Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Friday, February 14, 2025

Shaheedi Sri Guru Teg Bahadur Ji

ਜਾਣ ਪਛਾਣ 

ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹਨ ਅਤੇ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਤੇ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੀ।

Sri Guru Teg Bahadar Ji history in Punjabi chapters

Table of Contents


ਔਰੰਗਜ਼ੇਬ

ਮੁਹਿ-ਅਲ-ਦੀਨ ਮੁਹੰਮਦ ਜਿਸ ਨੂੰ ਆਲਮਗੀਰ ਜਾਂ ਔਰੰਗਜ਼ੇਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਰੰਗਜ਼ੇਬ ਭਾਰਤ ਤੇ ਰਾਜ ਕਰਨ ਵਾਲਾ ਛੇਵਾਂ ਮੁਗਲ ਸ਼ਾਸ਼ਕ ਸੀ। ਜਿਸ ਨੇ 1658 ਈ:ਤੋਂ ਲੈ ਕੇ 1707 ਈ ਤੱਕ ਭਾਰਤ ਤੇ ਰਾਜ ਕੀਤਾ।
ਔਰੰਗਜ਼ੇਬ ਐਨਾ ਜ਼ਿਆਦਾ ਬੇਰਹਿਮ ਸ਼ਾਸਕ ਸੀ ਕਿ ਉਸਨੇ ਖ਼ੁਦ ਰਾਜ ਕਰਨ ਲਈ ਆਪਣੇ ਪਿਉ ਸ਼ਾਹ ਜਹਾਨ ਨੂੰ ਗਿਰਫ਼ਤਾਰ ਕਰਵਾ ਦਿੱਤਾ ਸੀ ਤੇ ਆਪਣੇ ਭਰਾਵਾਂ ਨੂੰ ਮਰਵਾ ਦਿੱਤਾ।
ਔਰੰਗਜ਼ੇਬ ਦਾ ਇਕ ਹੀ ਮਕਸਦ ਸੀ ਕਿ ਉਹ ਪੂਰੇ ਭਾਰਤ ਵਿੱਚ ਇਸਲਾਮ ਧਰਮ ਫੈਲਾਉਣਾ ਚਾਹੁੰਦਾ ਸੀ। ਉਸਨੇ ਨੇ ਭਾਰਤ ਵਿੱਚ ਰਹਿੰਦੇ ਹਿੰਦੂਆਂ ਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਸੀ। 1668 ਈ: ਵਿੱਚ ਔਰੰਗਜ਼ੇਬ ਨੇ ਭਾਰਤ ਵਿੱਚ ਹਿੰਦੂ ਦੇ ਸਾਰੇ ਤਿਉਹਾਰਾਂ ਤੇ ਰੋਕ ਲਗਾ ਦਿੱਤੀ ਸੀ। 


1669 ਈ: ਵਿੱਚ ਔਰੰਗਜੇਬ ਨੇ ਹੁਕਮ ਦੇ ਦਿੱਤਾ ਕਿ ਹਿੰਦੂ ਧਰਮ ਦੇ ਸਾਰੇ ਮੰਦਿਰਾਂ ਨੂੰ ਢਾਹ ਦਿੱਤਾ ਜਾਵੇ। ਔਰੰਗਜ਼ੇਬ ਨੇ ਹਿੰਦੂਆਂ ਦੇ ਪ੍ਰਮੁੱਖ ਮੰਦਿਰ "ਬਨਾਰਸ ਦਾ ਕਾਸ਼ੀ ਵਿਸ਼ਵਨਾਥ ਮੰਦਿਰ, ਮਥੁਰਾ ਦਾ ਕੇਸ਼ਵ ਮੰਦਿਰ, ਗੁਜਰਾਤ ਦਾ ਸੋਮਨਾਥ ਮੰਦਿਰ, ਉੜੀਸਾ ਦਾ ਜਗਨਨਾਥ ਪੁਰੀ ਤੇ ਹੋਰ ਸੂਬਿਆਂ ਬੰਗਾਲ, ਰਾਜਸਥਾਨ, ਮਹਾਰਾਸ਼ਟਰ, ਚਿਤੌੜ, ਆਂਧਰ ਪ੍ਰਦੇਸ਼, ਉਦੈਪੁਰ, ਜੈਪੁਰ ਦੇ ਮੁੱਖ ਮੰਦਿਰਾਂ ਨੂੰ ਤੁੜਵਾ ਦਿੱਤਾ।

