ਇੰਟਰਨੈੱਟ
ਇੰਟਰਨੈੱਟ ਇੱਕ ਨੈੱਟਵਰਕ ਹੈ ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ, ਮੋਬਾਈਲ, ਲੈਪਟਾਪ ਆਦਿ ਇੱਕ
ਦੂਜੇ ਨਾਲ ਜੁੜੇ ਹੋਏ ਹਨ। ਇੰਟਰਨੈੱਟ ਦੀ ਮਦਦ ਨਾਲ ਅਸੀਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ
ਤੱਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਭੇਜ ਸਕਦੇ ਹਾਂ। ਇੰਟਰਨੈੱਟ ਦੀ ਵਰਤੋਂ ਕਰਕੇ ਅਸੀਂ ਹਰ
ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈੱਟ ਉੱਪਰ ਜੋ ਵੈੱਬਸਾਈਟਾਂ ਬਣੀਆਂ ਹੋਈਆਂ
ਹਨ ਅਸੀਂ ਓਹਨਾਂ ਰਾਹੀਂ ਇੱਕ ਦੂਜੇ ਨੂੰ ਮੈਸਜ਼ ਭੇਜ ਸਕਦੇ ਹਾਂ, ਵੀਡਿਉ ਬਣਾ ਕੇ ਇੰਟਰਨੈੱਟ
ਉੱਪਰ ਅੱਪਲੋਡ ਕਰ ਸਕਦੇ ਹਾਂ। ਹੋਰਾਂ ਲੋਕਾਂ ਦੀਆਂ ਵੀਡਿਉ ਵੇਖਦੇ ਹਾਂ।
Table of Contents
ਇਤਿਹਾਸ
ਇੰਟਰਨੈੱਟ ਦੀ ਸ਼ੁਰੂਆਤ 1960 ਈ: ਵਿੱਚ ਅਮਰੀਕਾ ਵਿੱਚ ਹੋਈ ਜਿਸ ਦਾ ਨਾਮ ARPANET ਰੱਖਿਆ ਗਿਆ।
ਦੂਸਰਾ ਵਿਸ਼ਵ ਯੁੱਧ ਖ਼ਤਮ ਹੁੰਦਿਆਂ ਹੀ ਰੂਸ ਅਤੇ ਅਮਰੀਕਾ ਵਿੱਚ ਕੋਲਡ ਯੁੱਧ (Cold War)
ਸ਼ੁਰੂ ਹੋ ਗਿਆ।
1957 ਈ: ਵਿੱਚ ਰੂਸ ਨੇ ਸਪੁਤਨਿਕ ਨਾਮ ਦਾ ਇੱਕ ਸੈਟੇਲਾਇਟ ਸਪੇਸ ਵਿੱਚ ਭੇਜਿਆ। ਜਿਸ ਤੋਂ ਬਾਅਦ
ਅਮਰੀਕਾ ਨੇ ਵੀ ਇੱਕ ਐਸਾ ਨੈੱਟਵਰਕ ਬਣਾਉਣ ਦਾ ਸੋਚਿਆ ਜੋ ਅਮਰੀਕਾ ਦੇ ਸਾਰੇ ਕੰਪਿਊਟਰਾਂ ਨੂੰ
ਆਪਸ ਵਿੱਚ ਜੋੜ ਸਕੇ।
ਅਮਰੀਕੀ ਸੁਰੱਖਿਆ ਵਿਭਾਗ ਨੇ ਫ਼ੈਸਲਾ ਕੀਤਾ ਕਿ ਇੱਕ ਐਸਾ ਨੈੱਟਵਰਕ ਬਣਾਇਆ ਜਾਵੇ ਜਿਸ ਦੀ ਮਦਦ
