ਘੜੀ ਨੇ ਸਾਡੇ ਜੀਵਨ ਨੂੰ ਬਹੁਤ ਅਸਾਨ ਬਣਾ ਦਿੱਤਾ। ਪੁਰਾਣੇ ਸਮੇਂ ਦੇ ਲੋਕ ਸੂਰਜ ਜਾਂ ਪਾਣੀ ਤੋਂ
ਸਮੇਂ ਦਾ ਹਿਸਾਬ ਲਗਾਉਂਦੇ ਸੀ। ਤੁਸੀਂ ਕਦੀ ਸੋਚਿਆ ਕਿ ਜੇ ਘੜੀ ਨਾ ਹੁੰਦੀ ਤਾਂ ਸਾਡਾ ਜੀਵਨ ਕਿਸ
ਤਰ੍ਹਾਂ ਦਾ ਹੁੰਦਾ, ਅਸੀਂ ਸਮਾਂ ਕਿਵੇਂ ਵੇਖਦੇ, ਕਿਵੇਂ ਸਾਨੂੰ ਪਤਾ ਲੱਗਦਾ ਕਿ ਸਮਾਂ ਕੀ ਹੋ
ਰਿਹਾ ਹੈ ਤੇ ਅਸੀਂ ਕਿਸ ਸਮੇਂ ਕੰਮ ਲਈ ਨਿਕਲਣਾ ਹੈ ਪਰ ਘੜੀ ਦੀ ਕਾਢ ਨੇ ਸਾਡਾ ਜੀਵਨ ਕਾਫ਼ੀ ਹੱਦ
ਤੱਕ ਆਸਾਨ ਕਰ ਦਿੱਤਾ। ਚਲੋ ਆਪਾਂ ਇਸ ਬਾਰੇ ਜਾਣਦੇ ਹਾਂ ਕਿ ਘੜੀ ਦੀ ਕਾਢ ਕਦੋਂ ਹੋਈ, ਕਿਵੇਂ
ਹੋਈ ਤੇ ਕਿਸਨੇ ਕੀਤੀ।
ਸ਼ੁਰੂਆਤ
ਸੋਚੋ ਕਿ ਜੇ ਸਾਡੇ ਕੋਲ ਟਾਇਮ ਵੇਖਣ ਨੂੰ ਕੋਈ ਯੰਤਰ ਨੇ ਹੁੰਦਾ, ਸਾਨੂੰ ਕਿਵੇਂ ਪਤਾ ਲਗਦਾ ਅਸੀਂ
ਕਿਸ ਸਮੇਂ ਉੱਠਣਾ, ਕਦੋਂ ਆਪਣਾ ਕੰਮ ਸ਼ੁਰੂ ਕਰਨਾ ਪਰ ਇਸ ਛੋਟੀ ਜਿਹੀ ਮਸ਼ੀਨ ਨੇ ਸਾਡੇ ਜੀਵਨ
ਵਿੱਚ ਬਹੁਤ ਵੱਡੀ ਤਬਦੀਲੀ ਲਿਆਂਦੀ। ਪੁਰਾਣੇ ਸਮੇਂ ਵਿੱਚ ਲੋਕ ਕੁਦਰਤ ਦਾ ਸਹਾਰਾ ਲੈ ਕੇ ਟਾਇਮ
ਦਾ ਪਤਾ ਕਰਦੇ। ਸ਼ੁਰੂਆਤ ਵਿੱਚ ਲੋਕ ਸੂਰਜ ਦੀ ਧੁੱਪ ਨਾਲ ਪੈਣ ਵਾਲੇ ਪਰਛਾਵੇਂ ਤੋਂ ਸਮੇਂ ਦਾ
ਅੰਦਾਜ਼ਾ ਲਗਾਉਂਦੇ। ਭਾਰਤ ਅਤੇ ਚੀਨ ਵਿੱਚ ਪਾਣੀ ਦੀਆਂ ਘੜੀਆਂ ਬਣਾਈਆਂ ਗਈਆਂ ਤੇ ਉਸ ਨਾਲ ਹੀ
ਸਮੇਂ ਦਾ ਪਤਾ ਕਰਦੇ। ਜਿਨ੍ਹਾਂ ਵਿੱਚ ਪਾਣੀ ਦੀਆਂ ਬੂੰਦਾਂ ਨਾਲ ਸਮੇਂ ਨੂੰ ਮਾਪਿਆ ਜਾਂਦਾ ਪਰ ਇਹ