ਸਵਾ ਮਣ ਜਨੇਊ 

ਔਰੰਗਜੇਬ ਨੇ ਹੁਕਮ ਸੁਣਾ ਦਿੱਤਾ ਕਿ ਉਹ ਹਰ ਰੋਜ਼ ਹਿੰਦੂਆਂ ਦੇ ਗਲੇ ਵਿੱਚੋਂ ਸਵਾ ਮਣ ਜਨੇਊ ਉਤਾਰੇਗਾ ਤੇ ਫ਼ਿਰ ਰੋਟੀ ਖਾਵੇਗਾ।
ਹਿੰਦੂਆਂ ਦੇ ਗਲੇ ਵਿੱਚੋਂ ਸਵਾ ਮਣ ਜਨੇਊ ਲਾਹੁਣ ਦਾ ਮਤਲਬ ਸੀ ਕਿ ਉਹ ਹਰ ਰੋਜ਼ ਇੰਨੇ ਹਿੰਦੂਆਂ ਨੂੰ ਮੁਸਲਿਮ ਬਣਾਵੇਗਾ ਜਿਨ੍ਹਾਂ ਦੇ ਗਲੇ ਵਿੱਚੋਂ ਉੱਤਰਨ ਵਾਲੇ ਜਨੇਊਆਂ ਦਾ ਭਾਰ ਸਵਾ ਮਣ ਹੋਊਗਾ ਤੇ ਜੇ ਕੋਈ ਹਿੰਦੂ ਮੁਸਲਿਮ ਧਰਮ ਅਪਨਾਉਣ ਤੋਂ ਮਨ੍ਹਾਂ ਕਰੂਗਾ ਤਾਂ ਉਸ ਨੂੰ ਮਾਰ ਦਿੱਤਾ ਜਾਊਗਾ।

(ਨੋਟ: ਸਵਾ ਮਣ ਜਨੇਊ ਦਾ ਭਾਰ ਤਕਰੀਬਨ 40 ਕਿਲੋ ਹੁੰਦਾ ਹੈ)

ਏਸੇ ਤਰ੍ਹਾਂ ਹੋਇਆ, ਔਰੰਗਜੇਬ ਦੇ ਅਧਿਕਾਰੀਆਂ ਨੇ ਉਸਦੇ ਹੁਕਮ ਦਾ ਪਾਲਣ ਕੀਤਾ ਤੇ ਹੋਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂਆਂ ਦਾ ਧਰਮ ਵਰਤਣ ਕਰਵਾਉਣ ਲੱਗ ਪਏ ਤੇ ਜੇ ਕੋਈ ਇਸਲਾਮ ਧਰਮ ਨੂੰ ਸਵੀਕਾਰ ਨਾ ਕਰਦਾ ਤਾਂ ਉਸ ਨੂੰ ਮਾਰ ਦਿੱਤਾ ਜਾਂਦਾ। 

ਭਗਵਾਨ ਸ਼ਿਵ ਦੀ ਪੂਜਾ

ਔਰੰਗਜ਼ੇਬ ਦਾ ਜ਼ੁਲਮ ਐਨਾ ਵੱਧ ਗਿਆ ਕਿ ਹਿੰਦੂ ਧਰਮ ਦੇ ਆਗੂਆਂ ਨੂੰ ਚਿੰਤਾ ਹੋਣ ਲੱਗੀ। ਧਰਮ ਨੂੰ ਜ਼ੁਲਮ ਤੋਂ ਬਚਾਉਣ ਲਈ ਹਿੰਦੂ ਧਰਮ ਦੇ ਆਗੂਆਂ ਨੇ ਅਮਰਨਾਥ ਦੀ ਗੁਫ਼ਾ ਵਿੱਚ ਸ਼ਿਵਜੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੁੱਝ ਦਿਨ ਲਗਾਤਾਰ ਪੂਜਾ ਕਰਨ ਤੋਂ ਬਾਅਦ ਜਦੋਂ ਓਹਨਾਂ ਨੂੰ ਕੋਈ ਹੱਲ ਨੇ ਮਿਲਿਆ ਤਾਂ ਓਹਨਾਂ ਪੰਡਿਤਾਂ ਨੇ ਭੁੱਖ ਹੜਤਾਲ ਰੱਖ ਲਈ। ਓਹਨਾਂ ਸ਼ਿਵ ਜੀ ਅੱਗੇ ਅਰਦਾਸ ਕੀਤੀ ਕਿ ਹੈ ਨੀਲ ਕੰਠ, ਜਟਾਧਾਰੀ, ਸ਼ਿਵ ਸ਼ੰਭੂ ਜੀ, ਜੇ ਅਸੀਂ ਧਰਮ ਪਰਿਵਰਤਨ ਨਹੀਂ ਕਰਦੇ ਤਾਂ ਔਰੰਗਜ਼ੇਬ ਸਾਨੂੰ ਮਾਰ ਦਵੇਗਾ ਤੇ ਜੇ ਮਰਨਾ ਹੀ ਜੈ ਤਾਂ ਮੇਰੇ ਦਰ ਤੇ ਮਰ ਜਾਂਦੇ ਹਾਂ ਪਰ ਧਰਮ ਪਰਿਵਰਤਨ ਕਰਨਾ ਸਾਨੂੰ ਸਵੀਕਾਰ ਨਹੀਂ। ਅੱਠ ਦਿਨ ਤੱਕ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਜਿਸ ਤੋਂ ਬਾਅਦ ਭਗਵਾਨ ਸ਼ਿਵ ਨੇ ਹਿੰਦੂ ਪੰਡਿਤਾਂ ਦੀ ਸੁਣੀ ਤੇ ਅੱਠਵੇਂ ਦਿਨ ਤਕਰੀਬਨ ਅੱਧੀ ਰਾਤ ਤੋਂ ਬਾਅਦ, ਅੰਮ੍ਰਿਤ ਵੇਲੇ ਪੰਡਿਤਾਂ ਨੂੰ ਇੱਕ ਚਿੱਠੀ ਮਿਲੀ ਜਿਸ ਉੱਪਰ ਲਿਖਿਆ ਸੀ "ਜੇ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤਾਂ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਕੋਲ ਜਾਓ ਤੇ ਓਹਨਾਂ ਕੋਲ ਜਾ ਕੇ ਅਰਦਾਸ ਕਰੋ। ਉਹ ਤੁਹਾਡੀ ਗੱਲ ਜ਼ਰੂਰ ਸੁਣਨਗੇ ਤੇ ਤੁਹਾਡੀ ਰੱਖਿਆ ਕਰਨਗੇ।"

