Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Sunday, April 27, 2025

History of Chocolate in Punjabi

ਜਾਣ ਪਛਾਣ 
ਚਾਕਲੇਟ ਇੱਕ ਐਸੀ ਮਿਠਾਈ ਏ, ਜੋ ਸਭ ਨੂੰ ਪਸੰਦ ਹੁੰਦੀ ਏ ਭਾਵੇਂ ਉਹ ਬਜ਼ੁਰਗ ਹੋਵੇ ਜਾਂ ਜਵਾਨ। ਚਾਕਲੇਟ ਬੱਚਿਆਂ ਦੀ ਸਭ ਤੋਂ ਪਸੰਦੀਦਾ ਚੀਜ਼ ਹੁੰਦੀ ਏ। ਇਸਦੀ ਬਣਾਵਟ, ਖੁਸਬੂ ਤੇ ਇਸਦੀ ਮਿਠਾਸ ਦਿਲ ਨੂੰ ਛੂਹ ਜਾਂਦੀ ਏ। ਖਾਣ ਵਿੱਚ ਤਾਂ ਆਪਾਂ ਚਾਕਲੇਟ ਨੂੰ ਬਹੁਤ ਪਸੰਦ ਕਰਦੇ ਆਂ ਪਰ ਕਦੀ ਤੁਸੀਂ ਸੋਚਿਆ ਕਿ ਚਾਕਲੇਟ ਪਹਿਲੀ ਵਾਰ ਕਿੰਨੇ ਬਣਾਈ ਹੋਈ? ਕਿਵੇਂ ਬਣਾਈ ਹੋਊ? ਚਾਕਲੇਟ ਅੱਜ ਦੇ ਜਮਾਨੇ ਵਿੱਚ ਨਹੀਂ ਬਣਾਈ ਗਈ, ਇਹ ਤਾਂ ਹਜ਼ਾਰਾਂ ਸਾਲ ਪਹਿਲਾਂ ਬਣਾਈ ਗਈ ਸੀ। ਚਾਕਲੇਟ ਪੁਰਾਣੀਆਂ ਸਭਿਅਤਾਵਾਂ ਦੇ ਲੋਕਾਂ ਵੱਲੋਂ ਬਣਾਈ ਗਈ ਸੀ ਜੋ ਅੱਜ ਵੀ ਚੱਲ ਰਹੀ ਏ। ਅੱਜ ਆਪਾਂ ਇਸ ਲੇਖ ਵਿੱਚ ਚਾਕਲੇਟ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਪੜ੍ਹਾਂਗੇ। 

History of Chocolate in Punjabi

ਚਾਕਲੇਟ ਦੀ ਸ਼ੁਰੂਆਤ 
ਚਾਕਲੇਟ ਦੀ ਕਹਾਣੀ ਹਜ਼ਾਰਾਂ ਸਾਲ ਪਹਿਲਾਂ ਮੱਧ ਤੇ ਦੱਖਣੀ ਅਮਰੀਕਾ ਦੀਆਂ ਸਭਿਅਤਾਵਾਂ ਤੋਂ ਸ਼ੁਰੂ ਹੋਈ। ਚਾਕਲੇਟ ਪਹਿਲੀ ਵਾਰ ਕੋਕੋਆ ਨਾਮ ਦੇ ਬੀਜਾਂ ਤੋਂ ਬਣੀ। ਕੋਕੋਆ ਨਾਮ ਦਾ ਇੱਕ ਦਰੱਖਤ ਜਿਸ ਨੂੰ ਥੀਓਬਰੋਮਾ ਕਿਹਾ ਜਾਂਦਾ ਹੈ। 