ਨਾਲ ਜੰਗ ਦੌਰਾਨ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਜਾਣਕਾਰੀ ਪਹੁੰਚਾਈ ਜਾ ਸਕੇ।
7 ਫ਼ਰਵਰੀ 1958 ਨੂੰ ਅਮਰੀਕਾ ਦੇ ਰੱਖਿਆ ਸੇਕਰੇਟਰੀ ਨੇ ਇੱਕ ਨੈੱਟਵਰਕ ਬਣਾਇਆ, ਸ਼ੁਰੂ ਵਿੱਚ
ਇਸਦਾ ਨਾਮ ARPA ਰੱਖਿਆ ਗਿਆ, ਬਾਅਦ ਵਿੱਚ ਇਸਦਾ ਨਾਮ ਬਦਲ ਕੇ DARPA ਕਰ ਦਿੱਤਾ ਗਿਆ।
DARPA ਦਾ ਇੱਕ ਹੋਰ ਪ੍ਰੋਜੈਕਟ ਸੀ ਜਿਸਦਾ ਨਾਮ IPTO ਸੀ। ਸੰਨ 1962 ਵਿੱਚ ਅਮਰੀਕੀ ਸੁਰੱਖਿਆ
ਵਿਭਾਗ ਨੇ IPTO ਲਈ ਇੱਕ ਕੰਪਿਊਟਰ ਸਾਇੰਟਿਸਟ ਜੇ.ਸੀ.ਆਰ. ਲਿਕ ਲੀਡਰ ਨੂੰ ਉੱਚ
ਅਧਿਕਾਰੀ ਦੇ ਤੌਰ ਤੇ ਰੱਖਿਆ ਗਿਆ। ਜੇ.ਸੀ.ਆਰ. ਲਿਕ ਲੀਡਰ ਉਸ ਸਮੇਂ ਬੜਾ ਹੀ ਮਸ਼ਹੂਰ
ਸੀ।
ਜੇ.ਸੀ.ਆਰ. ਲਿਕ ਲੀਡਰ ਇਹ ਮੰਨਦਾ ਸੀ ਕਿ ਦੁਨੀਆ ਭਰ ਦੇ ਸਾਰੇ ਕੰਪਿਊਟਰਾਂ ਨੂੰ ਇੱਕ ਨੈੱਟਵਰਕ
ਨਾਲ ਜੋੜਿਆ ਜਾ ਸਕਦਾ ਹੈ।
ਦੂਜੇ ਪਾਸੇ ਰੈਂਡ ਕਾਰਪੋਰੇਸ਼ਨ ਵਿੱਚ ਪੌਲ ਬੈਰਨ ਨੇ ਨਵੀਂ ਟੈਕਨੋਲੋਜੀ ਦੀ ਕਾਢ ਕੀਤੀ। ਇਹ ਇੱਕ
ਏਦਾਂ ਦੀ ਟੈਕਨੋਲੋਜੀ ਸੀ ਜਿਹੜੀ ਨਿਊਕਲਿਆਰ ਯੁੱਧ ਦੌਰਾਨ ਵੀ ਖ਼ਤਮ ਨਾ ਹੋ ਸਕੇ।ਇਸੇ ਤਰ੍ਹਾਂ ਦੀ
ਟੈਕਨੋਲੋਜੀ ਦੀ ਕਾਢ 1965 ਈ: ਵਿੱਚ ਡੌਨਲਡ ਡੈਵਿਸ ਨੇ ਐਨ. ਪੀ. ਐੱਲ ਵਿੱਚ ਕੀਤੀ।
ਇਹਨਾਂ ਕਾਢਾਂ ਨੂੰ ਪੈਕੇਟ ਸਵਿਚਿੰਗ ਦਾ ਨਾਮ ਦਿੱਤਾ ਗਿਆ।
ਪੈਕੇਟ ਸਵਿੱਚਿੰਗ
ਪੈਕੇਟ ਸਵਿੱਚਿੰਗ ਵਿੱਚ ਤੇ ARPANET ਵਿੱਚ ਫ਼ਰਕ ਇਹ ਸੀ ਕਿ ਆਰਪਾ ਵਿੱਚ ਤਿੰਨ ਟਰਮੀਨਲ ਦਾ
ਇਸਤੇਮਾਲ ਕਰਕੇ Berkley, MIT ਅਤੇ Santa Monica ਦੇ ਕੰਪਿਊਟਰਾਂ ਨੂੰ ਆਪਸ ਵਿੱਚ ਕਨੈਕਟ