ਜਿਸ ਤੋਂ ਬਾਅਦ ਤਕਰੀਬਨ 500 ਕਸ਼ਮੀਰੀ ਪੰਡਿਤਾਂ ਦਾ ਜੱਥਾ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਅਨੰਦਪੁਰ ਸਾਹਿਬ ਲਈ ਪਹੁੰਚੇ। ਓਹਨਾਂ ਕਸ਼ਮੀਰੀ ਪੰਡਿਤਾਂ ਦਾ ਇੱਕ ਮੁਖੀ ਸੀ ਜਿਸ ਦਾ ਨਾਮ ਕਿਰਪਾ ਰਾਮ ਸੀ। 

ਕਸ਼ਮੀਰੀ ਪੰਡਿਤਾਂ ਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਫ਼ਰਿਆਦ 

ਪੰਡਿਤ ਕਿਰਪਾ ਰਾਮ ਜੀ ਨੇ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਫ਼ਰਿਆਦ ਕੀਤੀ ਤੇ ਕਿਹਾ "ਹੇ ਦੀਨ ਬੰਧੂ" ਦਿੱਲੀ ਦੇ ਤਖ਼ਤ ਤੇ ਬੈਠਾ ਔਰੰਗਜ਼ੇਬ ਬੜਾ ਹੀ ਬੇਰਹਿਮ ਸ਼ਾਸਕ ਹੈ। ਉਹ ਜਬਰਦਸਤੀ ਸਭ ਨੂੰ ਧਰਮ ਪਰਿਵਰਤਨ ਕਰਵਾ ਰਿਹਾ ਹੈ ਤੇ ਜੇ ਕੋਈ ਇਸ ਨੂੰ ਨਹੀਂ ਮੰਨਦਾ ਤਾਂ ਉਸ ਨੂੰ ਮਾਰ ਦਿੰਦਾ ਹੈ। ਅਸੀਂ ਧਰਮ ਪਰਿਵਰਤਨ ਨਹੀਂ ਕਰਨਾ ਚਾਹੁੰਦੇ ਸਾਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਓ। ਸਾਡੀ ਰੱਖਿਆ ਕਰੋ।

ਸ੍ਰੀ ਗੁਰੂ ਤੇਗ ਬਹਾਦਰ ਜੀ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਸਨ। ਨਾ ਹਿੰਦੂ ਧਰਮ ਦੇ ਤੇ ਨਾ ਹੀ ਇਸਲਾਮ ਦੇ, ਪਰ ਜਬਰਦਸਤੀ ਕਿਸੇ ਦਾ ਧਰਮ ਪਰਿਵਰਤਨ ਕਰਵਾ ਦੇਣਾ ਗੁਰੂ ਜੀ ਨੂੰ ਮਨਜੂਰ ਨਹੀਂ ਸੀ। ਕਸ਼ਮੀਰੀ ਪੰਡਿਤਾਂ ਦੀ ਗੱਲ ਸੁਣ ਕੇ ਗੁਰੂ ਜੀ ਚੁੱਪ ਹੋ ਗਏ ਤੇ ਇੱਕ ਡੂੰਘੀ ਸੋਚ ਵਿੱਚ ਪੈ ਗਏ।

ਬਾਲ ਗੋਬਿੰਦ ਰਾਏ 

ਹਜੇ ਗੁਰੂ ਜੀ ਸੋਚ ਹੀ ਰਹੇ ਸਨ ਕਿ ਓਥੇ ਓਹਨਾਂ ਦੇ ਨੌਂ ਸਾਲ ਦੇ ਫਰਜੰਦ ਬਾਲ ਗੋਬਿੰਦ ਰਾਏ ਵੀ ਆ ਗਏ ਤੇ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਪਿਤਾ ਜੀ ਤੁਸੀਂ ਕੀ ਸੋਚ ਰਹੇ ਹੋ ਤੇ ਇਹ ਸਭ ਕੌਣ ਹਨ।