ਸਭ ਤੋਂ ਪਹਿਲਾਂ ਓਲਮੇਕ ਸੱਭਿਅਤਾ ਦੇ ਲੋਕਾਂ ਨੇ ਕੋਕੋਆ ਬੀਨਜ਼ ਨੂੰ ਪੀਸ ਕੇ ਇੱਕ ਪੀਣ ਵਾਲੀ ਸਵਾਦਿਸ਼ਟ ਚੀਜ਼ ਬਣਾਈ। ਬਾਅਦ ਵਿੱਚ ਮਾਇਆ ਸੱਭਿਅਤਾ ਤੇ ਐਜ਼ਟੈਕ ਸੱਭਿਅਤਾ ਦੇ ਲੋਕਾਂ ਨੇ ਇਸ ਨੂੰ ਹੋਰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ। ਮਾਇਆ ਸੱਭਿਅਤਾ ਦੇ ਲੋਕਾਂ ਨੇ ਕੋਕੋ ਬੀਨਜ਼ ਤੋਂ ਇੱਕ ਝੱਗ ਵਾਲਾ ਪੀਣ ਵਾਲਾ ਪਦਾਰਥ ਬਣਾਇਆ, ਇਹ ਥੋੜ੍ਹਾ ਕੌੜਾ ਸੀ ਪਰ ਸਵਾਦ ਸੀ। ਉਸ ਨੂੰ ਜ਼ੋਕੋਲਾਟਲ ਕਿਹਾ ਜਾਂਦਾ ਸੀ। ਇਸ ਨੂੰ ਬਣਾਉਣ ਲਈ ਇਸ ਵਿੱਚ ਵੈਨੀਲਾ, ਸ਼ਹਿਦ, ਮਿਰਚ ਅਤੇ ਹੋਰ ਕੁੱਝ ਮਸਾਲੇ ਮਿਲਾਏ ਜਾਂਦੇ ਸੀ। ਮਾਇਆ ਸੱਭਿਅਤਾ ਦੇ ਲੋਕ ਇਸ ਨੂੰ ਸਿਰਫ਼ ਖੁਦ ਦੇ ਪੀਣ ਲਈ ਨਹੀਂ ਸਗੋਂ ਧਾਰਮਿਕ ਅਤੇ ਸਮਾਜਿਕ ਸਮਾਰੋਹਾਂ ਵਿੱਚ ਵੀ ਵਰਤਦੇ ਸਨ ਕਿਉਂਕਿ ਮਾਇਆ ਸੱਭਿਅਤਾ ਦੇ ਲੋਕ ਕੋਕੋਆ ਨੂੰ ਦੇਵਤਿਆਂ ਦਾ ਤੋਹਫ਼ਾ ਮੰਨਦੇ ਸਨ ਅਤੇ ਇਸ ਪੀਣ ਵਾਲੇ ਪਦਾਰਥ ਨੂੰ ਆਪਣੇ ਦੇਵਤਿਆਂ ਨੂੰ ਵੀ ਚੜਾਉਂਦੇ ਸਨ। 

ਅਜ਼ੈਟੇਕ ਸੱਭਿਅਤਾ ਦੇ ਲੋਕਾਂ ਨੇ ਕੋਕੋਆ ਨੂੰ ਬਹੁਤ ਮਹੱਤਵ ਦਿੱਤਾ। ਓਹਨਾਂ ਨੇ ਕੋਕੋਆ ਬੀਨਜ਼ ਨੂੰ ਐਨਾ ਕੀਮਤੀ ਸਮਝਿਆ ਕਿ ਉਹਨਾਂ ਨੇ ਕੋਕੋਆ ਨੂੰ ਪੈਸਿਆਂ ਵਜੋਂ ਵੀ ਵਰਤਿਆ ਜਿਵੇਂ ਓਹਨਾਂ ਨੇ ਬਜਾਰੋਂ ਸਮਾਨ ਲੈਣਾ ਹੁੰਦਾ ਤਾਂ ਉਸ ਸਮਾਨ ਦੇ ਬਦਲੇ ਕੋਕੋਆ ਬੀਨਜ਼ ਗਿਣਤੀ ਕਰ ਕੇ ਦੇ ਦਿੰਦੇ। ਅਜ਼ੈਟੇਕ ਸੱਭਿਅਤਾ ਦੇ ਸਮਾਰਟ ਮੋਂਟੇਜ਼ੁਮਾ ਨੂੰ ਜ਼ੋਕੋਲਾਟਲ ਐਨਾ ਜ਼ਿਆਦਾ ਪਸੰਦ ਸੀ ਕਿ ਉਹ ਇਸ ਨੂੰ ਦਿਨ ਵਿੱਚ ਕਈ ਵਾਰ ਪੀ ਲੈਂਦਾ ਸੀ। ਕਹਿੰਦੇ ਹਨ ਕਿ ਉਸ ਦਰਬਾਰ ਵਿੱਚ ਹਰ ਰੋਜ਼ ਹਜ਼ਾਰਾਂ ਕੱਪ ਜ਼ੋਕੋਲਾਟਲ ਬਣਾਏ ਜਾਂਦੇ ਸੀ।