ਪਾਣੀ ਵਾਲੀਆਂ ਘੜੀਆਂ ਆਕਾਰ ਵਿੱਚ ਬਹੁਤ ਵੱਡੀਆਂ ਹੁੰਦੀਆਂ ਸਨ ਜੋ ਇੱਕ ਜਗ੍ਹਾ ਹੀ ਸਥਿਰ ਰਹਿ
ਸਕਦੀਆਂ ਸਨ ਪਰ ਲੋਕਾਂ ਨੂੰ ਐਸੀ ਘੜੀ ਦੀ ਜ਼ਰੂਰਤ ਸੀ ਜਿਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ
ਲਿਜਾਇਆ ਜਾ ਸਕਦਾ ਸੀ। ਜਿਸ ਤੋਂ ਬਾਅਦ ਅਵਿਸ਼ਕਾਰਕਾਂ ਨੇ ਰੇਤ ਦੀਆਂ ਘੜੀਆਂ ਬਣਾਈਆਂ। ਇਹ ਆਕਾਰ
ਵਿੱਚ ਛੋਟੀਆਂ ਹੁੰਦੀਆਂ ਸੀ ਤੇ ਇਹਨਾਂ ਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ
ਜਾ ਸਕਦਾ ਸੀ।
ਇਕ ਛੋਟੇ ਕੱਚ ਵਿੱਚ ਰੇਤ ਭਰ ਕੇ ਉਹ ਨੂੰ ਇੱਕ ਜਗ੍ਹਾ ਰੱਖ ਦਿੰਦੇ, ਉਹ ਕੱਚ ਦਾ ਟੁਕੜਾ ਦੋਵਾਂ
ਪਾਸਿਆਂ ਤੋਂ ਖੁੱਲਾ ਹੁੰਦਾ ਤੇ ਵਿਚਕਾਰੋਂ ਓਹਦਾ ਮੂੰਹ ਬੰਦ ਹੁੰਦਾ ਜਿਸ ਰਾਹੀਂ ਥੋੜੀ - ਥੋੜੀ
ਰੇਤ ਉੱਪਰ ਵਾਲੇ ਹਿੱਸੇ ਚੋਂ ਥੱਲੇ ਵਾਲੇ ਹਿੱਸੇ ਵਿੱਚ ਕਿਰਦੀ (ਡਿੱਗਦੀ) ਰਹਿੰਦੀ।
ਸਮੱਸਿਆਵਾਂ
ਪੁਰਾਣੇ ਸਮੇਂ ਦੀਆਂ ਘੜੀਆਂ ਜਿਨ੍ਹਾਂ ਨਾਲ ਲੋਕਾਂ ਨੂੰ ਕੁੱਝ ਹੱਦ ਤਾਂ ਰਾਹਤ ਤਾਂ ਮਿਲਦੀ ਸੀ ਪਰ
ਕੁੱਝ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਨ ਜਿਵੇਂ ਕਿ ਸੂਰਜੀ ਘੜੀ ਜਿਸਦਾ ਵਿੱਚ ਸੂਰਜ ਦੀ ਰੌਸ਼ਨੀ
ਨਾਲ ਪੈਣ ਵਾਲੇ ਪਰਛਾਵੇਂ ਤੋਂ ਸਮੇਂ ਨੂੰ ਮਾਪਿਆ ਜਾਂਦਾ ਪਰ ਜਦੋਂ ਕਿਤੇ ਬੱਦਲਵਾਹੀ ਹੁੰਦੀ ਤਾਂ
