The Great EMU War History in Punjabi

Roop Sandhu
0

The Great EMU War History

ਜਾਣ-ਪਹਿਚਾਣ 

ਈਮੂ ਪੰਛੀਆਂ ਦੀ ਪ੍ਰਜਾਤੀ ਵਿੱਚ ਆਉਂਦੇ ਹਨ। ਇਹ ਜੰਗਲੀ ਪਕਸ਼ੀ ਹੁੰਦੇ ਹਨ।  ਇਹਨਾਂ ਦੀ ਲੰਬਾਈ 5 ਫੁੱਟ ਤੋਂ 6 ਫੁੱਟ ਤੱਕ ਹੁੰਦੀ ਹੈ। ਈਮੂ ਪੰਛੀਆਂ ਦਾ ਭਾਰ 45 ਕਿਲੋ ਤੋਂ 70 ਕਿਲੋ ਤੱਕ ਹੁੰਦਾ ਹੈ ਤੇ ਇਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੇ ਹਨ। ਬੇਸ਼ਕ ਈਮੂ ਪੰਛੀਆਂ ਦੀ ਪ੍ਰਜਾਤੀ ਵਿੱਚ ਆਉਂਦੇ ਹਨ ਪਰ ਇਹ ਪੰਛੀ ਉੱਡ ਨਹੀਂ ਸਕਦੇ। 

1932 ਵਿੱਚ ਆਸਟ੍ਰੇਲੀਆ ਵਿੱਚ ਭਾਰੀ ਗਿਣਤੀ ਵਿੱਚ ਈਮੂ ਪਕਸ਼ੀ ਇਕੱਠੇ ਹੋ ਗਏ। ਇਹਨਾਂ ਈਮੂ ਪੰਛੀਆਂ ਨੇ ਆਸਟ੍ਰੇਲੀਆ ਵਿੱਚ ਕਣਕ ਦੀਆਂ ਫਸਲਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਤੰਗ ਆ ਕੇ 1932 ਈ: ਵਿੱਚ ਆਸਟ੍ਰੇਲੀਅਨ ਸਰਕਾਰ ਨੇ ਈਮੂ ਪਕਸ਼ੀਆਂ ਖਿਲਾਫ਼ ਜੰਗ ਛੇੜ ਦਿੱਤੀ। 


The Great EMU War History in Punjabi


Table of Contents

ਸ਼ੁਰੂਆਤ

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਸੇਵਾਮੁਕਤ (ਰਿਟਾਇਰਡ) ਹੋਏ ਸੈਨਿਕਾਂ ਨੂੰ ਖੇਤੀ ਕਰਨ ਲਈ ਕੁੱਝ ਜਮੀਨ ਦੇ ਦਿੱਤੀ। ਜ਼ਿਆਦਾਤਰ ਜਮੀਨ ਪੱਛਮੀ ਆਸਟ੍ਰੇਲੀਆ ਵਿੱਚ ਸੀ ਸਰਕਾਰ ਨੇ ਉਹਨਾਂ ਸੈਨਿਕਾਂ ਨੂੰ ਕਣਕ ਦੀ ਖੇਤੀ ਕਰਨ ਨੂੰ ਕਿਹਾ। ਕਿਸਾਨ ਬਣੇ ਸੈਨਿਕਾਂ ਨੇ ਉਹਨਾਂ ਜਮੀਨਾਂ ਉੱਪਰ ਕਣਕ ਦੀ ਖੇਤੀ ਕੀਤੀ। ਫ਼ਸਲ ਵੀ ਕਾਫ਼ੀ ਵਧੀਆ। ਫ਼ਸਲ ਤਾਂ ਭਾਵੇਂ ਬਹੁਤ ਵਧੀਆ ਹੋਈ ਪਾਰ ਉਹਨਾਂ ਕਿਸਾਨਾਂ ਨੂੰ ਇਹ ਕੀ ਪਤਾ ਸੀ ਕਿ ਉਹਨਾਂ ਉੱਪਰ ਕਿੰਨੀ ਵੱਡੀ ਮੁਸੀਬਤ ਆਉਣ ਵਾਲੀ ਹੈ। 