ਗੁਰੂ ਤੇਗ ਬਹਾਦਰ ਜੀ ਨੇ ਕਿਹਾ, "ਪੁੱਤਰ, ਔਰੰਗਜ਼ੇਬ ਹਿੰਦੂ ਧਰਮ ਨੂੰ ਮਿਟਾ ਦੇਣਾ ਚਾਹੁੰਦਾ ਹੈ, ਉਹ ਹਿੰਦੂਆਂ ਨੂੰ ਜਬਰਦਸਤੀ ਮੁਸਲਿਮ ਬਣਾ ਰਿਹਾ ਹੈ। ਉਸਨੇ ਹੁਕਮ ਦੇ ਦਿੱਤਾ ਹੈ ਕਿ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਿਮ ਬਣਾ ਦਿਓ ਹੈ ਕੋਈ ਇਸਲਾਮ ਧਰਮ ਨਹੀਂ ਅਪਣਾਉਂਦਾ ਤਾਂ ਉਸ ਨੂੰ ਮਾਰ ਦਿੱਤਾ ਜਾਵੇ। 

ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ, ਪਿਤਾ ਜੀ ਔਰੰਗਜ਼ੇਬ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਗੁਰੂ ਜੀ ਨੇ ਜਵਾਬ ਦਿੱਤਾ, ਕਿਉਂਕਿ ਔਰੰਗਜ਼ੇਬ ਸਮਝਦਾ ਕਿ ਦੁਨੀਆਂ ਤੇ ਸਿਰਫ਼ ਇਸਲਾਮ ਹੀ ਸੱਚਾ ਧਰਮ ਹੈ। ਫ਼ਿਰ ਬਲ ਗੋਬਿੰਦ ਰਾਏ ਨੇ ਪੁੱਛਿਆ, ਪਿਤਾ ਜੀ ਫ਼ਿਰ ਹਿੰਦੂ ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। 
ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਹਿੰਦੂ ਧਰਮ ਨੂੰ ਬਚਾਉਣ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਹੀ ਹਿੰਦੂ ਧਰਮ ਬਚ ਸਕਦਾ ਹੈ। ਬਾਲ ਗੋਬਿੰਦ ਰਾਏ ਜੀ ਨੇ ਕਿਹਾ, ਪਿਤਾ ਜੀ ਇਸ ਸਮੇਂ ਮੈਨੂੰ ਤੁਹਾਡੇ ਤੋਂ ਵੱਡਾ ਹੋਰ ਕੋਈ ਵੀ ਮਹਾਂਪੁਰਸ਼ ਨਜ਼ਰ ਨਹੀਂ ਆਉਂਦਾ। 

ਬਾਲਕ ਗੋਬਿੰਦ ਰਾਏ ਜੀ ਦੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਕੁੱਝ ਸੋਚ ਵਿਚਾਰ ਕੇ ਕਸ਼ਮੀਰੀ ਨੂੰ ਕਿਹਾ ਜਾਉ ਇਫ਼ਤਿਖ਼ਾਰ ਖਾਂ ਨੂੰ ਕੇ ਦਿਓ ਕਿ ਪਹਿਲਾਂ ਸਾਡੇ ਗੁਰੂ ਦਾ ਧਰਮ ਪਰਿਵਰਤਨ ਕਰਵਾ ਦੇਣ, ਜੇ ਸਾਡੇ ਗੁਰੂ ਨੇ ਇਸਲਾਮ ਧਰਮ ਅਪਣਾ ਲਿਆ ਤਾਂ ਅਸੀਂ ਸਾਰੇ ਖੁਸ਼ੀ ਖੁਸ਼ੀ ਆਪਣਾ ਧਰਮ ਪਰਿਵਰਤਨ ਕਰ ਲਵਾਂਗੇ ਤੇ ਇਸਲਾਮ ਕਬੂਲ ਕਰ ਲਵਾਂਗੇ। 

ਗੁਰੂ ਜੀ ਦੀ ਗੱਲ ਸੁਣ ਕੇ ਕਸ਼ਮੀਰੀ ਪੰਡਿਤਾਂ ਨੂੰ ਹੌਂਸਲਾ ਹੋਇਆ, ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਦਾ ਅਸ਼ੀਰਵਾਦ ਲੈ ਕੇ ਚਲੇ ਗਏ ਤੇ ਇਫ਼ਤਿਖ਼ਾਰ ਖਾਂ ਨੂੰ ਜਾ ਕੇ ਗੁਰੂ ਜੀ ਦਾ ਸੰਦੇਸ਼ ਸੁਣਾ ਦਿੱਤਾ। 