ਸੂਰਜੀ ਘੜੀ ਕੰਮ ਨਾ ਕਰਦੀ।
ਇਸ ਤੋਂ ਇਲਾਵਾ ਪਾਣੀ ਵਾਲੀ ਘੜੀ ਨੇ ਲੋਕਾਂ ਨੂੰ ਸੁੱਖ ਤਾਂ ਬਥੇਰਾ ਦਿੱਤਾ ਪਰ ਜਿਆਦਾ ਠੰਡ ਵਿੱਚ
ਪਾਣੀ ਵੀ ਜੰਮ ਜਾਂਦਾ।
ਲੋਕਾਂ ਨੂੰ ਐਸੀ ਘੜੀ ਚਾਹੀਦੀ ਸੀ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨੇ ਆਵੇ ਤੇ ਉਹ
ਘੜੀ ਹਰ ਵੇਲੇ ਇਸਤੇਮਾਲ ਵਿੱਚ ਲਿਆਂਦੀ ਜਾ ਸਕੇ।
ਘੜੀ ਸਾਡੇ ਲਈ ਕਿਉਂ ਜ਼ਰੂਰੀ
ਸਾਨੂੰ ਖੇਤੀ ਕਰਨ ਲਈ ਸਮਾਂ ਵੇਖਣਾ ਜ਼ਰੂਰੀ ਸੀ, ਪਾਠ ਪੂਜਾ ਕਰਨ ਦਾ ਵੀ ਖਾਸ ਟਾਇਮ ਹੁੰਦਾ, ਲੋਕ
ਅੰਮ੍ਰਿਤ ਵੇਲੇ ਉੱਠ ਕੇ ਆਪਣੇ ਰੱਬ ਨਾਲ ਤਾਰਾਂ ਜੋੜਦੇ, ਰੱਬ ਦਾ ਨਾਮ ਜਪਦੇ ਇਸ ਕਰਕੇ ਵੀ ਸਮਾਂ
ਵੇਖਣਾ ਜ਼ਰੂਰੀ ਸੀ। ਵਪਾਰੀਆਂ ਨੇ ਸਵੇਰੇ ਉੱਠ ਕੇ ਵਪਾਰ ਕਰਨ ਜਾਣਾ ਹੁੰਦਾ ਸੀ ਜਿਸ ਕਰਕੇ ਓਹਨਾਂ
ਨੂੰ ਸਮੇਂ ਦਾ ਪਤਾ ਹੋਣਾ ਚਾਹੀਦਾ ਸੀ ਕਿਉਂਕਿ ਵਪਾਰੀ ਘਰ ਤੋਂ ਕਾਫ਼ੀ ਦੂਰ ਚਲੇ ਜਾਣ ਤਾਂ ਵਾਪਿਸ
ਆਉਣ ਲਈ ਓਹਨਾਂ ਕੋਲ ਸਹੀ ਸਮਾਂ ਹੋਣਾ ਚਾਹੀਦਾ ਸੀ ਕਿ ਕਿਸ ਟਾਇਮ ਉਹ ਵਾਪਿਸ ਘਰ ਕਈ ਰਵਾਨਾ ਹੋਣ
ਤਾਂ ਜੋ ਮੂੰਹ ਹਨ੍ਹੇਰਾ ਹੋਣ ਤੋਂ ਪਹਿਲਾਂ ਹੀ ਉਹ ਘਰ ਪਹੁੰਚ ਸਕਣ।
ਮਿਸਰ ਵਿੱਚ ਜੋ ਨੀਲ ਨਦੀ ਸੀ ਉਸ ਵਿੱਚ ਗਰਮੀਆਂ ਦੀ ਮਾਨਸੂਨ ਦੇ ਦੌਰਾਨ ਹੜ੍ਹ ਆਉਂਦਾ ਸੀ। ਮਿਸਰ