ਕੀਤਾ ਗਿਆ ਪਰ ਇਹਦੇ ਰਾਹੀਂ ਇੱਕ ਸਮੇਂ ਤੇ ਇੱਕ ਹੀ ਟਰਮੀਨਲ ਨੂੰ ਕਨੈੱਕਟ ਕੀਤਾ ਜਾ ਸਕਦਾ
ਸੀ।
ਪੈਕੇਟ ਸਵਿੱਚਿੰਗ ਦੇ ਫਾਇਦੇ
ਪੈਕੇਟ ਸਵੀਚਿੰਗ ਦਾ ਇਹ ਫਾਇਦਾ ਦੀ ਕਿ ਉਹ ਇੱਕੋ ਸਮੇਂ ਇਕ ਤੋਂ ਜਿਆਦਾ Nodes ਨਾਲ ਕਨੈਕਟ ਹੋ
ਜਾਂਦਾ ਸੀ ਤੇ ਜੇ ਕਿਤੇ ਕੋਈ ਨੈੱਟਵਰਕ disconnect ਹੋ ਜਾਂਦਾ ਤਾਂ ਉਹ ਓਸੇ ਵੇਲੇ ਕਿਸੇ ਦੂਜੇ
ਨੈੱਟਵਰਕ ਦੇ ਜ਼ਰੀਏ ਦੁਬਾਰਾ ਕਨੈਕਟ ਹੋ ਜਾਂਦਾ। ਪੈਕੇਟ ਸਵੀਚਿੰਗ ਦਾ ਦੂਸਰਾ ਫਾਇਦਾ ਇਹ ਸੀ ਕਿ
ਇਹ ਛੋਟੇ ਛੋਟੇ ਪੈਕਟਸ ਵਿੱਚ ਡਾਟਾ ਸੈਂਡ ਕਰਦਾ ਤੇ ਓਹਨੂੰ ਰਿਸੀਵਰ ਤੱਕ ਪਹੁੰਚਾਉਂਦਾ, ਜੇ ਕਿਸੇ
ਵਜ੍ਹਾ ਕਰਕੇ ਕੋਈ ਪੈਕੇਟ ਸੈਂਡ ਨਾ ਹੁੰਦਾ ਤਾਂ ਨੈੱਟਵਰਕ ਸਰਵਰ ਨੂੰ request bhejda ਤੇ ਉਸ
ਪੈਕੇਟ ਨੂੰ ਰੀ-ਸੈਂਡ ਕਰ ਦਿੰਦਾ।
ਇਹਦੇ ਵਿੱਚ ਇੱਕ ਹੋਰ ਖ਼ਾਸ ਗੁਣ ਸੀ ਕਿ ਜੋ ਵੀ ਪੈਕੇਟ ਸੈਂਡ ਹੁੰਦੇ ਸੀ ਓਹਨਾਂ ਉੱਪਰ ਸੈਂਡਰ ਤੇ
ਰਿਸੀਵਰ ਦੋਵਾਂ ਦੇ IP ਐਡਰੈੱਸ ਹੁੰਦੇ ਸੀ।
ਜਦੋਂ ARPANET ਦੇ ਡਿਵੈਲਪਰਸ ਨੂੰ ਪੈਕੇਟ ਸਵੀਚਿੰਗ ਟੈਕਨੋਲੋਜੀ ਦਾ ਪਤਾ ਲੱਗਾ ਤਾਂ ਓਹਨਾਂ ਨੇ
ਸੋਚਿਆ ਕਿ ਸਾਨੂੰ ਵੀ ਪੈਕੇਟ ਸਵੀਚਿੰਗ ਟੈਕਨੋਲੋਜੀ ਨੂੰ ARPA ਵਿੱਚ ਇੰਪਲਾਈਮੈਂਟ ਕਰਨਾ ਚਾਹੀਦਾ
ਹੈ।

ਅਲੱਗ - ਅਲੱਗ ਏਰੀਏ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਕਨੈਕਟ
29 ਅਕਤੂਬਰ 1969 ਨੂੰ ਇੱਕ ਕੰਪਿਊਟਰ ਨੂੰ ਚਾਰ ਅਲੱਗ - ਅਲੱਗ ਏਰੀਏ ਦੇ ਕੰਪਿਊਟਰਾਂ ਨਾਲ ਕਨੈਕਟ