ਜਦੋਂ ਇਹ ਗੱਲ ਔਰੰਗਜ਼ੇਬ ਤੱਕ ਪਹੁੰਚੀ ਤਾਂ ਉਸ ਨੇ ਸੋਚਿਆ ਕਿ ਇਹ ਤਾਂ ਕੰਮ ਹੋਰ ਵੀ ਸੌਖਾ ਹੋ ਗਿਆ। ਹੁਣ ਸਿਰਫ਼ ਓਹਨਾਂ ਦੇ ਗੁਰੂ ਦਾ ਧਰਮ ਪਰਿਵਰਤਨ ਕਰਵਾਉਣ ਦੀ ਲੋੜ ਹੈ ਬਾਕੀ ਸਭ ਤਾਂ ਆਪੇ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ। ਉਸਨੇ ਸੋਚਿਆ ਕਿ ਉਸਦਾ ਹਿੰਦੁਸਤਾਨ ਤੇ ਹਿੰਦੂ ਧਰਮ ਮਿਟਾਉਣ ਤੇ ਇਸਲਾਮ ਫੈਲਾਉਣ ਦਾ ਸੁਪਨਾ ਪੂਰਾ ਹੋ ਜਾਵੇਗਾ। 

ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਗਿਰਫ਼ਤਾਰ ਕਰਕੇ ਦਿੱਲੀ ਲੈ ਕੇ ਆਓ ਤੇ ਉਸ ਨੇ ਗੁਰੂ ਤੇਗ ਬਹਾਦਰ ਜੀ ਦੀ ਗਿਰਫਤਾਰੀ ਤੇ ਇਨਾਮ ਵੀ ਰੱਖ ਦਿੱਤਾ। ਜਦੋਂ ਗੁਰੂ ਜੀ ਤੱਕ ਇਹ ਗੱਲ ਪਹੁੰਚੀ ਤਾਂ ਗੁਰੂ ਜੀ ਆਪ ਹੀ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਕੇ, ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਵੱਲ ਨੂੰ ਚੱਲ ਪਏ। ਓਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸਨ।

ਗੁਰੂ ਤੇਗ ਬਹਾਦਰ ਜੀ ਮਾਲਵਾ, ਪਟਿਆਲਾ, ਜੀਂਦ, ਲਖਨਮਾਜਰਾ ਤੇ ਰੋਹਤਕ ਦੀ ਹੁੰਦੇ ਹੋਏ ਆਗਰਾ ਪਹੁੰਚੇ। 
ਗੁਰੂ ਹੁੰਦਾ ਆਗਰਾ ਜਾਣ ਪਿੱਛੇ ਵੀ ਇੱਕ ਕਾਰਨ ਸੀ। ਗੁਰੂ ਜੀ ਦਾ ਇਕ ਸ਼ਰਧਾਲੂ ਜਿਸਦਾ ਨਾਮ ਹਸਨ ਅਲੀ ਸੀ ਜੋ ਚਰਵਾਹਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਗਿਰਫ਼ਤਾਰੀ ਦੇਣਾ ਚਾਹੁੰਦੇ ਹਨ। ਤਾਂ ਉਸ ਨੇ ਅਰਦਾਸ ਕੀਤੀ ਸੀ, ਹੇ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਤੁਸੀਂ ਗਿਰਫ਼ਤਾਰੀ ਦੇਣਾ ਚਾਹੁੰਦੇ ਹੋ ਤਾਂ ਮੇਰੇ ਜ਼ਰੀਏ ਦੇਣਾ ਤਾਂ ਜੋ ਮੈਨੂੰ ਕੁੱਛ ਇਨਾਮ ਮਿਲ ਸਕੇ ਤੇ ਇਨਾਮ ਦੇ ਪੈਸੇ ਨਾਲ ਮੇਰੀ ਗਰੀਬੀ ਦੂਰ ਹੋ ਜਾਵੇ।

ਹਸਨ ਅਲੀ

ਗੁਰੂ ਜੀ ਨੇ ਆਗਰਾ ਪਹੁੰਚ ਕੇ ਹਸਨ ਅਲੀ ਨੂੰ ਆਪਣੇ ਕੋਲ ਬੁਲਾਇਆ। ਗੁਰੂ ਨੂੰ ਨੇ ਉਸਨੂੰ ਆਪਣੀ ਇਕ ਬੜੀ ਹੀ ਕੀਮਤੀ ਅੰਗੂਠੀ ਦਿੱਤੀ ਤੇ ਨਾਲ ਇਕ ਸ਼ਾਲ ਵੀ ਦਿੱਤਾ ਤੇ ਉਸ ਨੂੰ ਕਿਹਾ ਕਿ ਜਾਓ ਬਜਾਰੋਂ ਮਿਠਾਈ ਲੈ ਕੇ ਆਓ। ਹਸਨ ਅਲੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਮਿਠਾਈ ਲੈਣ ਗਿਆ। ਜਦੋਂ ਉਸ ਨੇ ਦੁਕਾਨ ਤੇ ਜਾ ਕੇ ਮਿਠਾਈ ਖਰੀਦੀ ਤਾਂ ਦੁਕਾਨਦਾਰ ਨੂੰ ਸ਼ੱਕ ਹੋਇਆ ਕਿ ਐਨੀ ਕੀਮਤੀ ਅੰਗੂਠੀ ਇੱਕ ਮਾਮੂਲੀ ਚਰਵਾਹੇ ਕੋਲ ਕਿਵੇਂ ਹੋ ਸਕਦੀ ਹੈ। ਦੁਕਾਨਦਾਰ ਚਰਵਾਹੇ ਨੂੰ ਫੜ੍ਹ ਕੇ ਥਾਣੇ ਲੈ ਗਿਆ। ਜਦੋਂ ਥਾਣੇ ਵਿੱਚ ਚਰਵਾਹੇ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ਬਗੀਚੇ ਵਿੱਚ ਕੋਈ ਸਾਧੂ ਬੈਠੇ ਹੋਏ ਹਨ, ਓਹਨਾਂ ਹੀ ਇਹ ਅੰਗੂਠੀ ਤੇ ਸ਼ਾਲ ਉਸ ਨੂੰ ਦਿੱਤਾ ਹੈ।