ਜਦੋਂ ਈਮੂ ਪੰਛੀ ਪਰਵਾਸ (Migration) ਕਰ ਰਹੇ ਸੀ ਤਾਂ ਉਹਨਾਂ ਪੰਛੀਆਂ ਦੀ ਨਜ਼ਰ ਇਹਨਾਂ ਫ਼ਸਲਾਂ ਉੱਪਰ ਪਈ ਤਾਂ ਉਹ ਪੰਛੀ ਆਸਟ੍ਰੇਲੀਆ ਵੱਲ ਨੂੰ ਤੁਰ ਪਏ। ਇਹਨਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਸੀ।  


ਪਰਵਾਸ ਦਾ ਅਰਥ What is Migration

ਜੇ ਤੁਹਾਨੂੰ ਨਹੀਂ ਪਤਾ ਕਿ ਪਰਵਾਸ (Migrationਕੀ ਹੁੰਦਾ ਹੈ ਤਾਂ ਦਸ ਦਈਏ ਕਿ ਜਦੋਂ ਰੁੱਤ ਬਦਲਦੀ ਹੈ ਤਾਂ ਪੰਛੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ ਇਸ ਨੂੰ ਪੰਛੀਆਂ ਦਾ ਪਰਵਾਸ (Birds Migration) ਕਿਹਾ ਜਾਂਦਾ ਹੈ। 


ਫ਼ਸਲਾਂ ਦੀ ਬਰਬਾਦੀ 

ਇਹਨਾਂ 20 ਹਜ਼ਾਰ ਪੰਛੀਆਂ ਨੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ। ਈਮੂ ਪੰਛੀ  ਇੱਕ ਦਿਨ ਵਿੱਚ ਘੱਟੋ-ਘੱਟ 20 ਤੋਂ 25 ਏਕੜ ਫ਼ਸਲ ਦੀ ਕਣਕ ਖਾ ਜਾਂਦੇ। ਜਦੋਂ ਕਿਸਾਨ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਤਾਂ ਈਮੂ ਪੰਛੀ ਏਧਰ - ਓਧਰ ਖੇਤਾਂ ਵਿੱਚ ਚਲੇ ਜਾਂਦੇ ਪਰ ਉਹਨਾਂ ਜਮੀਨਾਂ ਕੋਲੋਂ ਦੂਰ ਨਾ ਜਾਂਦੇ। ਕਿਸਾਨ ਉਹਨਾਂ ਪੰਛੀਆਂ ਨੂੰ ਭਜਾਉਣ ਵਿੱਚ ਅਸਫ਼ਲ ਸਨ, ਹੁਣ ਕਿਸਾਨਾਂ ਕੋਲ ਹੋਰ ਕੋਈ ਹੱਲ ਨਹੀਂ ਸੀ। ਜਦੋਂ ਤੱਕ ਕਿਸਾਨਾਂ ਨੂੰ ਕੁੱਝ ਸਮਝ ਆਉਂਦਾ ਉਦੋਂ ਤੱਕ ਈਮੂ ਪੰਛੀ ਤਕਰੀਬਨ 350 ਏਕੜ ਫ਼ਸਲ ਦੀ ਕਣਕ ਖਾ ਚੁਕੇ ਸੀ, ਹੁਣ ਕਿਸਾਨਾਂ ਨੇ ਆਸਟ੍ਰੇਲੀਅਨ ਸਰਕਾਰ ਤੋਂ ਮਦਦ ਦੀ ਮੰਗ ਕੀਤੀ। ਈਮੂ ਪੰਛੀਆਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਆਸਟ੍ਰੇਲੀਅਨ ਸਰਕਾਰ ਨੇ ਇੱਕ ਹੀ ਹੱਲ ਕੱਢਿਆ ਜਿਸ ਦਾ ਨਾਮ ਰੱਖਿਆ "ਮਿਲਟਰੀ ਓਪਰੇਸ਼ਨ" 