ਦੇ ਲੋਕ ਕਾਫ਼ੀ ਹੱਦ ਤੱਕ ਘੜੀ ਦਾ ਇਸਤੇਮਾਲ ਨੀਲ ਨਦੀ ਵਿੱਚ ਆਉਣ ਵਾਲੇ ਹੜ੍ਹ ਨੂੰ ਮਾਪਣ ਲਈ
ਕਰਦੇ ਸਨ।
ਭਾਰਤ ਵਿਚ ਗਹਦੀ ਦਾ ਇਸਤੇਮਾਲ ਪਾਠ ਪੂਜਾ ਕਰਨ ਲਈ ਤੇ ਜਯੋਤਿਸ਼ਾਂ ਵੱਲੋਂ ਕੀਤਾ ਜਾਂਦਾ।
ਪਹਿਲੀ ਮਕੈਨਿਕਲ ਘੜੀ
13ਵੀਂ ਤੋਂ 14ਵੀਂ ਸਦੀ ਵਿੱਚ ਪਹਿਲੀਆਂ ਮਕੈਨਿਕਲ ਘੜੀਆਂ ਬਣੀਆਂ, ਉਸ ਵੇਲੇ ਮਠਾਂ ਵਿੱਚ ਰਹਿਣ
ਵਾਲੇ ਭਿਕਸ਼ੂ ਇਹਨਾਂ ਘੜੀਆਂ ਦਾ ਇਸਤੇਮਾਲ ਕਰਦੇ ਸੀ ਤਾਂ ਜੋ ਉਹ ਸਹੀ ਸਮੇਂ ਪ੍ਰਮਾਤਮਾ ਦੀ ਭਗਤੀ
ਕਰ ਸਕਣ। ਉਸ ਪਰਮਾਤਮਾ ਅੱਗੇ ਅਰਦਾਸ ਕਰ ਸਕਣ।
ਇਹ ਘੜੀਆਂ ਅੱਜ ਕੱਲ੍ਹ ਦੀਆਂ ਘੜੀਆਂ ਵਾਂਗ ਛੋਟੀਆਂ ਮੋਟੀਆਂ ਨਹੀਂ ਸਨ ਪਰ ਸਮਾਂ ਵੇਖਣ ਲਈ ਇਹ
ਤਕਨੀਕ ਬਹੁਤ ਵਧੀਆ ਸੀ। ਇਹ ਘੜੀਆਂ ਵੱਡੀਆਂ ਹੁੰਦੀਆਂ ਸਨ ਪਰ ਸਮਾਂ ਜਾਨਣ ਦਾ ਇਹ ਇੱਕ ਨਵਾਂ
ਤਰੀਕਾ ਸੀ। ਇਹਨਾਂ ਘੜੀਆਂ ਵਿੱਚ ਇੱਕ ਖਾਸ ਹਿੱਸਾ ਹੁੰਦੀ ਸੀ ਜਿਸ ਨੂੰ ਐਕਸਕੇਪਮੈਂਟ ਕਿਹਾ
ਜਾਂਦਾ ਸੀ। ਐਕਸਕੇਪਮੈਂਟ ਘੜੀ ਦੀ ਰਫ਼ਤਾਰ ਨੂੰ ਸਹੀ ਰੱਖਦਾ ਸੀ। ਇਹ ਘੜੀ ਦੇ ਅੰਦਰਲੇ ਪੁਰਜਿਆਂ
ਨੂੰ ਕੰਟਰੋਲ ਵਿੱਚ ਰੱਖਦਾ ਸੀ ਜਿਸ ਨਾਲ ਘੜੀ ਦੀਆਂ ਸੂਈਆਂ ਇੱਕ ਹੀ ਰਫ਼ਤਾਰ ਨਾਲ ਚਲਦੀਆਂ ਸਨ।
ਇਹ ਘੜੀਆਂ ਅੱਜ ਦੇ ਸਮੇਂ ਦੀਆਂ ਘੜੀਆਂ ਵਾਂਗੂੰ ਕਾਫੀ ਜਿਆਦਾ ਆਧੁਨਿਕ ਤਾਂ ਨਹੀਂ ਸਨ ਪਰ ਉਹ
ਸਮੇਂ ਦੇ ਹਿਸਾਬ ਨਾਲ ਇਹ ਕਾਫ਼ੀ ਵਧੀਆ ਸਨ। ਉਸ ਸਮੇਂ ਦੇ ਲੋਕਾਂ ਲਈ ਇਹ ਹੀ ਇੱਕ ਵੱਡੀ ਕਾਢ ਸੀ।
