਲ ਹਾਥੀ ਮਰਨਾ ਮਨਜੂਰ ਕਰ ਲਊ ਪਰ ਪਿੱਛੇ ਨਹੀਂ ਹਟੇਗਾ। 

ਇਸਦਾ ਪਤਾ ਇੱਕ ਸਿੰਘ ਨੂੰ ਲਗਾ, ਭਾਈ ਆਲਮ ਸਿੰਘ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚਿਆ। ਉਸਦਾ ਮੂੰਹ ਕਾਫ਼ੀ ਉੱਤਰਿਆ ਹੋਇਆ ਸੀ ਜਦੋਂ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਗੁਰੂ ਜੀ ਕੱਲ੍ਹ ਨੂੰ ਬਾਈ ਧਾਰ ਦੇ ਰਾਜਿਆਂ ਵੱਲੋਂ ਹਾਥੀ ਨੂੰ ਸ਼ਰਾਬ ਪਿਆ ਕਿ ਲਿਆਇਆ ਜਾਵੇਗਾ। ਕਿਲ੍ਹੇ ਦਾ ਦਰਵਾਜਾ ਤੋੜ ਦਿੱਤਾ ਜਾਵੇਗਾ ਤੇ ਕਿਲ੍ਹੇ ਉੱਪਰ ਹਮਲਾ ਹੋਵੇਗਾ। 

ਦੁਨੀ ਚੰਦ

ਗੁਰੂ ਜੀ ਨੇ ਕਿਹਾ ਜੇ ਉਹ ਹਾਥੀ ਲੈ ਕੇ ਆਉਣਗੇ ਤਾਂ ਇੱਕ ਹਾਥੀ ਆਪਣੇ ਕੋਲ ਵੀ ਹੈ ਜੋ ਉਸਦਾ ਮੁਕਾਬਲਾ ਕਰੂਗਾ। ਜਦੋਂ ਸਿੰਘਾਂ ਪੁੱਛਿਆ ਕਿ ਆਪਣੇ ਕੋਲ ਕਿਹੜਾ ਹਾਥੀ ਹੈ ਤਾਂ ਗੁਰੂ ਜੀ ਨੇ ਕਿਹਾ ਦੁਨੀ ਚੰਦ। ਗੁਰੂ ਜੀ ਨੇ ਕਿਹਾ ਦੁਨੀ ਚੰਦ ਤਾਂ ਤਲਵਾਰ ਦੇ ਇੱਕ ਵਾਰ ਨਾਲ ਹਾਥੀ ਦੀ ਸੁੰਢ ਵੱਡ ਕੇ ਸੁੱਟ ਦੇਉ। ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਤਾਂ ਉਹ ਬੜਾ ਸਹਿਮ ਗਿਆ, ਡਰ ਗਿਆ। ਦੁਨੀ ਚੰਦ ਭਾਈ ਦਯਾ ਸਿੰਘ ਜੀ ਕੋਲ ਗਿਆ, ਭਾਈ ਦਯਾ ਸਿੰਘ ਜੀ ਨੇ ਦੁਨੀ ਚੰਦ ਨੂੰ ਵਧਾਈ ਦਿੱਤੀ। ਦੁਨੀ ਚੰਦ ਨੇ ਹੈਰਾਨ ਹੋ ਕੇ ਪੁੱਛਿਆ ਕਾਹਦੀ ਵਧਾਈ ਦਿੰਦੇ ਹੋ। ਭਾਈ ਦਯਾ ਸਿੰਘ ਜੀ ਨੇ ਕਿਹਾ ਕੱਲ੍ਹ ਗੁਰੂ ਸਾਹਿਬ ਦੀ ਤੁਹਾਨੂੰ ਭੇਜਣਗੇ ਹਾਥੀ ਨਾਲ ਲੜ੍ਹਨ ਲਈ।  ਦੁਨੀ ਚੰਦ ਕਹਿੰਦਾ ਹਾਥੀ ਨਾਲ ਬੰਦਾ ਨਹੀਂ ਲੜ੍ਹ ਸਕਦਾ ਤੁਸੀਂ ਗੁਰੂ ਜੀ ਨੂੰ ਸਮਝਾਓ ਮੈਂ ਨਹੀਂ ਲੜ੍ਹ ਸਕਦਾ। ਹਾਥੀ ਤਾਂ ਮੈਨੂੰ ਮਾਰ ਦਵੇਗਾ। 