ਮਿਲਟਰੀ ਓਪਰੇਸ਼ਨ 

ਈਮੂ ਪੰਛੀਆਂ ਤੋਂ ਫਸਲਾਂ ਦੀ ਬਰਬਾਦੀ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਨੇ ਮਿਲਟਰੀ ਨੂੰ ਆਦੇਸ਼ ਦੇ ਦਿੱਤਾ। ਫੌਜੀ ਆਪਣੇ ਨਾਲ ਮਸ਼ੀਨ ਗੰਨਾਂ ਲੈ ਕੇ ਪੱਛਮੀ ਆਸਟ੍ਰੇਲੀਆ ਪਹੁੰਚ ਗਏ। ਇਸ ਤੋਂ ਪਹਿਲਾਂ ਕਿ ਮਿਲਟਰੀ ਕੋਈ ਕਾਰਵਾਈ ਕਰਦੀ, ਪੱਛਮੀ ਆਸਟ੍ਰੇਲੀਆ ਵਿੱਚ ਤੇਜ਼ ਮੀਂਹ ਸ਼ੁਰੁ ਹੋ ਗਏ। ਜਦੋਂ ਤੱਕ ਮੀਂਹ ਰੁਕੇ ਓਦੋਂ ਤੱਕ ਈਮੂ ਪੰਛੀ ਅਲੱਗ ਅਲੱਗ ਥਾਵਾਂ ਤੇ ਫੈਲ ਚੁਕੇ ਸੀ।


ਪਹਿਲਾ ਹਮਲਾ 

2 ਨਵੰਬਰ 1932 ਨੂੰ ਕੈਂਪੀਅਨ ਨਾਮ ਦੇ ਇੱਕ ਪਿੰਡ ਵਿੱਚ ਕੁੱਝ ਲੋਕਾਂ ਨੇ ਲਗਭਗ 50 ਈਮੂ ਪੰਛੀਆਂ ਦਾ ਝੁੰਡ ਵੇਖਿਆ। ਪਿੰਡ ਦੇ ਲੋਕਾਂ ਨੇ ਓਸੇ ਵੇਲੇ ਆਰਮੀ ਨੂੰ ਖ਼ਬਰ ਦਿੱਤੀ। ਪਿੰਡ ਦੇ ਲੋਕਾਂ ਨੇ ਆਰਮੀ ਦੇ ਆਉਣ ਤੱਕ ਈਮੂ ਪੰਛੀਆਂ ਨੂੰ ਓਥੇ ਹੀ ਰੋਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਆਰਮੀ ਦੇ ਪਹੁੰਚਣ ਤੋਂ ਪਹਿਲਾਂ ਹੀ ਈਮੂ ਪੰਛੀ ਛੋਟੇ-ਛੋਟੇ ਝੁੰਡ ਬਣਾ ਕੇ ਓਥੋਂ ਭੱਜ ਗਏ। ਕੁੱਝ ਪੰਛੀ ਜੋ ਓਥੇ ਹੋ ਸੀ ਓਹਨਾਂ ਉੱਪਰ ਮਿਲਟਰੀ ਵੱਲੋਂ ਹਮਲਾ ਕੀਤਾ ਗਿਆ। ਗੋਲੀਬਾਰੀ ਕਰਨ ਤੋਂ ਬਾਅਦ 5-7 ਈਮੂ ਪੰਛੀ ਮਾਰੇ ਗਏ।

ਇਹ ਆਸਟ੍ਰੇਲੀਅਨ ਮਿਲਟਰੀ ਦੀ ਪਹਿਲੀ ਨਾਕਾਮ ਕੋਸ਼ਿਸ਼ ਸੀ।


ਦੂਸਰਾ ਹਮਲਾ 

4 ਨਵੰਬਰ 1932 ਨੂੰ ਆਸਟ੍ਰੇਲੀਅਨ ਆਰਮੀ ਇੱਕ ਪੁੱਲ ਦੇ ਕੋਲ ਹਮਲਾ ਕਰਨ ਦੀ ਤਿਆਰੀ 'ਚ ਬੈਠ ਗਏ। ਕੁੱਝ ਸਮੇਂ ਬਾਅਦ ਤਕਰੀਬਨ 1000 ਤੋਂ ਜਿਆਦਾ ਈਮੂ ਪੰਛੀਆਂ ਦਾ ਝੁੰਡ ਆਉਂਦਾ ਦਿੱਸਿਆ ਤੇ ਸਾਰੇ ਪੰਛੀ ਖੇਤਾਂ ਵਿੱਚ ਪ੍ਰਵੇਸ਼ ਕਰਨ ਲੱਗ ਗਏ। ਆਰਮੀ ਨੇ ਉਦੋਂ ਤੱਕ ਗੋਲੀ ਨਹੀਂ ਚਲਾਈ ਜਦੋਂ ਤੱਕ ਈਮੂ ਪੰਛੀ ਆਰਮੀ ਦੇ ਕਰੀਬ ਨਹੀਂ ਆ ਗਏ। 