ਠਾਣੇਦਾਰ ਚਰਵਾਹੇ ਨੂੰ ਨਾਲ ਲੈ ਕੇ ਬਗੀਚੇ ਵਿੱਚ ਪਹੁੰਚਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਕੋਈ ਹੋਰ ਸਾਧੂ ਨਹੀਂ ਬਲਕਿ ਖ਼ੁਦ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ। ਠਾਣੇਦਾਰ ਨੇ ਉਸੇ ਵੇਲੇ ਇਹ ਖ਼ਬਰ ਔਰੰਗਜ਼ੇਬ ਕੋਲ ਪਹੁੰਚੇ। ਸੁਣਦਿਆ ਹੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਗਿਰਫ਼ਤਾਰ ਕਰਨ ਲਈ 10 ਹਜ਼ਾਰ ਤੋਂ ਵੀ ਜਿਆਦਾ ਸੈਨਿਕ ਆਗਰਾ ਭੇਜ ਦਿੱਤੇ। 

ਐਨੀ ਵੱਡੀ ਗਿਣਤੀ ਵਿੱਚ ਸੈਨਿਕ ਭੇਜਣ ਦਾ ਮੁੱਖ ਕਾਰਨ ਸੀ ਕਿ ਔਰੰਗਜ਼ੇਬ ਦਾ ਡਰ। ਉਸਨੂੰ ਡਰ ਸੀ ਕਿ ਆਸ ਪਾਸ ਦੇ ਇਲਾਕੇ ਮਥੁਰਾ, ਹਾਥਰਸ, ਕਾਸ਼ੀ, ਆਵਾਗੜ੍ਹ, ਦੇ ਹਿੰਦੂ ਰਾਜਿਆਂ ਨੂੰ ਜਦੋਂ ਪਤਾ ਲੱਗਾ ਕਿ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਗਿਰਫ਼ਤਾਰ ਕਰਨ ਲਈ ਸੈਨਾ ਭੇਜੀ ਹੈ ਤਾਂ ਉਹ ਰਹੇ ਬਗਾਵਤ ਨਾ ਕਰ ਦੇਣ। ਇਹ ਰਾਜੇ ਓਹਨਾਂ 52 ਰਾਜਿਆਂ ਦੀ ਪੀੜ੍ਹੀ ਵਿੱਚੋਂ ਸਨ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਸ੍ਰੀ ਗੁਰੂ ਹਰਿਗਬਿੰਦ ਸਾਹਿਬ ਜੀ ਨੇ 1619 ਈ: ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ ਛੁਡਵਾਇਆ ਸੀ। 

ਗੁਰੂ ਜੀ ਨੂੰ ਗਿਰਫ਼ਤਾਰ ਕਰਨ ਲਈ ਸੈਨਿਕਾਂ ਦੇ ਨਾਲ ਕਾਜ਼ੀ ਤੇ ਵਜ਼ੀਰ ਵੀ ਪਹੁੰਚੇ। ਕਾਜ਼ੀਆਂ ਨੇ ਗੁਰੂ ਜੀ ਨੂੰ ਕਿਹਾ ਕਿ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਹੈ ਕਿ ਤੁਹਾਨੂੰ ਇਸਲਾਮ ਧਰਮ ਕਬੂਲ ਕਰਨਾ ਪਵੇਗਾ। ਇਸਦੇ ਬਦਲੇ ਤੁਹਾਨੂੰ ਜੋ ਕੁੱਝ ਵੀ ਚਾਹੀਦਾ ਹੋਵੇ ਮਿਲ ਜਾਵੇਗਾ ਪਰ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਇੰਨਕਾਰ ਕਰ ਦਿੱਤਾ। 

ਔਰੰਗਜ਼ੇਬ ਨੇ ਕਾਜ਼ੀਆਂ ਨੂੰ ਕਿਹਾ ਸੀ ਕਿ ਜੇ ਗੁਰੂ ਸਾਹਿਬ ਧਰਮ ਕਬੂਲ ਨਾ ਕਰਨ ਤਾਂ ਉਹਨਾਂ ਦੇ ਸਾਹਮਣੇ ਓਹਨਾਂ ਦੇ ਸਿੱਖਾਂ ਨੂੰ ਐਨੀ ਬੇਰਹਿਮੀ ਨਾਲ ਕਤਲ ਕਰ ਦਿਓ ਕਿ ਗੁਰੂ ਜੀ ਵੇਖ ਕੇ ਡਰ ਜਾਣ ਤੇ ਇਸਲਾਮ ਧਰਮ ਕਬੂਲ ਕਰ ਲੈਣ। 