ਦੁਨੀ ਚੰਦ ਭਾਈ ਧਰਮ ਸਿੰਘ ਜੀ ਕੋਲ ਗਿਆ ਤੇ ਕਿਹਾ ਕਿ ਗੁਰੂ ਜੀ ਨੂੰ ਸਮਝਾਓ ਮੇਰੇ ਕੋਲ ਹਾਥੀ ਨਾਲ ਲੜ੍ਹਨ ਦੀ ਤਾਕਤ ਨਹੀਂ ਹੈ। ਭਾਈ ਧਰਮ ਸਿੰਘ ਜੀ ਨੇ ਕਿਹਾ ਦੁਨੀ ਚੰਦ ਜੀ ਗੁਰੂ ਸਾਹਿਬ ਤੁਹਾਡੇ ਨਾਲ ਹਨ। ਗੁਰੂ ਜੀ ਦੇ ਹੁੰਦਿਆਂ ਕਾਹਦੀ ਪਰਵਾਹ। ਤੁਸੀਂ ਬੇਫ਼ਿਕਰ ਰਹੋ ਜਿੱਤ ਤੁਹਾਡੀ ਹੋਵੇਗੀ। 
ਦੁਨੀ ਚੰਦ ਵਾਰੀ ਵਾਰੀ ਪੰਜ ਪਿਆਰਿਆਂ ਕੋਲ ਗਿਆ ਤੇ ਓਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਅਪਣਾ ਫ਼ੈਸਲਾ ਬਦਲਣ ਲਈ ਸਮਝਾਉਣ ਪਰ ਸਾਰਿਆਂ ਨੇ ਇਹੀ ਕਿਹਾ ਕਿ ਤੁਸੀਂ ਘਬਰਾਓ ਨਾ ਕਲਗੀਆਂ ਵਾਲਾ ਪਾਤਸ਼ਾਹ ਤੁਹਾਡੇ ਨਾਲ ਹੈ। ਤੁਹਾਡੀ ਜਿੱਤ ਪੱਕੀ ਹੈ ਪਰ ਦੁਨੀ ਚੰਦ ਡਰਦਾ ਆਪਣੇ ਭਰਾਵਾਂ ਕੋਲ ਭੱਜ ਗਿਆ ਤੇ ਕਹਿੰਦਾ ਏਥੇ ਤਾਂ ਅਣਆਈ ਮੌਤੇ ਮਰ ਜਾਵੇਂਗੇ ਇਸ ਨਾਲੋਂ ਚੰਗਾ ਘਰ ਚਲੇ ਜਾਈਏ। 