ਜਦੋਂ ਈਮੂ ਪੰਛੀਆਂ ਦਾ ਝੁੰਡ ਆਰਮੀ ਦੇ ਲਾਗੇ ਪਹੁੰਚ ਗਿਆ ਤਾਂ ਆਰਮੀ ਨੇ ਈਮੂ ਪੰਛੀਆਂ ਉੱਪਰ ਫਾਇਰਿੰਗ ਕੇ ਦਿੱਤੀ। ਗੋਲੀ ਚਲਾਉਣ ਤੋਂ ਬਾਅਦ 12 ਈਮੂ ਪੰਛੀ ਹੀ ਮਾਰੇ ਗਏ ਸੀ ਕਿ ਮਿਲਟਰੀ ਦੀ ਮਸ਼ੀਨ ਗੰਨ ਜਾਮ ਹੋ ਗਈ। ਜਦੋਂ ਤੱਕ ਮਸ਼ੀਨ ਗਨੰ ਸਹੀ ਹੋਈ ਓਦੋਂ ਤੱਕ ਸਾਰੇ ਈਮੂ ਪੰਛੀ ਓਥੋਂ ਭੱਜ ਚੁਕੇ ਸੀ ਤੇ ਫ਼ਿਰ ਸਾਰਾ ਦਿਨ ਈਮੂ ਪੰਛੀ ਓਥੇ ਵਾਪਿਸ ਨਹੀਂ ਆਏ।

ਇਹ ਆਸਟ੍ਰੇਲੀਅਨ ਆਰਮੀ ਦੀ ਦੂਜੀ ਨਾਕਾਮ ਕੋਸ਼ਿਸ਼ ਸੀ।

ਤੀਜਾ ਹਮਲਾ 

ਤੀਜਾ ਹਮਲਾ ਕਰਨ ਤੋਂ ਪਹਿਲਾਂ ਆਸਟ੍ਰੇਲੀਅਨ ਆਰਮੀ ਨੇ ਓਥੋਂ ਜਗ੍ਹਾ ਬਦਲਣ ਦਾ ਫ਼ੈਸਲਾ ਕੀਤਾ ਤੇ ਕੈਂਪੀਅਨ ਪਿੰਡ ਛੱਡ ਕੇ ਦੱਖਣ ਵੱਲ ਚਲੇ ਗਏ। ਦੱਖਣ ਵੱਲ ਜਾ ਕੇ ਜਦੋਂ ਆਰਮੀ ਨੇ ਈਮੂ ਪੰਛੀਆਂ ਵੱਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਆਰਮੀ ਨੇ ਦੇਖਿਆ ਕਿ ਈਮੂ ਪੰਛੀ ਅਲੱਗ-ਅਲੱਗ ਝੁੰਡ ਬਣਾ ਕੇ ਦਾਣੇ ਚੁੱਗ ਰਹੇ ਸਨ ਤੇ ਓਹਨਾਂ ਦੇ ਹਰ ਇੱਕ ਝੁੰਡ ਵਿੱਚ ਇੱਕ ਲੀਡਰ ਸੀ।

