City Patti

Roop Sandhu
0

ਜਾਣ-ਪਛਾਣ 

ਪੱਟੀ ਸ਼ਹਿਰ ਪੰਜਾਬ ਦਾ ਇੱਕ ਬਹੁਤ ਹੀ ਪੁਰਾਣਾ ਅਤੇ ਇਤਿਹਾਸਿਕ ਸ਼ਹਿਰ ਹੈ। ਜਿਸ ਨੂੰ ਜ਼ਿਲ੍ਹਾ ਤਰਨ ਤਾਰਨ ਲਗਦਾ ਹੈ। ਪਹਿਲਾ ਇਸਦਾ ਜ਼ਿਲ੍ਹਾ ਅੰਮ੍ਰਿਤਸਰ ਹੁੰਦਾ ਸੀ ਪਰ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰਨ ਤਾਰਨ ਨੂੰ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਗਿਆ। ਹਾਲਾਂਕਿ ਪੱਟੀ ਸ਼ਹਿਰ ਨੂੰ ਵੀ ਜ਼ਿਲ੍ਹਾ ਐਲਾਨ ਕਰਨ ਪਿੱਛੇ ਇੱਕ ਦੋ ਵਾਰ ਵਿਚਾਰ ਹੋਈ ਹੈ ਪਰ ਉਹ ਵਿੱਚ ਕਿਸੇ ਤਣ ਪੱਤਣ ਨਾ ਲੱਗ ਸਕੀ।
ਤਰਨ ਤਾਰਨ ਪੱਟੀ ਤੋਂ ਤਕਰੀਬਨ 20 ਤੋਂ 22 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਇਹ ਸ਼ਹਿਰ ਅੰਮ੍ਰਿਤਸਰ ਤੋਂ 47 ਕਿਲੋਮੀਟਰ ਦੀ ਦੂਰੀ ਤੇ ਹੈ। ਪੱਟੀ ਸ਼ਹਿਰ ਸਰਹੱਦ ਤੱਕ ਲੱਗਦੇ ਤਕਰੀਬਨ ਪਿੰਡਾਂ ਦੀ ਤਹਿਸੀਲ ਹੈ ਅਤੇ ਇਹ ਸ਼ਹਿਰ 1947 ਦੀ ਵੰਡ ਤੋਂ ਪਹਿਲਾਂ ਲਾਹੌਰ ਦੀ ਤਹਿਸੀਲ ਵੀ ਹੋਇਆ ਕਰਦਾ ਸੀ।

Table of Contents

ਪੱਟੀ ਦਾ ਰਾਜਾ ਦੁਨੀ ਚੰਦ

ਪੱਟੀ ਵਿੱਚ ਦੁਨੀ ਚੰਦ ਨਾਮ ਦਾ ਇੱਕ ਰਾਜਾ ਹੋਇਆ ਜਿਸਦਾ ਨਾਮ ਦੁਨੀ ਚੰਦ ਸੀ। ਉਸ ਨੂੰ ਹੰਕਾਰ ਹੋ ਗਿਆ। ਹੰਕਾਰ ਨਾਲ ਉਸਨੇ ਐਲਾਨ ਕਰ ਦਿੱਤਾ। ਉਸਨੇ ਆਪਣੇ ਰਾਜ ਵਿੱਚ ਕਿਸੇ ਨੂੰ ਵੀ ਗੁਰੂ ਪੀਰ ਨੂੰ ਮੰਨਣ ਉਸਦੀ ਪੂਜਾ ਕਰਨ ਤੇ ਪਾਬੰਦੀ ਲਗਾ ਦਿੱਤੀ।
ਉਸਦੀ ਸਭ ਤੋਂ ਛੋਟੀ ਇੱਕ ਪੁੱਤਰੀ ਸੀ ਜਿਨ੍ਹਾਂ ਦਾ ਨਾਮ ਰਜਨੀ ਸੀ ਜੋ ਗੁਰੂ ਰਾਮਦਾਸ ਜੀ ਦੀ ਭਗਤ ਸੀ। ਇਤਿਹਾਸ ਵਿੱਚ ਉਹਨਾਂ ਨੂੰ ਬੀਬੀ ਰਜਨੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਬੀਬੀ ਰਜਨੀ ਜੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਜਿਸ ਉੱਪਰ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਤੇ ਉਹ ਬਿਲਕੁਲ ਠੀਕ ਹੋ ਗਏ।