ਦੁਨੀ ਚੰਦ ਦੀ ਗੱਲ ਸੁਣ ਕੇ 499 ਹੋਰ ਬੰਦੇ ਓਥੋਂ ਭੱਜ ਜਾਣ ਲਈ ਤਿਆਰ ਹੋ ਗਏ। ਇਹਨਾਂ ਨੇ ਲੰਗਰ ਵਿੱਚੋਂ ਲੰਬੇ ਰੱਸੇ ਲੈ ਕੇ ਕੰਧ ਉਪਰੋਂ ਥੱਲੇ ਸੁੱਟ ਲਏ ਤੇ ਵਾਰੀ ਵਾਰੀ ਉੱਤਰਨ ਲੱਗੇ। ਜਦੋਂ ਦੁਨੀ ਚੰਦ ਦੀ ਵਾਰੀ ਆਈ ਤਾਂ ਇਹ ਵੀ ਉੱਤਰਨ ਲਗਾ। ਦੁਨੀ ਚੰਦ ਦਾ ਭਾਰ ਇੱਕ ਕੁਇੰਟਲ 80 ਕਿਲੋ ਸੀ। ਜਦੋਂ ਦੂਜੀ ਚੰਦ ਉੱਤਰਨ ਲੱਗਾ ਤਾਂ ਰੱਸਾ ਉਸਦਾ ਭਾਰ ਨਾ ਝੱਲ ਸਕਿਆ ਤੇ ਰੱਸਾ ਟੁੱਟ ਗਿਆ। ਦੁਨੀ ਚੰਦ ਥੱਲੇ ਡਿੱਗ ਗਿਆ ਤੇ ਮੋਟੇ ਪੱਟੋਂ ਇਸਦੀ ਲੱਤ ਟੁੱਟ ਗਈ। ਦੁਨੀ ਚੰਦ ਨੇ ਨਾਲ ਵਾਲੇ ਬੰਦਿਆਂ ਨੇ ਇਸਨੂੰ ਚੁੱਕਿਆ ਤੇ ਇਸਦੇ ਘਰ ਛੱਡ ਆਏ। 

ਜਦੋਂ ਗੁਰੂ ਸਾਹਿਬ ਨੂੰ ਦੱਸਿਆ ਕਿ ਮਹਾਰਾਜ ਜੀ ਆਪਣਾ ਹਾਥੀ ਦੁਨੀ ਚੰਦ ਤਾਂ ਭੱਜ ਗਿਆ। ਮਹਾਰਾਜ ਕਹਿੰਦੇ ਜਿਸ ਮੌਤ ਤੋਂ ਡਰ ਕੇ ਦੁਨੀ ਚੰਦ ਭੱਜ ਓਹੀ ਮੌਤ ਓਹਦੇ ਸਾਹਮਣੇ ਹੈ। ਡਾ.ਵੀਰ ਸਿੰਘ ਜੀ ਨੇ ਲਿਖਿਆ ਕਿ ਇੱਕ ਜ਼ਹਿਰੀਲਾ ਸੱਪ ਦੁਨੀ ਚੰਦ ਦੇ ਲੜ੍ਹ ਗਿਆ ਤੇ ਬਿਸਤਰੇ ਵਿੱਚ ਹੀ ਦੁਨੀ ਚੰਦ ਦੀ ਮੌਤ ਹੋ ਗਈ।

ਭਾਈ ਬਚਿੱਤਰ ਸਿੰਘ ਜੀ ਨੂੰ ਗੁਰੂ ਜੀ ਦੀ ਦਾ ਹੁਕਮ

ਗੁਰੂ ਗੋਬਿੰਦ ਸਿੰਘ ਜੀ ਦਾ ਭਾਈ ਬਚਿੱਤਰ ਸਿੰਘ ਨੂੰ ਹੁਕਮ
ਜਦੋਂ ਸਿੰਘਾਂ ਨੇ ਪੁੱਛਿਆ ਕਿ ਗੁਰੂ ਜੀ ਹੁਣ ਕਿਹੜਾ ਸਿੰਘ ਹਾਥੀ ਨਾਲ ਲੜ੍ਹਨ ਲਈ ਭੇਜੋਗੇ ਤਾਂ ਗੁਰੂ ਜੀ ਨੇ ਕਿਹਾ ਹੁਣ ਹਾਥੀ ਨਾਲ ਹਾਥੀ ਨਹੀਂ ਸਾਡਾ ਸ਼ੇਰ ਲੜ੍ਹਾਈ ਕਰੂਗਾ। ਸਿੰਘਾਂ ਨੇ ਪੁੱਛਿਆ ਕਿਹੜਾ ਸ਼ੇਰ? ਗੁਰੂ ਜੀ ਕਹਿੰਦੇ ਸਾਡਾ ਸ਼ੇਰ ਬਚਿੱਤਰ ਸਿੰਘ।