ਬਾਕੀ ਪੰਛੀ ਫ਼ਸਲਾਂ ਖਾਂਦੇ ਤੇ ਉਹਨਾਂ ਦਾ ਲੀਡਰ ਏਧਰ ਓਧਰ ਧਿਆਨ ਰੱਖਦਾ ਕਿ ਕਿਤੇ ਕੋਈ ਹਮਲਾ ਤਾਂ ਨਹੀਂ ਕਰਦਾ, ਜੇਕਰ ਉਹਨਾਂ ਨੂੰ ਲਗਦਾ ਕੋਈ ਕਿਸੇ ਪਾਸਿਓਂ ਕੋਈ ਮੁਸੀਬਤ ਆ ਰਹੀ ਹੈ, ਕੋਈ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਤਾਂ ਉਹ ਲੀਡਰ ਬਾਕੀ ਈਮੂ ਪੰਛੀਆਂ ਨੂੰ ਓਥੋਂ ਭਜਾ ਦਿੰਦਾ। 

8 ਨਵੰਬਰ ਤੱਕ ਮਿਲਟਰੀ ਵੱਲੋਂ ਜਿੰਨ੍ਹੇ ਵੀ ਹਮਲੇ ਈਮੂ ਪੰਛੀਆਂ ਉੱਪਰ ਕੀਤੇ ਗਏ ਉਹਨਾਂ ਸਭ ਵਿੱਚ ਈਮੂ ਨਾਕਾਮ ਰਹੇ। ਐਨੇ ਹਮਲੇ ਕਰਨ ਤੋਂ ਬਾਅਦ ਵੀ ਮਿਲਟਰੀ ਨੂੰ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ। ਹੁਣ ਮਿਲਟਰੀ ਨੇ ਆਪਣੀ ਯੋਜਨਾ ਬਦਲਣ ਦਾ ਫ਼ੈਸਲਾ ਕੀਤਾ। ਉਹਨਾਂ ਨੇ ਇੱਕ ਟਰੱਕ ਪਿੱਛੇ ਮਸ਼ੀਨ ਗੰਨ ਲਗਾ ਦਿੱਤੀ ਤੇ ਈਮੂ ਪੰਛੀਆਂ ਉੱਪਰ ਫਾਇਰਿੰਗ ਕਰ ਦਿੱਤੀ ਪਰ ਉਹਨਾਂ ਦੀ ਇਹ ਯੋਜਨਾ ਵੀ ਕੁੱਝ ਜਿਆਦਾ ਕਮਾਲ ਨਾ ਕਰ ਸਕੀ। 

ਕੁੱਝ ਰਿਪੋਰਟਾਂ ਦੇ ਮੁਤਾਬਿਕ 2500 ਰਾਊਂਡ ਫਾਇਰ ਕੀਤੇ ਗਏ ਪਰ ਉਹਨਾਂ ਨਾਲ ਮਰਨ ਵਾਲੇ ਪੰਛੀਆਂ ਦੀ ਗਿਣਤੀ ਸਿਰਫ਼ 50 ਦੇ ਕਰੀਬ ਹੀ ਸੀ।

ਨਾਕਾਮ ਕੋਸ਼ਿਸ਼ਾਂ ਕਰਨ ਤੋਂ ਬਾਅਦ 8 ਨਵੰਬਰ ਆਸਟ੍ਰੇਲੀਅਨ ਸਰਕਾਰ ਵਲੋਂ ਈਮੂ ਹਮਲਾ ਤੇ ਰੋਕ ਲਗਾ ਦਿੱਤੀ ਗਈ ਤੇ ਸਾਰੀ ਮਿਲਟਰੀ ਨੂੰ ਵਾਪਿਸ ਬੁਲਾ ਲਿਆ ਗਿਆ। ਇਸਤੋਂ ਬਾਅਦ ਇੱਕ ਰਿਪੋਰਟ ਜ਼ਾਰੀ ਕੀਤੀ ਗਈ ਜਿਸ ਵਿੱਚ ਤਕਰੀਬਨ 300 ਈਮੂ ਪੰਛੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ। ਆਰਮੀ ਤਾਂ ਵਾਪਿਸ ਚਲੀ ਗਈ ਪਰ ਫ਼ਸਲਾਂ ਉੱਪਰ ਈਮੂ ਦੇ ਹਮਲੇ ਜ਼ਾਰੀ ਰਹੇ।