ਯੂਰਪ ਵਿੱਚ ਚਾਕਲੇਟ ਦੀ ਸ਼ੁਰੂਆਤ
16ਵੀਂ ਸਦੀ ਵਿੱਚ ਜਦੋਂ ਸਪੈਨਿਸ਼ ਖੋਜ਼ ਕਰਤਾ ਕ੍ਰਿਸਟੋਫਰ ਕੋਲੰਬਸ ਅਤੇ ਹਰਨਾਨ ਕੋਰਟੇਸ ਅਮਰੀਕਾ ਪਹੁੰਚੇ ਤਾਂ ਓਦੋਂ ਕੋਕੋਆ ਹਜੇ ਪਹਿਲੀ ਵਾਰ ਹੀ ਯੂਰਪ ਦੀ ਧਰਤੀ ਤੇ ਆਇਆ ਸੀ। ਕੋਲੰਬਸ ਜਦੋਂ ਚੌਥੀ ਵਾਰ 1502 ਈ: ਵਿੱਚ ਅਮਰੀਕਾ ਗਿਆ ਤਾਂ ਓਦੋਂ ਉਸ ਨੇ ਕੋਕੋ ਬੀਨਜ਼ ਵੇਖੀਆਂ ਪਰ ਉਸ ਨੂੰ ਹਜੇ ਵੀ ਇਸ ਦੀ ਸਮਝ ਨਹੀਂ ਆਈ ਕਿ ਇਹ ਕੋਕੋ ਬੀਨਜ਼ ਕਿੰਨੀ ਮਹੱਤਤਾ ਰੱਖਦੀਆਂ ਹਨ। ਹਰਨਾਨ ਕੋਰਟੇਸ ਨੇ ਤਾਂ ਅਜ਼ੈਟੇਕ ਸੱਭਿਅਤਾ ਦੇ ਸਮਾਰਟ ਮੋਂਟੇਜ਼ੁਮਾ ਦੇ ਦਰਬਾਰ ਵਿੱਚ ਜ਼ੋਕੋਲਾਟਲ ਦਾ ਸੁਆਦ ਦੀ ਚੱਖਿਆ ਸੀ। 

ਜਦੋਂ ਪਹਿਲੀ ਵਾਰ ਚਾਕਲੇਟ ਯੂਰਪ ਪਹੁੰਚੀ ਤਾਂ ਸ਼ੁਰੂਆਤੀ ਦਿਨਾਂ ਵਿੱਚ ਯੂਰਪੀਅਨ ਨੂੰ ਇਸਦਾ ਸਵਾਦ ਕੌੜਾ ਲੱਗਾ। ਬਾਅਦ ਵਿੱਚ ਸਪੈਨਿਸ਼ ਲੋਕਾਂ ਨੇ ਇਸ ਵਿੱਚ ਖੰਡ, ਦਾਲਚੀਨੀ ਤੇ ਵਨੀਲਾ ਮਿਲਾ ਕੇ ਇਸ ਨੂੰ ਆਪਣੇ ਸੁਆਦ ਅਨੁਸਾਰ ਬਣਾਇਆ। ਇਸ ਸ਼ਰਬਤ ਸਪੇਨ ਦੇ ਸ਼ਾਹੀ ਪਰਿਵਾਰਾਂ ਤੇ ਅਮੀਰ ਲੋਕਾਂ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ। ਉਸ ਸਮੇਂ ਚਾਕਲੇਟ ਬਹੁਤ ਮਹਿੰਗੀ ਸੀ ਜਿਸ ਕਰਕੇ ਗਰੀਬ ਲੋਕਾਂ ਲਈ ਇਸ ਨੂੰ ਖਰੀਦਣਾ ਬਹੁਤ ਮੁਸ਼ਕਿਲ ਸੀ। ਉਸ ਵੇਲੇ ਚਾਕਲੇਟ ਐਨੀ ਮਹਿੰਗੀ ਸੀ ਇਸ ਦੇ ਮਹਿੰਗੇ ਹੋਣ ਕਰਕੇ ਇਸ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਸੀ। ਸਪੇਨ ਵਿੱਚ ਕੋਕੋਆ ਦੇ ਵਪਾਰ ਨੂੰ ਗੁਪਤ ਰੱਖਿਆ ਗਿਆ ਅਤੇ ਲਗਭਗ ਇਸ ਦਾ ਉਤਪਾਦਨ ਅਤੇ ਵਪਾਰ ਉਸ ਸਮੇਂ ਦੇ ਰਾਜਿਆਂ ਵੱਲੋਂ ਆਪਣੇ ਕੰਟਰੋਲ ਵਿੱਚ ਰੱਖਿਆ ਗਿਆ। 