ਭਾਈ ਬਚਿੱਤਰ ਸਿੰਘ ਨੇ ਸੁਣਿਆ ਤਾਂ ਓਸੇ ਵੇਲੇ ਭੱਜ ਕੇ ਦਸਮੇਸ਼ ਪਾਤਸ਼ਾਹ ਜੀ ਦੇ ਕੋਲ ਆਇਆ। ਦਸਮੇਸ਼ ਪਿਤਾ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਨਾਗਣੀ ਬਰਛਾ ਦਿੱਤਾ ਤੇ ਕਿਹਾ ਪੁੱਤਰਾ ਹਾਥੀ ਦਾ ਮੁਕਾਬਲਾ ਤੂੰ ਕਰਨਾ ਏ। ਭਾਈ ਬਚਿੱਤਰ ਸਿੰਘ ਜੀ ਕਹਿੰਦੇ ਮਹਾਰਾਜ ਮੈਂ ਕੌਣ ਹੁੰਦਾ, ਤੁਸੀਂ ਕਰਵਾਉਣ ਵਾਲੇ ਹੋ ਤੁਸੀਂ ਸਭ ਕੁੱਝ ਕਰਵਾ ਸਕਦੇ ਹੋ, ਤੁਸੀਂ ਕੀੜੀ ਨੂੰ ਹਾਥੀ ਨਾਲ ਲੜ੍ਹਾ ਸਕਦੇ ਹੋ। ਤੁਸੀਂ ਆਪ ਹੀ ਕਰਵਾ ਲੈਣਾ।

ਹਾਥੀ ਦੀ ਤਿਆਰੀ

ਦੂਜੇ ਪਾਸੇ ਹਾਥੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਹਾਥੀ ਉੱਪਰ ਲੋਹੇ ਦਾ ਝੁੱਲ ਪਾ ਦਿੱਤਾ ਗਿਆ। ਉਹਦੀ ਸੁੰਢ ਨਾਲ ਤਲਵਾਰਾਂ ਬੰਨ੍ਹ ਦਿੱਤੀਆਂ ਗਈਆਂ। ਉਸਦੇ ਮੱਥੇ ਉੱਪਰ ਲੋਹੇ ਦੇ 7 ਤਵੇ ਲਗਾ ਦਿੱਤੇ ਗਏ ਤੇ ਉਸ ਨੂੰ ਤਕਰੀਬਨ ਇੱਕ ਮਣ ਸ਼ਰਾਬ ਪਿਆ ਦਿੱਤੀ ਗਈ।  

ਕਿਸੇ ਸੂਹੀਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਗੱਲ ਦੱਸੀ। ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਹਾਥੀ ਨੂੰ ਉਹ ਸਾਡੇ ਉੱਪਰ ਹਮਲਾ ਕਰਨ ਲਈ ਐਨਾ ਸ਼ਿੰਗਾਰ ਰਹੇ ਹਨ। ਉਹ ਹਾਥੀ ਓਹਨਾਂ ਉੱਪਰ ਹੀ ਹਮਲਾ ਕਰੇਗਾ।