ਪਿਛੋਕੜ ਅਤੇ ਇਤਿਹਾਸ

ਪੱਟੀ ਸ਼ਹਿਰ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ। ਪੱਟੀ ਸ਼ਹਿਰ ਦਾ ਪਹਿਲਾ ਨਾਮ ਪੱਟੀ ਹੈਬਤਪੁਰਾ ਸੀ ਜੋ ਸਮੇਂ ਦੇ ਨਾਲ ਬਦਲ ਕਿ ਸਿਰਫ਼ ਪੱਟੀ ਰਹਿ ਗਿਆ। ਪੰਜਾਬ ਦਾ ਮੁਗ਼ਲ ਗਵਰਨਰ ਵੀ ਪੱਟੀ ਦਾ ਹੀ ਰਹਿਣ ਵਾਲਾ ਸੀ। ਪੱਟੀ ਵਿਚ ਇੱਕ ਇਤਿਹਾਸਿਕ ਕਿਲ੍ਹਾ ਵੀ ਹੈ ਜੋ 1755 ਈ: ਵਿਚ ਮੁਗਲਾਂ ਵੱਲੋਂ ਬਣਾਇਆ ਗਿਆ ਸੀ। ਭਾਵੇਂ ਅੱਜ ਕੱਲ੍ਹ ਇਹ ਕਿਲ੍ਹਾ ਖੰਡਰ ਦਾ ਰੂਪ ਧਾਰਨ ਕਰ ਚੁਕਾ ਹੈ ਪਰ ਫ਼ਿਰ ਵੀ ਇਹ ਕਿਲ੍ਹਾ ਪੱਟੀ ਸ਼ਹਿਰ ਨੂੰ ਇਤਿਹਾਸਿਕ ਦਰਸਾਉਂਦਾ ਹੈ। 

ਪੱਟੀ ਸ਼ਹਿਰ ਦੀ ਮਿੱਟੀ ਨੂੰ ਮਹਾਨ ਯੋਧਿਆਂ, ਤਪੱਸਵੀਆਂ ਦੇ ਪੈਰ ਚੁੰਮਣ ਦਾ ਸੁਭਾਗ ਪ੍ਰਾਪਤ ਹੋਇਆ।

ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਦੁਸ਼ਾਲੇ ਲੈਣ ਪੱਟੀ ਸ਼ਹਿਰ ਵਿੱਚ ਆਏ ਅਤੇ ਜਦੋਂ ਦੁਸ਼ਾਲੇ ਲੈ ਕੇ ਮਿਰਜ਼ਾ ਬੇਗ ਦੇ ਘਰੋਂ ਨਿਕਲੇ ਤਾਂ ਰੌਲਾ ਪੈ ਗਿਆ। ਪੱਟੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਦਲੇ ਭੱਠ ਵਿੱਚ ਬੈਠ ਗਏ।

ਬੀਬੀ ਰਜਨੀ ਜੀ ਜੋ ਕਿ ਪੱਟੀ ਦੇ ਰਾਜੇ ਦੁਨੀ ਚੰਦ ਦੀ ਸਭ ਤੋਂ ਛੋਟੀ ਸਪੁੱਤਰੀ ਸੀ। ਰਾਜੇ ਦੁਨੀ ਚੰਦ ਨੇ ਆਪਣੀ ਪੁੱਤਰੀ ਬੀਬੀ ਰਜਨੀ ਦਾ ਵਿਆਹ ਪਿੰਗਲੇ ਨਾਲ ਕਰਵਾ ਦਿੱਤਾ। ਬੀਬੀ ਰਜਨੀ ਜੀ ਗੁਰੂ ਰਾਮਦਾਸ ਦੀ ਜੀ ਭਗਤ ਸੀ। ਗੁਰੂ ਜੀ ਨੇ ਓਹਨਾਂ ਦੀ ਲਾਜ ਰੱਖੀ ਤੇ ਪਿੰਗਲੇ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ।

ਪੱਟੀ ਸ਼ਹਿਰ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਪਰਿਵਰਤਨ 
ਜਿਵੇਂ ਦੁਨੀਆਂ ਵਿੱਚ ਸਮੇਂ ਦੇ ਨਾਲ - ਨਾਲ ਲੋਕਾਂ ਵਿੱਚ ਪਰਿਵਰਤਨ ਆ ਰਿਹਾ ਹੈ ਇਸੇ ਤਰ੍ਹਾਂ ਪੱਟੀ ਦੇ ਲੋਕ ਵੀ ਆਪਣੇ ਆਪ ਨੂੰ ਸਮੇਂ ਦੇ ਨਾਲ ਨਾਲ ਬਦਲ ਰਹੇ ਹਨ।

ਜਾਗਰੂਕਤਾ - ਪੱਟੀ ਦੇ ਲੋਕ ਸਮਾਜਿਕ ਮੁੱਦਿਆਂ ਤੇ ਬਹੁਤ ਜਾਗਰੂਕ ਹੋ ਰਹੇ ਹਨ। ਭਾਵੇਂ ਉਹ ਸਿੱਖਿਆ ਨੂੰ ਲੈ ਕੇ ਹੋਵੇ ਭਾਵੇਂ ਸਵਾਸਥ ਤੇ ਭਾਵੇਂ ਰੋਜ਼ਗਾਰ ਹੋਵੇ।