ਕੀਤਾ ਗਿਆ। ਜਿੰਨ੍ਹਾਂ ਵਿੱਚ Standford Research Institute, California University
LA, Utah University ਤੇ Santa Barbara ਦੀ University of California ਸ਼ਾਮਿਲ ਸੀ।
ਇਹਨਾਂ ਨੂੰ ਤਾਰਾਂ ਦੇ ਜ਼ਰੀਏ ਆਪਸ ਵਿੱਚ ਕਨੈਕਟ ਕੀਤਾ ਗਿਆ। ਇਹਨਾਂ ਵਿੱਚ IMP ਤੇ CLA ਤਕਨੀਕ
ਦਾ ਇਸਤੇਮਾਲ ਕੀਤਾ ਗਿਆ। ਇਹ ਸਾਰੇ ਟੈਲੀਫੋਨ ਤੇ ਵੀ ਆਪਸ ਵਿੱਚ ਜੁੜੇ ਹੋਏ ਸੀ।
ਇੰਟਰਨੈਟ ਨੂੰ ਚੈੱਕ ਕਰਨਾ
ਪਹਿਲੀ ਵਾਰ 29 ਅਕਤੂਬਰ 1969 ਨੂੰ ਲਿਓਨਾਰਡ ਕਲਾਇਨਰਾਕ ਦੀ ਟੀਮ ਨੇ ARPANET (ਜੋ ਇੰਟਰਨੈੱਟ
ਦਾ ਪਹਿਲਾ ਰੂਪ ਸੀ) ਤੇ ਦੋ ਕੰਪਿਊਟਰਾਂ ਵਿਚਕਾਰ ਮੈਸਜ਼ ਭੇਜਣ ਦੀ ਕੋਸ਼ਿਸ਼ ਕੀਤੀ। ਪਹਿਲੀ ਵਾਰ
ਉਹ "LOGIN" ਮੈਸਜ਼ ਭੇਜਣਾ ਚਾਹੁੰਦੇ ਸੀ। ਜਦੋਂ ਓਹਨਾਂ ਨੇ LOGIN ਟਾਈਪ ਕਰਨ ਦੀ ਕੋਸ਼ਿਸ਼
ਕੀਤੀ ਤਾਂ ਸਿਸਟਮ ਕ੍ਰੈਸ਼ ਹੋ ਗਿਆ ਅਤੇ ਸਿਰਫ਼ "LO" ਹੀ ਭੇਜਿਆ ਜਾ ਸਕਿਆ।
ਬਾਅਦ ਵਿੱਚ ਇਸਨੂੰ ਰਿਪੇਅਰ ਕਰਕੇ ਪੂਰਾ LOGIN ਟਾਈਪ ਕਰਕੇ ਭੇਜਿਆ ਗਿਆ ਤਾਂ ਇਹ ਸੈਂਡ ਹੋ ਗਿਆ।
ਇਹ ਦੁਨੀਆ ਦਾ ਪਹਿਲਾ ਨੈੱਟਵਰਕ ਕਨੈਕਸ਼ਨ ਬਣ ਗਿਆ।
ਇਸ ਘਟਨਾ ਨੂੰ ਇੰਟਰਨੈੱਟ ਕਮਿਊਨਿਕੇਸ਼ਨ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਜਿਸ ਤੋਂ ਬਾਅਦ DARPA ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨਾਲ connect ਕਰ ਲਿਆ ਪਰ ਇਹਨਾਂ
ਵਿੱਚ ਹਜੇ ਵੀ ਕੁੱਝ ਮੁਸ਼ਕਿਲਾਂ ਸਨ। ਪਹਿਲੀ ਮੁਸ਼ਕਿਲ ਆ ਰਹੀ ਸੀ ਕਿ ਇਹ ਸਾਰੇ ਇੱਕ ਟਾਈਮ ਤੇ