ਭਾਈ ਮਤੀ ਦਾਸ ਜੀ 

ਮੁਗ਼ਲ ਸਿਪਾਹੀਆਂ ਨੇ ਗੁਰੂ ਸਾਹਿਬ ਜੀ ਦੇ ਨਾਲ ਆਏ ਇੱਕ ਸਿੱਖ ਭਾਈ ਮਤੀ ਦਾਸ ਜੀ ਨੂੰ ਲੱਕੜ ਦੇ ਫੱਟੇ ਨਾਲ ਬੰਨ੍ਹ ਕੇ ਆਰੇ ਨਾਲ ਚੀਰਨਾ ਸ਼ੁਰੂ ਕਰ ਦਿੱਤਾ। ਭਾਈ ਮਤੀ ਦਾਸ ਜੀ ਜਪੁਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਦੋਂ ਉਹਨਾਂ ਦਾ ਸ਼ਰੀਰ ਬੁੱਲ੍ਹਾਂ ਕੋਲੋਂ ਚੀਰਿਆ ਗਿਆ ਤਾਂ ਜਪੁਜੀ ਸਾਹਿਬ ਦੇ ਪਾਠ ਦੀਆਂ ਦੋ ਆਵਾਜ਼ਾਂ ਆਉਣ ਲੱਗ ਪਈਆਂ। ਭਾਈ ਮਤੀ ਦਾਸ ਜੀ ਨੇ ਜਪੁਜੀ ਸਾਹਿਬ ਦੀ ਸਮਾਪਤੀ ਤੇ ਸ਼ਹੀਦੀ ਪ੍ਰਾਪਤ ਕਰ ਲਈ।

ਭਾਈ ਦਿਆਲਾ ਜੀ

ਫ਼ਿਰ ਓਹਨਾਂ ਦੇਗ ਵਿੱਚ ਪਾਣੀ ਉਬਾਲ ਕੇ ਦੂਜੇ ਸਿੱਖ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਬਿਠਾ ਦਿੱਤਾ। ਭਾਈ ਦਿਆਲਾ ਜੀ ਦੀ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਓਹਨਾਂ ਜਪੁਜੀ ਸਾਹਿਬ ਦੀ ਸਮਾਪਤੀ "ਕੇਤੀ ਛੁੱਟੀ ਨਾਲ" ਤੇ ਆਪਣੇ ਸਵਾਸ ਤਿਆਗ ਦਿੱਤੇ ਤੇ ਸ਼ਹਾਦਤ ਪ੍ਰਾਪਤ ਕੀਤੀ। 

ਭਾਈ ਸਤੀ ਦਾਸ ਜੀ

ਫ਼ਿਰ ਓਹਨਾਂ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਤੇ ਓਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ।

ਔਰੰਗਜੇਬ ਦੀਆਂ ਸ਼ਰਤਾਂ

ਗੁਰੂ ਤੇਗ ਬਹਾਦਰ ਜੀ ਨੂੰ ਇੱਕ ਤੰਗ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ। ਪਿੰਜਰਾ ਐਨਾ ਜਿਆਦਾ ਤੰਗ ਸੀ ਕਿ ਉਸ ਵਿੱਚ ਖੜੇ ਰਹਿਣਾ ਵੀ ਬੜਾ ਮੁਸ਼ਕਿਲ ਸੀ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ। 

ਪਹਿਲੀ ਸ਼ਰਤ - ਕੋਈ ਕਰਾਮਾਤ ਦਿਖਾਓ
ਦੂਸਰੀ ਸ਼ਰਤ - ਇਸਲਾਮ ਕਬੂਲ ਕਰ ਲਵੋ।
ਤੀਸਰੀ ਸ਼ਰਤ - ਜੇ ਇਸਲਾਮ ਕਬੂਲ ਨਹੀਂ ਕਰਨਾ ਤਾਂ ਮਰਨ ਲਈ ਤਿਆਰ ਹੋ ਜਾਓ।

ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਪਹਿਲੀ ਸ਼ਰਤ ਦਾ ਜਵਾਬ ਦਿੱਤਾ। "ਇਹ ਸ਼੍ਰਿਸਟੀ ਅਕਾਲ ਪੁਰਖ ਦੇ ਹੁਕਮ ਅੰਦਰ ਚਲਦੀ ਹੈ, "ਕੁਦਰਤ ਦੇ ਨਿਯਮ ਹਨ, ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀਂ ਜਾ ਸਕਦਾ।"