ਭਾਈ ਉਦੇ ਸਿੰਘ ਜੀ ਨੂੰ ਥਾਪੜਾ

ਗੁਰੂ ਸਾਹਿਬ ਆਪ ਜੰਗ ਦੇਖਣ ਲਈ ਉੱਚੀ ਜਗ੍ਹਾ ਬੈਠ ਗਏ ਓਹਨਾਂ ਦੇ ਨਾਲ ਓਹਨਾਂ ਦੇ ਸਿੰਘ ਵੀ ਖਲੋ ਗਏ। ਭਾਈ ਆਲਮ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਦਸਿਆ ਕਿ ਗੁਰੂ ਜੀ ਸਾਹਮਣੇ ਜੋ ਘੋੜੇ ਉੱਪਰ ਸਵਾਰ ਹੋ ਕੇ ਆ ਰਿਹਾ ਹੈ ਉਸ ਸਾਰੇ ਪੁਆੜੇ ਦੀ ਜੜ੍ਹ ਹੈ ਓਸੇ ਨੇ ਹਾਥੀ ਭੇਜਣ ਦੀ ਵਿਉਂਤ ਬਣਾਈ ਹੈ। ਇਸ ਨੂੰ ਮਾਰ ਦਈਏ ਤਾਂ ਸਾਰੀ ਜੰਗ ਏਥੇ ਹੀ ਖ਼ਤਮ ਹੋ ਜਾਵੇਗੀ। ਗੁਰੂ ਜੀ ਨੇ ਕਿਹਾ ਕੋਈ ਸੂਰਮਾ ਉੱਠੇ ਤੇ ਉਸ ਨੂੰ ਮਾਰ ਕੇ ਆਵੇ। ਭਾਈ ਉਦੇ ਸਿੰਘ ਜੀ ਗੁਰੂ ਸਾਹਿਬ ਜੀ ਦੇ ਕੋਲ ਹੀ ਖਲੋਤੇ ਸਨ। ਓਹਨਾਂ ਨੇ ਕਿਹਾ ਕਿ ਗੁਰੂ ਜੀ ਹੁਕਮ ਕਰੋ ਮੈਂ ਜਾਵਾਂਗਾ। ਗੁਰੂ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਤਲਵਾਰ ਦਿੱਤੀ ਨਾਲ ਉੱਚਾ ਘੋੜਾ ਦਿੱਤਾ ਤੇ ਨਾਲ ਇਕ ਬਰਛਾ ਦੇ ਕੇ ਗੁਰੂ ਜੀ ਨੇ ਕਿਹਾ ਉਦੇ ਸਿੰਘਾਂ ਇਸ ਨੇਜੇ ਤੇ ਉਸਦਾ ਸਿਰ ਤੰਗ ਕੇ ਲਿਆਉਣਾ। ਭਾਈ ਉਦੇ ਸਿੰਘ ਜੀ ਨੇ ਕਿਹਾ ਗੁਰੂ ਜੀ ਆਪ ਸਭ ਕੁੱਝ ਕਰਵਾ ਸਕਦੇ ਹੋ। ਜੋ ਵੀ ਕਰਵਾਉਣਾ ਹੈ ਆਪ ਹੀ ਕਰਵਾ ਲੈਣਾ। 

ਵਾਰਤਾਲਾਪ ਭਾਈ ਬਚਿੱਤਰ ਸਿੰਘ ਜੀ 

ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਵਾਜ਼ ਮਾਰੀ ਤੇ ਪੁੱਛਿਆ ਬਚਿੱਤਰ ਸਿੰਘਾਂ ਉਹ ਬਾਈ ਧਾਰ ਦੇ ਰਾਜਿਆਂ ਵਿੱਚ ਉਹ ਕਿਹੜਾ ਜਾਨਵਰ ਹੈ? 
ਭਾਈ ਬਚਿੱਤਰ ਸਿੰਘ ਜੀ ਨੇ ਕਿਹਾ ਗੁਰੂ ਜੀ ਉਹ ਝੋਟਾ ਜਿਹਾ। ਕਹੋ ਤਾਂ ਹੁਣੇ ਕੰਨੋ ਫੜ੍ਹ ਲਿਆਵਾਂ?