ਸਿਰਫ਼ ਇਕ ਹੀ ਕੰਪਿਊਟਰ ਨਾਲ ਕਨੈਕਟ ਹੁੰਦੇ ਸੀ ਤੇ ਦੂਜੀ ਮੁਸ਼ਕਿਲ ਇਹ ਸੀ ਕਿ ਜਿਨ੍ਹਾਂ
ਕੰਪਿਊਟਰਾਂ ਨੂੰ ਕੋਈ ਮੈਸਜ਼ ਭੇਜਣਾ ਜਾ ਰਿਸੀਵ ਕਰਨਾ ਹੁੰਦਾ। ਉਹ ਕੰਪਿਊਟਰ ਜਿੰਨੀ ਜ਼ਿਆਦਾ
ਦੂਰੀ ਤੇ ਹੁੰਦੇ ਓਨਾ ਹੀ ਸਮਾਂ ਓਹਨਾਂ ਨੂੰ ਮੈਸਜ਼ ਭੇਜਣ ਤੇ ਰਿਸੀਵ ਕਰਨ ਵਿੱਚ ਲਗਦਾ
ਜਾਂਦਾ।
TCP/IP ਦੀ ਕਾਢ
ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ 1972 ਈ: ਵਿੱਚ DARPA ਦੇ ਦੋ ਸਾਇੰਟਸਟਾਂ, ਵਿੰਟ ਸਰਫ਼ ਤੇ
ਬੋਬ ਕਾਹਨ ਨੇ ਮਿਲ ਕੇ ਇੱਕ ਐਸਾ ਨੈੱਟਵਰਕ ਬਣਾਇਆ ਜੋ TCP/IP ਟੈਕਨੋਲੋਜੀ ਤੇ ਕੰਮ ਕਰਦਾ ਸੀ।
ਇਹਦੀ ਮਦਦ ਨਾਲ ਇੱਕ ਤੋਂ ਜ਼ਿਆਦਾ ਕੰਪਿਊਟਰ ਇਕੋ ਸਮੇਂ ਆਪਸ ਵਿੱਚ ਕਨੈਕਟ ਹੋ ਜਾਂਦੇ।
ਇਸ ਟੈਕਨੋਲੋਜੀ ਦੀ ਸਫ਼ਲਤਾ ਨੂੰ ਵੇਖ ਕੇ ਵਿੰਟ ਸਰਫ਼ ਤੇ ਬੋਬ ਕਾਹਨ ਨੂੰ "Father of
Internet" ਕਿਹਾ ਜਾਣ ਲੱਗਾ।
ਹਜੇ ਇਹ ਨੈੱਟਵਰਕ ਨਵਾਂ ਸੀ ਤੇ ਇਹ ARPA ਦੇ ਡਿਵੈਲਪਰਸ ਨੇ ਬਣਾਇਆ ਸੀ ਅਤੇ ARPA ਤੇ ਇਹ
ਸੁਰੱਖਿਆ ਵਿਭਾਗ ਦੇ ਅਧੀਨ ਆਉਂਦਾ ਸੀ। ਇਸ ਵਜ੍ਹਾ ਕਰਕੇ ਇੰਟਰਨੈਟ ਦਾ ਇਸਤੇਮਾਲ ਸਿਰਫ਼ ਓਹੀ ਕਰ
ਸਕਦਾ ਸੀ ਜਿਸ ਦਾ ਸੁਰੱਖਿਆ ਵਿਭਾਗ ਨਾਲ ਸਮਝੌਤਾ ਸੀ। ਇਸਤੋਂ ਇਲਾਵਾ ਹੋਰ ਕੋਈ ਇੰਟਰਨੈਟ ਦਾ
ਇਸਤੇਮਾਲ ਨਹੀਂ ਕਰ ਸਕਦਾ ਸੀ।
ਇਸਤੋਂ ਬਾਅਦ 1981 ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਨੇ CSNET ਬਣਾਇਆ ਜਿਸ ਨੂੰ ਬਾਕੀ ਸਾਰੀਆਂ
ਯੂਨੀਵਰਸਟੀ ਵੀ ਇਸਤੇਮਾਲ ਕਰ ਸਕਦੀਆਂ ਸੀ।
ਲੋਕਾਂ ਲਈ ਇੰਟਰਨੈਟ ਦੀ ਸਹੂਲਤ