17ਵੀਂ ਸਦੀ ਵਿੱਚ ਚਾਕਲੇਟ ਹੌਲੀ ਹੌਲੀ ਪੂਰੇ ਯੂਰਪ ਵਿੱਚ ਫੈਲ ਗਈ। ਫਰਾਂਸ, ਇੰਗਲੈਂਡ ਅਤੇ ਇਟਲੀ ਵਰਗੇ ਸੂਬਿਆਂ ਵਿੱਚ ਚਾਕਲੇਟ ਹਾਊਸ ਖੁੱਲ ਗਏ, ਇਹ ਚਾਕਲੇਟ ਹਾਊਸ ਇਸ ਤਰ੍ਹਾਂ ਦੇ ਬਣੇ ਹੋਏ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਦੀਆਂ ਕੌਫ਼ੀ ਸ਼ਾਪਸ ਹੁੰਦੀਆਂ ਹਨ। 1657 ਈ: ਵਿੱਚ ਲੰਡਨ ਵਿੱਚ ਪਹਿਲਾ ਕੌਫ਼ੀ ਹਾਊਸ ਖੁੱਲ੍ਹਿਆ। ਇਹ ਕੌਫ਼ੀ ਹਾਊਸ ਕਾਫ਼ੀ ਮਸ਼ਹੂਰ ਹੋਣ ਲੱਗੇ। ਕੌਫ਼ੀ ਸ਼ੌਪਸ ਤੇ ਜਾ ਕੇ ਲੋਕੀਂ ਗਰਮ ਚਾਕਲੇਟ ਪੀਂਦੇ ਅਤੇ ਵਪਾਰ ਤੇ ਸਿਆਸਤ ਦੀਆਂ ਗੱਲਾਂ ਕਰਦੇ।

ਚਾਕਲੇਟ ਦਾ ਵਿਕਾਸ 
18ਵੀਂ ਅਤੇ 19ਵੀਂ ਸਦੀ ਵਿੱਚ ਚਾਕਲੇਟ ਦੇ ਉਤਪਾਦਨ ਵਿੱਚ ਬੜੇ ਬਦਲਾਵ ਆਏ ਜਿਸ ਕਰਕੇ ਇਹ ਮਹਿੰਗੀ ਚਾਕਲੇਟ ਸਸਤੀ ਹੋ ਗਈ ਤੇ ਇਹ ਆਮ ਲੋਕਾਂ ਤੱਕ ਵੀ ਪਹੁੰਚਣ ਲੱਗੀ। 1828 ਈ: ਵਿੱਚ ਡੱਚ ਦੇ ਵਿਗਿਆਨੀ ਕੋਨਰਾਡ ਵੈਨ ਹਾਊਟਨ ਨੇ ਕੋਕੋਆ ਪ੍ਰੈਸ ਦੀ ਖੋਜ ਕੀਤੀ। ਇਸ ਮਸ਼ੀਨ ਨੇ ਕੋਕੋਆ ਬੀਨਜ਼ ਤੋਂ ਕੋਕੋਆ ਪਾਊਡਰ ਤੇ ਕੋਕੋਆ ਮੱਖਣ ਨੂੰ ਵੱਖ - ਵੱਖ ਕਰਨਾ ਅਸਾਨ ਬਣਾ ਦਿੱਤਾ। ਇਸ ਨਾਲ ਚਾਕਲੇਟ ਹੋਰ ਵੀ ਸਵਾਦ ਬਣਨ ਲੱਗੀ ਤੇ ਇਸ ਦੀ ਬਣਤਰ ਵਿੱਚ ਵੀ ਸੁਧਾਰ ਹੋਇਆ। ਵੈਨ ਹਾਊਟਨ ਨੇ "ਡੱਚ ਪ੍ਰੋਸੈਸਿੰਗ" ਨਾਮ ਦੀ ਤਕਨੀਕ ਬਣਾਈ, ਜਿਸ ਨਾਲ  ਚਾਕਲੇਟ ਦਾ ਕੌੜਾਪਨ ਘੱਟ ਹੋ ਜਾਂਦਾ ਸੀ। 