ਇਹ ਵੀ ਕਹਿ ਸਕਦੇ ਹਾਂ ਕਿ ਅਧਨਿਕ ਘੜੀਆਂ ਦੀ ਸ਼ੁਰੂਆਤ ਇਹਨਾਂ ਘੜੀਆਂ ਤੋਂ ਹੀ ਹੋਈ ਸੀ। ਉਸ
ਸਮੇਂ ਇਹ ਘੜੀਆਂ ਆਕਾਰ ਵਿੱਚ ਕਾਫ਼ੀ ਵੱਡੀਆਂ ਸਨ ਪਰ ਸਮੇਂ ਦੇ ਨਾਲ - ਨਾਲ ਘੜੀਆਂ ਦੇ ਆਕਾਰ ਤੇ
ਤਕਨੀਕ ਵਿਚ ਤਬਦੀਲੀ ਆਈ ਤੇ ਅੱਜ ਕੱਲ੍ਹ ਅਪਾਂ ਛੋਟੀਆਂ ਛੋਟੀਆਂ ਘੜੀਆਂ ਆਪਣੇ ਗੁਟਾਂ ਉੱਪਰ
ਬੰਨ੍ਹਦੇ ਹਾਂ।
ਅਵਿਸ਼ਕਾਰਕ
ਰਿਚਰਡ ਆਫ ਵਾਲਿੰਗਫੋਰਡ ਅਤੇ ਜਿਓਵਾਨੀ ਡੇ ਡੌਂਡੀ ਵਰਗੇ ਲੋਕਾਂ ਨੇ ਅਜਿਹਿਆਂ ਘੜੀਆਂ ਬਣਾਈਆਂ,
ਜੋ ਸਿਰਫ਼ ਸਮਾਂ ਹੀ ਨਹੀਂ ਦੱਸਦੀਆਂ ਸਗੋਂ ਸੂਰਜ, ਚੰਦ ਤੇ ਤਾਰਿਆਂ ਦੀ ਸਥਿਤੀ ਵੀ ਵਿਖਾਉਂਦੀਆਂ
ਸਨ। ਇਹ ਘੜੀਆਂ ਸਮੇਂ ਦੇ ਨਾਲ ਨਾਲ ਵਿਗਿਆਨ ਦੀ ਮਦਦ ਕਰਨ ਲਈ ਵੀ ਫਾਇਦੇਮੰਦ ਹੋਈਆਂ। ਉਸ ਸਮੇਂ
ਇਹ ਘੜੀ ਵਿਗਿਆਨ ਲਈ ਬਹੁਤ ਜ਼ਰੂਰੀ ਸੀ।
ਸਮਾਜ ਤੇ ਘੜੀ ਦਾ ਅਸਰ
ਮਕੈਨਿਕਲ ਘੜੀਆਂ ਨੇ ਸਮਾਜ ਦੀ ਸੂਰਤ ਹੀ ਬਦਲ ਦਿੱਤੀ, ਸ਼ਹਿਰਾਂ ਵਿੱਚ ਲੋਕ ਸਮੇਂ ਦੇ ਹਿਸਾਬ ਨਾਲ
ਆਪਣੇ ਕੰਮ ਕਰਨ ਲੱਗੇ, ਭਾਵੇਂ ਬਜਾਰ ਜਾਣਾ ਹੋਵੇ, ਸਕੂਲ ਜਾਣਾ ਜਾਂ ਫਿਰ ਆਪਣੇ ਹੋਰ ਨਿੱਜੀ ਕੰਮ
ਕਰਨੇ। ਵੱਡੇ - ਵੱਡੇ ਘੰਟੀਆਂ ਵਾਲੇ ਮੀਨਾਰ ਬਣ ਗਏ, ਜੋ ਪੂਰੇ ਸ਼ਹਿਰ ਨੂੰ ਟਾਇਮ ਦਸਦੇ। ਸਾਰੇ
ਲੋਕ ਇੱਕੋ ਸਮੇਂ ਦੀ ਪਾਲਣਾ ਕਰਨ ਲੱਗ ਪਏ।
No comments:
Post a Comment