ਸਰਕਾਰ ਨੇ ARPANET ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ, ਇੱਕ ਦਾ ਨਾਮ ਰੱਖਿਆ MILNET ਤੇ ਦੂਜੇ
ਦਾ ਨਾਮ ਰੱਖਿਆ ARPANET। MILNET ਮਿਲਟਰੀ ਲਈ ਬਣਾਇਆ ਗਿਆ, MILNET ਨੂੰ ਆਰਮੀ ਹੀ ਇਸਤੇਮਾਲ
ਕਰ ਸਕਦੀ ਸੀ ਤੇ ARPA ਨੂੰ ਬਾਕੀ ਸਾਰੇ ਲੋਕ ਵੀ ਇਸਤੇਮਾਲ ਕਰ ਸਕਦੇ ਸੀ।
1986 ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਨੇ NSFNET ਨੂੰ ਬਣਾਇਆ। ਇਸਦਾ ਫਾਇਦਾ ਇਹ ਸੀ ਕਿ ਇਸਦੀ
speed ਪਹਿਲਾਂ ਨਾਲੋਂ ਕਾਫ਼ੀ ਤੇਜ਼ ਸੀ। ਇਸਦੀ speed 1.544mbps ਸੀ। 1990 ਵਿੱਚ ARPANET
ਨੂੰ NSFNET ਨਾਲ ਬਦਲ ਦਿੱਤਾ ਗਿਆ। ਇਸਤੋਂ ਬਾਅਦ ਜਿਵੇਂ ਜਿਵੇਂ ਇੰਟਰਨੈਟ ਦਾ ਇਸਤੇਮਾਲ ਕਰਨ
ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੀ ਓਵੇਂ ਹੀ ਇੰਟਰਨੈਟ ਦੀ ਸਪੀਡ ਦੀ ਲੋੜ ਵੀ ਵਧਣ ਲੱਗੀ।
HTTP ਦੀ ਕਾਢ
1990 ਵਿੱਚ Tim Berner Lee ਨੇ HTTP ਨੂੰ ਬਣਾਇਆ ਜਿਸਦੀ ਮਦਦ ਨਾਲ ਵੈੱਬਪੇਜ਼ ਬਣਾਏ ਜਾ ਸਕਦੇ
ਸੀ। ਇਸਨੂੰ ਵਰਲਡ ਵਾਈਡ ਵੈੱਬ ਵੀ ਕਿਹਾ ਜਾਂਦਾ ਹੈ। ਸੰਨ 1991 ਈ: ਵਿੱਚ MCI, IBM ਤੇ MERIT
ਨਾਮ ਦੀਆਂ ਕੰਪਨੀਆਂ ਨੇ ਇੰਟਰਨੈਟ ਦੀ ਸਪੀਡ ਵਧਾਉਣ ਲਈ ਇਸਨੂੰ ਵਿਕਸਿਤ ਕੀਤਾ ਤੇ ਇਸਦਾ ਨਾਮ
ਰੱਖਿਆ ANSNET (Advance Network Services Network)
ਏਸੇ ਤਰ੍ਹਾਂ ਜਿਵੇਂ ਜਿਵੇਂ ਇੰਟਰਨੈਟ ਯੂਜ਼ਰ ਵੱਧਦੇ ਗਏ ਓਵੇਂ ਹੀ ਇੰਟਰਨੈਟ ਵਿਕਸਿਤ ਹੁੰਦਾ
ਗਿਆ।