ਸਿੱਖਿਆ ਵਿੱਚ ਸੁਧਾਰ - ਪੱਟੀ ਸ਼ਹਿਰ ਦੇ ਲੋਕ ਸਿੱਖਿਆ ਨੂੰ ਬਹੁਤ ਮਹੱਤਵ ਦੇ ਰਹੇ ਹਨ। ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਨਾਲ ਜੋੜ ਰਹੇ ਹਨ। ਪੱਟੀ ਵਿੱਚ ਬਹੁਤ ਨਵੇਂ ਸਕੂਲ ਵੀ ਖੁੱਲ੍ਹ ਚੁਕੇ ਹਨ ਤੇ ਲੋਕ ਵੀ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਵਾਲੇ ਸਕੂਲ ਭੇਜਣ ਨੂੰ ਤਰਜੀਹ ਦੇ ਰਹੇ ਹਨ।

ਤਕਨਾਲੋਜੀ - ਆਧੁਨਿਕ ਯੁੱਗ ਵਿਚ ਪੱਟੀ ਸ਼ਹਿਰ ਦੇ ਲੋਕ ਵੀ ਆਪਣੇ ਆਪ ਨੂੰ ਅਪਗ੍ਰੇਡ ਰੱਖ ਰਹੇ ਹਨ। ਪੱਟੀ ਸ਼ਹਿਰ ਦੇ ਲੋਕ ਇੰਟਰਨੈੱਟ ਨਾਲ ਬਹੁਤ ਜੁੜੇ ਹੋਏ ਹਨ ਅਤੇ ਇੰਟਰਨੈੱਟ ਦੀ ਮਦਦ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰ ਰਹੇ ਹਨ।

ਸੱਭਿਆਚਾਰ
ਪੱਟੀ ਸ਼ਹਿਰ ਦੇ ਲੋਕ ਕਾਫ਼ੀ ਜਿਆਦਾ ਸੱਭਿਆਚਾਰ ਨਾਲ ਜੁੜੇ ਹੋਏ ਹਨ। ਇਥੋਂ ਦੇ ਲੋਕ15 ਅਗਸਤ, 26 ਜਨਵਰੀ, ਤੀਆਂ, ਲੋਹੜੀ, ਹੋਲੀ, ਹੋਲਾ ਮਹੱਲਾ ਤੇ ਹੋਰ ਵੀ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। 

ਸੇਵਾ ਸਮਾਜ ਸੁਧਾਰ - ਪੱਟੀ ਵਿਚ ਕਾਫ਼ੀ ਸੇਵਾ ਸੰਸਥਾਵਾਂ ਹਨ ਜੋ ਲੋਕਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿੰਦੀਆਂ ਹਨ। ਪੱਟੀ ਵਿੱਚ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ, ਭਗਤ ਪੂਰਨ ਸਿੰਘ ਖ਼ੂਨਦਾਨ ਸੁਸਾਇਟੀ, ਜੋ ਕਿਸੇ ਵੀ ਐਮਰਜੈਂਸੀ ਮਰੀਜ਼ ਨੂੰ ਖ਼ੂਨ ਦੇਣ ਜਾਂ ਦਵਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਜੋ ਮਰੀਜ਼ਾਂ ਲਈ ਦਵਾਈ ਜਾਂ ਇਲਾਜ਼ ਕਰਵਾਉਣ ਲਈ ਹਮੇਸ਼ਾ ਅੱਗੇ ਆਉਂਦੇ ਹਨ।

ਸ਼ਹੀਦ ਭਾਈ ਤਾਰੂ ਸਿੰਘ ਸੇਵਾ ਸੁਸਾਇਟੀ (ਦਸਤੂਰ - ਇ - ਦਸਤਾਰ ਲਹਿਰ) ਪੱਟੀ ਦਸਤਾਰਾਂ ਨੂੰ ਪ੍ਰੋਮੋਟ ਕਰਦੇ ਹਨ। ਇਹ ਸੰਸਥਾ ਦਸਤਾਰ ਕੈਂਪ ਲਗਾ ਕੇ ਦਸਤਾਰ ਸਜਾਉਣ ਦੇ ਕੰਪੇਟੈਸ਼ਨ ਕਰਾਉਂਦੇ ਰਹਿੰਦੇ ਹਨ ਤੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਜਾਂਦੇ ਹਨ।

ਇਸ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਪੱਟੀ ਸ਼ਹਿਰ ਵਿੱਚ ਐਕਟਿਵ ਹਨ। 





Tags

Post a Comment

0Comments

Post a Comment (0)