1847 ਈ: ਵਿੱਚ ਬ੍ਰਿਟਿਸ਼ ਕੰਪਨੀ ਜੇ. ਐੱਸ. ਫਰਾਈ ਐਂਡ ਸੰਨਜ਼ ਨੇ ਕੋਕੋਆ ਪਾਊਡਰ, ਕੋਕੋਆ ਮੱਖਣ ਅਤੇ ਖੰਡ ਦਾ ਮਿਸ਼ਰਣ ਕਰਕੇ ਪਹਿਲੀ ਵਾਰ ਖਾਣ ਵਾਲੀ ਚਾਕਲੇਟ ਬਾਰ ਬਣਾਈ। ਇਸ ਨੂੰ ਲੋਕ ਆਸਾਨੀ ਨਾਲ ਖਾ ਸਕਦੇ ਸੀ ਅਤੇ ਇਹ ਬਹੁਤ ਲੋਕਾਂ ਪਸੰਦ ਵੀ ਆਈ। ਇਸਤੋਂ ਪਹਿਲਾਂ ਲੋਕ ਇਸ ਨੂੰ ਸਿਰਫ਼ ਪੀ ਸਕਦੇ ਸੀ। 


1875 ਈ: ਵਿੱਚ ਸਵਿਟਜ਼ਰਲੈਂਡ ਦੇ ਡੈਨੀਅਲ ਪੀਟਰ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਦੋਸਤ ਹੈਨਰੀ ਨੈਸਲੇ ਨਾਲ ਮਿਲ ਕੇ ਦੁੱਧ ਨਾਲ ਮਿਲਕ ਚਾਕਲੇਟ ਬਣਾਈ (ਹੈਨਰੀ ਨੈਸਲੇ ਕੰਪਨੀ ਦੇ ਸੰਸਥਾਪਕ ਸਨ)। ਇਸ ਵਿੱਚ ਉਹਨਾਂ ਨੇ ਕੰਡੈਂਸਡ ਮਿਲਕ ਦੀ ਵਰਤੋਂ ਕੀਤੀ। ਇਹ ਚਾਕਲੇਟ ਐਨੀ ਸਵਾਦ ਸੀ ਕਿ ਇਸ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ। ਸਵਿਟਜ਼ਰਲੈਂਡ ਪੂਰੀ ਦੁਨੀਆ ਵਿੱਚ ਚਾਕਲੇਟ ਲਈ ਮਸ਼ਹੂਰ ਹੋ ਗਿਆ। 

20ਵੀਂ ਸਦੀ ਵਿੱਚ ਚਾਕਲੇਟ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ। ਵੱਡੀਆਂ - ਵੱਡੀਆਂ ਕੰਪਨੀਆਂ ਜਿਵੇਂ ਕੈਡਬਰੀ, ਮਾਰਸ, ਹਰਸ਼ੇ, ਨੈਸਲੇ ਅਤੇ ਫੇਰੇਰੋ ਨੇ ਚਾਕਲੇਟ ਨੂੰ ਵੱਡੇ ਪੈਮਾਨੇ ਤੇ ਬਣਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਕੰਪਨੀਆਂ ਨੇ ਵੱਖ - ਵੱਖ ਸੁਆਦਾਂ ਵਾਲੀਆਂ ਚਾਕਲੇਟਾਂ ਬਣਾਈਆਂ ਜਿਵੇਂ ਕਿ ਮਿਲਕ ਚਾਕਲੇਟ, ਡਾਰਕ ਚਾਕਲੇਟ, ਵ੍ਹਾਈਟ ਚਾਕਲੇਟ, ਨਟਸ ਅਤੇ ਫਰੂਟ ਚਾਕਲੇਟ।