ਜੰਗ ਭਾਈ ਬਚਿੱਤਰ ਸਿੰਘ ਜੀ 

ਬਾਈ ਧਾਰ ਦੇ ਰਾਜਿਆਂ ਨੇ ਹਾਥੀ ਨੂੰ ਕਿਲ੍ਹੇ ਵੱਲ ਭਜਾਇਆ। ਹਾਥੀ ਭੱਜਾ ਹੀ ਆ ਰਿਹਾ ਸੀ ਕਿ ਇੱਧਰੋਂ ਕਿਲ੍ਹੇ ਦਾ ਦਰਵਾਜਾ ਖੁੱਲ ਗਿਆ। ਅੰਦਰੋਂ ਭਾਈ ਬਚਿੱਤਰ ਸਿੰਘ ਘੋੜੇ ਤੇ ਸਵਾਰ ਹੋ ਕੇ ਤੇਜ਼ੀ ਨਾਲ ਜੰਗ ਕਰਨ ਲਈ ਆਏ। ਭਾਈ ਬਚਿੱਤਰ ਸਿੰਘ ਜੀ ਨੇ ਆਪਣਾ ਘੋੜਾ ਤੇਜ਼ੀ ਨਾਲ ਹਾਥੀ ਵੱਲ ਭਜਾਇਆ ਤੇ ਹਾਥੀ ਦੇ ਮੱਥੇ ਚ ਐਨੀ ਜ਼ੋਰ ਨਾਲ ਬਰਛਾ ਮਾਰਿਆ ਕਿ ਹਾਥੀ ਦੇ ਮੱਥੇ ਤੇ ਲੱਗੇ 7 ਤਵੇ ਚੀਰ ਦਿੱਤੇ ਤੇ ਡੇਢ ਫੁੱਟ ਬਰਛਾ ਹਾਥੀ ਦੇ ਮੱਥੇ ਅੰਦਰ ਧੱਸ ਗਿਆ। ਫ਼ਿਰ ਭਾਈ ਬਚਿੱਤਰ ਸਿੰਘ ਜੀ ਨੇ ਜ਼ੋਰ ਨਾਲ ਬਰਛਾ ਹਾਥੀ ਦੇ ਮੱਥੇ ਵਿੱਚੋਂ ਬਾਹਰ ਕੱਢਿਆ ਤਾਂ ਹਾਥੀ ਦੇ ਮੱਥੇ ਵਿੱਚੋਂ ਲਹੂ ਦੀਆਂ ਤਤੀਰੀਆਂ ਛੁੱਟ ਪਈਆਂ। ਹਾਥੀ ਓਸੇ ਵੇਲੇ ਪਿੱਛੇ ਨੂੰ ਭੱਜ ਤੁਰਿਆ ਤੇ ਬਾਈ ਧਾਰ ਦੇ ਰਾਜਿਆਂ ਦੀ ਫੌਜ ਨੂੰ ਹੀ ਲਿਤਾੜਦਾ ਭੱਜਾ ਗਿਆ।

ਓਡਰੋਂ ਭਾਈ ਉਦੇ ਸਿੰਘ ਨੇ ਆਪਣਾ ਘੋੜਾ ਕੇਸਰੀ ਚੰਦ ਵੱਲ ਭਜਾਇਆ। ਕੋਲ ਜਾ ਕੇ ਆਪਣੀ ਤਲਵਾਰ ਨਾਲ ਕੇਸਰੀ ਚੰਦ ਦਾ ਸਿਰ ਲਾਹ ਦਿੱਤਾ। ਗੁਰੂ ਜੀ ਵੱਲੋਂ ਦਿੱਤੇ ਬਰਛੇ ਉੱਪਰ ਕੇਸਰੀ ਚੰਦ ਦਾ ਸਿਰ ਟੰਗਿਆ ਤੇ ਜਾ ਕੇ ਗੁਰੂ ਜੀ ਦੇ ਕਦਮਾਂ ਵਿੱਚ ਸੁੱਟ ਦਿੱਤਾ।

ਦੋਵੇਂ ਸੂਰਮੇ ਵਾਪਿਸ ਆਏ ਤਾਂ ਗੁਰੂ ਜੀ ਨੇ ਜਿੱਤ ਦੇ ਜੈਕਾਰੇ ਛੱਡੇ। 


Tags

Post a Comment

0Comments

Post a Comment (0)