ਹੁਣ ਇੱਕ ਵਾਰ ਫ਼ਿਰ ਤੋਂ ਕਿਸਾਨਾਂ ਨੇ ਆਸਟ੍ਰੇਲੀਅਨ ਸਰਕਾਰ ਤੋਂ ਮਦਦ ਮੰਗੀ। 

12 ਨਵੰਬਰ 1932 ਨੂੰ ਆਸਟ੍ਰੇਲੀਅਨ ਸੁਰੱਖਿਆ ਮੰਤਰੀ (Defence Minister) ਨੇ ਦੁਬਾਰਾ ਈਮੂ ਓਪਰੇਸ਼ਨ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ। 

13 ਨਵੰਬਰ ਨੂੰ ਮਿਲਟਰੀ ਫ਼ੇਰ ਮੈਦਾਨ ਵਿੱਚ ਉੱਤਰੀ। 13 ਤੇ 14 ਤਰੀਕ ਨੂੰ ਜੋ ਹਮਲੇ ਈਮੂ ਪੰਛੀਆਂ ਉੱਪਰ ਕੀਤੇ ਗਏ। ਉਹਨਾਂ ਵਿੱਚ ਤਕਰੀਬ 40 ਈਮੂ ਪੰਛੀ ਮਾਰੇ ਗਏ। 15 ਨਵੰਬਰ ਨੂੰ ਮਿਲਟਰੀ ਨੂੰ ਕੁੱਝ ਖ਼ਾਸ ਸਫ਼ਲਤਾ ਨਹੀਂ ਮਿਲੀ। 2 ਦਸੰਬਰ ਤੱਕ ਮਿਲਟਰੀ ਵੱਲੋਂ ਹਰ ਹਫ਼ਤੇ ਤਕਰੀਬਨ 100 ਈਮੂ ਪੰਛੀ ਮਾਰੇ ਜਾਂਦੇ। 10 ਦਸੰਬਰ 1932 ਨੂੰ ਇੱਕ ਵਾਰ ਫ਼ੇਰ ਈਮੂ ਓਪਰੇਸ਼ਨ ਰੋਕ ਕੇ ਮਿਲਟਰੀ ਨੂੰ ਵਾਪਿਸ ਬੁਲਾ ਲਿਆ ਗਿਆ। 

ਬਾਅਦ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਕਿਸਾਨਾਂ ਨੂੰ ਬੰਦੂਕਾਂ ਦੇ ਦਿੱਤੀਆਂ ਤੇ ਕਿਹਾ ਕਿ ਉਹ ਜਿੰਨ੍ਹੇ ਵੀ ਈਮੂ ਪੰਛੀਆਂ ਨੂੰ ਮਾਰਨਗੇ ਉਹਨਾਂ ਨੂੰ ਉਨ੍ਹਾਂ ਹੀ ਇਨਾਮ ਦਿੱਤਾ ਜਾਊਗਾ। ਇਸਨੂੰ ਬਾਊਂਟੀ ਸਿਸਟਮ (Bounty System) ਕਿਹਾ ਜਾਂਦਾ ਹੈ।1934 ਵਿੱਚ 57034 ਇਨਾਮਾਂ ਦਾ ਦਾਅਵਾ ਕੀਤਾ ਗਿਆ। 

ਦਸੰਬਰ 1932 ਤੱਕ ਈਮੂ ਓਪਰੇਸ਼ਨ ਦੀ ਖ਼ਬਰ ਪੂਰੀ ਤਰ੍ਹਾਂ ਫੈਲ ਗਈ। ਜਦੋਂ ਇਹ ਖ਼ਬਰ ਇੰਗਲੈਂਡ ਤੱਕ ਪਹੁੰਚੀ ਤਾਂ ਓਥੋਂ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਦੀ ਆਲੋਚਨਾ ਕੀਤੀ ਤੇ ਈਮੂ ਪੰਛੀਆਂ ਨੂੰ ਮਾਰਨ ਦਾ ਵਿਰੋਧ ਕੀਤਾ। 

ਜਿਸ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਈਮੂ ਪੰਛੀਆਂ ਨੂੰ ਮਾਰਨ ਦੇ ਸਾਰੇ ਓਪਰੇਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਤੇ ਮਿਲਟਰੀ ਨੂੰ ਫ਼ੇਰ ਵਾਪਿਸ ਬੁਲਾ ਲਿਆ ਗਿਆ। 