ਕੈਡਬਰੀ ਨੇ 1905 ਈ: ਵਿੱਚ ਡੇਅਰੀ ਮਿਲਕ ਨਾਮ ਦੀ ਚਾਕਲੇਟ ਬਣਾਈ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਈ, ਡੇਅਰੀ ਮਿਲਕ ਨੂੰ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਮਾਰਸ ਕੰਪਨੀ ਨੇ 1930ਈ: ਵਿੱਚ ਮਾਰਸ ਬਾਰ ਅਤੇ  1932 ਈ: ਵਿੱਚ ਸਨਿੱਕਰਜ਼ ਬਾਰ ਬਣਾਈ। ਹਾਰਸ਼ੇ ਨੇ ਅਮਰੀਕਾ ਵਿੱਚ ਆਪਣੀਆਂ ਸਸਤੀਆਂ ਅਤੇ ਸਵਾਦਿਸ਼ਟ ਚਾਕਲੇਟ ਬਾਰਸ ਬਣਾ ਕੇ ਬਜ਼ਾਰ ਵਿੱਚ ਧੁੰਮਾਂ ਪਾ ਦਿੱਤੀਆਂ। ਇਟਲੀ ਦੀ ਫ਼ੇਰੇਰੋ ਕੰਪਨੀ ਨੇ 1982 ਈ: ਵਿੱਚ ਫੇਰੇਰੋ ਰੋਸ਼ੇ ਬਣਾਈ ਜੋ ਕਿ ਲਗਜ਼ਰੀ ਪੈਕੇਜ਼ਿੰਗ ਵਿੱਚ ਆਉਂਦੀ ਸੀ ਤੇ ਇਸਦਾ ਸਵਾਦ ਬਹੁਤ ਵਧੀਆ ਸੀ ਜਿਸ ਕਰਕੇ ਇਹ ਬਹੁਤ ਮਸ਼ਹੂਰ ਹੋਈ। 

ਹੁਣ ਤੱਕ ਹਰ ਕੰਪਨੀ ਆਪਣੀਆਂ ਚਾਕਲੇਟ ਬਾਰਸ ਲਾਂਚ ਕਰ ਚੁੱਕੀ ਸੀ ਪਰ ਹੁਣ ਚਾਕਲੇਟ ਨੂੰ ਕੇਕ, ਆਈਸਕ੍ਰੀਮ, ਕੁਕੀਜ਼, ਚਾਕਲੇਟ ਸਾਸ ਅਤੇ ਚਾਕਲੇਟ ਸਪਰੈਡ ਜਿਵੇਂ ਕਿ ਨਿਊਟੇਲਾ ਨੇ ਇਸ ਨੂੰ ਹੋਰ ਵੀ ਮਸ਼ਹੂਰ ਬਣਾ ਦਿੱਤਾ। 

ਭਾਰਤ ਵਿਚ ਚਾਕਲੇਟ ਕਦੋਂ ਆਈ
ਭਾਰਤ ਵਿਚ ਚਾਕਲੇਟ 20ਵੀਂ ਸਦੀ ਵਿੱਚ ਪਹੁੰਚ ਚੁੱਕੀ ਸੀ ਤੇ 20ਵੀਂ ਸਦੀ ਦੇ ਮੱਧ ਤੱਕ ਇਹ ਪੂਰੇ ਭਾਰਤ ਵਿਚ ਮਸ਼ਹੂਰ ਹੋਣ ਲੱਗੀ। ਸ਼ੁਰੂਆਤ ਵਿੱਚ ਕੈਡਬਰੀ ਅਤੇ ਨੈਸਲੇ ਨੇ ਭਾਰਤ ਵਿਚ ਆਪਣੀ ਚਾਕਲੇਟ ਲਾਂਚ ਕੀਤੀ। ਕੈਡਬਰੀ ਦੀ ਡੇਅਰੀ ਮਿਲਕ ਤੇ ਨੈਸਲੇ ਦੀ ਕਿਟਕੈਟ ਭਾਰਤੀ ਲੋਕਾਂ ਨੂੰ ਬਹੁਤ ਪਸੰਦ ਆਈ ਅਤੇ ਇਹ ਸੁਆਦ ਤੇ ਸਸਤੀ ਸੀ।




No comments:

Post a Comment

Pages

SoraTemplates

Best Free and Premium Blogger Templates Provider.

Buy This Template