ਮਿਲਟਰੀ ਨੂੰ ਵਾਪਿਸ ਬੁਲਾਉਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਗਈ ਜਿਸ ਦੇ ਅਨੁਸਾਰ 9860 ਰਾਊਂਡ ਫਾਇਰ ਕੀਤੇ ਗਏ ਤੇ ਇਹਨਾਂ ਨਾਲ 986 ਈਮੂ ਪੰਛੀ ਮਾਰੇ ਗਏ। ਮਰਨ ਵਾਲੇ ਈਮੂ ਪੰਛੀਆਂ ਦੀ 10 ਰਾਊਂਡ ਦਰ ਮਾਪੀ ਗਈ।

ਮਿਲਟਰੀ ਨੇ ਦਾਅਵਾ ਕੀਤਾ ਕਿ ਤਕਰੀਬਨ 2500 ਈਮੂ ਜਖ਼ਮੀ ਹੋ ਗਏ ਸੀ ਜਿਸ ਤੋਂ ਬਾਅਦ ਉਹ ਵੀ ਮਰ ਗਏ ਹੋਣਗੇ। ਇਸ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ ਵਿੱਚ ਈਮੂ ਹਮਲੇ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਤੇ ਲੋਕਾਂ ਨੇ ਇਸਦਾ ਸਖ਼ਤ ਵਿਰੋਧ ਕੀਤਾ। ਇਸੇ ਕਰਕੇ ਆਸਟ੍ਰੇਲੀਅਨ ਸਰਕਾਰ ਨੇ ਈਮੂ ਹਮਲੇ ਰੋਕ ਨੇ ਮਿਲਟਰੀ ਨੂੰ ਵਾਪਿਸ ਬੁਲਾ ਲਿਆ। 

ਮਿਲਟਰੀ ਨੇ ਵਾਪਿਸ ਬੁਲਾਉਣ ਤੋਂ ਬਾਅਦ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। 

1934, 1943, 1948 ਵਿੱਚ ਕਿਸਾਨਾਂ ਨੇ ਆਸਟ੍ਰੇਲੀਅਨ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਪਰ ਹਰ ਵਾਰ ਸਰਕਾਰ ਉਹਨਾਂ ਨੂੰ ਮਨ੍ਹਾਂ ਕਰ ਦਿੰਦੀ। ਇਸਤੋਂ ਬਾਅਦ ਜਦੋਂ ਪਾਰਲੀਮੈਂਟ ਵਿੱਚ ਈਮੂ ਹਮਲੇ ਦੀ ਚਰਚਾ ਹੋਈ ਤਾਂ ਓਹਨਾਂ ਨੇ ਕਿਹਾ ਕਿ ਇਸ ਜੰਗ ਦਾ ਮੈਡਲ ਈਮੂ ਪੰਛੀਆਂ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਈਮੂ ਪੰਛੀ ਇਹ ਜੰਗ ਪੂਰੀ ਤਰ੍ਹਾਂ ਜਿੱਤ ਚੁਕੇ ਸੀ।

ਬਾਰ ਬਾਰ ਮਦਦ ਮੰਗਣ ਤੋਂ ਬਾਅਦ ਵੀ ਸਰਕਾਰ ਨੇ ਉਹਨਾਂ ਦੀ ਮਦਦ ਮਾ ਕੀਤੀ ਤੇ ਮਦਦ ਦੇਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਵਾੜ (Fence) ਦਾ ਸਹਾਰਾ ਲਿਆ। ਕਿਸਾਨਾਂ ਨੇ ਆਪਣੀਆਂ ਫ਼ਸਲਾਂ ਦੀ ਸੀਮਾ ਉੱਪਰ ਵਾੜ ਲਗਾ ਦਿੱਤੀ। ਜਿਸ ਤੋਂ ਬਾਅਦ ਉਹਨਾਂ ਦੀਆਂ ਫ਼ਸਲਾਂ ਕਾਫ਼ੀ ਹੱਦ ਤੱਕ ਸੁਰੱਖਿਅਤ ਹੋ ਗਈਆਂ।


Tags

Post a Comment

0Comments

Post a Comment (0)