ਔਰੰਗਜ਼ੇਬ ਦੀ ਦੂਜੀ ਸ਼ਰਤ ਦਾ ਜਵਾਬ ਗੁਰੂ ਜੀ ਨੇ ਦਿੱਤਾ ਕਿ "ਅਸੀਂ ਇਸਲਾਮ ਦੇ ਖ਼ਿਲਾਫ਼ ਨਹੀਂ ਹਾਂ, ਪਰ ਜਬਰਦਸਤੀ ਕਿਸੇ ਦਾ ਧਰਮ ਬਦਲ ਦੇਣਾ ਧਰਮ ਦੇ ਨਿਯਮਾਂ ਦੇ ਖ਼ਿਲਾਫ਼ ਹੈ, ਇਹ ਅਧਰਮ ਹੈ।"

ਔਰੰਗਜ਼ੇਬ ਦੀ ਤੀਸਰੀ ਸ਼ਰਤ ਦਾ ਜਵਾਬ ਦਿੰਦੇ ਹੋਏ ਗੁਰੂ ਜੀ ਨੇ ਕਿਹਾ, "ਨਾ ਅਸੀਂ ਜਨੇਊ ਪਹਿਨਦੇ ਹਾਂ ਤੇ ਨਾ ਹੀ ਤਿਲਕ ਲਗਾਉਂਦੇ ਹਾਂ ਪਰ ਹਿੰਦੂਆਂ ਦੇ ਇਸ ਅਧਿਕਾਰ ਨੂੰ ਬਚਾਉਣ ਲਈ ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ।"

ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ
ਹੁਣ ਔਰੰਗਜ਼ੇਬ ਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਗੁਰੂ ਤੇਗ ਬਹਾਦਰ ਜੀ ਆਪਣਾ ਧਰਮ ਬਦਲ ਕੇ ਇਸਲਾਮ ਧਰਮ ਕਬੂਲ ਨਹੀਂ ਕਰਨਗੇ ਤੇ ਉਸਨੇ ਸੋਚਿਆ ਕਿ ਜਿਨ੍ਹਾਂ ਚਿਰ ਗੁਰੂ ਜੀ ਜੀਵਤ ਹਨ ਉਨ੍ਹਾਂ ਚਿਰ ਹਿੰਦੂ ਧਰਮ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। 

ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਿ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਾਰਿਆਂ ਦੇ ਸਾਹਮਣੇ ਗੁਰੂ ਜੀ ਨੂੰ ਕਤਲ ਕਰ ਦਿੱਤਾ ਜਾਵੇ। ਇਸ ਗੱਲ ਦਾ ਢਿੰਡੋਰਾ ਪੂਰੇ ਸ਼ਹਿਰ ਵਿੱਚ ਫੇਰ ਦਿੱਤਾ ਗਿਆ।

ਅਗਲੇ ਦਿਨ ਸਵੇਰੇ ਗੁਰੂ ਜੀ ਇਸ਼ਨਾਨ ਕਰਕੇ ਪਾਠ ਕੀਤਾ। ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਲਜਾਇਆ ਗਿਆ। ਚੌਂਕ ਵਿੱਚ ਇੱਕ ਰੁੱਖ ਥੱਲੇ ਗੁਰੂ ਜੀ ਨੂੰ ਬਿਠਾ ਦਿੱਤਾ ਗਿਆ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਸਮਾਨ ਵਿੱਚ ਕਾਲੇ ਬੱਦਲ ਛਾ ਗਏ। ਹੌਲੀ ਹੌਲੀ ਹਵਾ ਵੀ ਤੇਜ਼ ਹੋਣ ਲੱਗ ਪਈ। 

ਕੁੱਛ ਚਿਰ ਬਾਅਦ ਜੱਲਾਦ ਆਇਆ ਤੇ ਉਸਨੇ ਤਲਵਾਰ ਨਾਲ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। ਗੁਰੂ ਜੀ ਦੇ ਸ਼ਾਹਿਦ ਹੁੰਦਿਆਂ ਹੀ ਪੂਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। 

ਲੋਕ ਕਹਿਣ ਲੱਗ ਪਏ "ਇਹ ਜ਼ੁਲਮ ਹੈ, ਇਹ ਕਹਿਰ ਹੈ" ਐਨੇ ਮਹਾਨ ਸੰਤ ਨੂੰ ਕਤਲ ਕਰ ਦਿੱਤਾ ਗਿਆ, ਇਹ ਜ਼ੁਲਮ ਹੈ, ਹੁਣ ਇਹ ਹਕੂਮਤ ਜਿਆਦਾ ਚਿਰ ਨਹੀਂ ਰਹੇਗੀ। 

ਜਿਵੇਂ ਹੀ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਓਸ ਵੇਲੇ ਐਨੀ ਤੇਜ਼ ਤੂਫ਼ਾਨ ਆਇਆ ਕਿ ਚਾਰ ਚੁਫ਼ੇਰੇ ਘੱਟਾ ਉੱਡਣ ਲੱਗਾ, ਘੱਟਾ ਐਨਾ ਜ਼ਿਆਦਾ ਸੀ ਕਿ ਕਿਸੇ ਨੂੰ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ। ਏਦਾਂ ਲੱਗ ਰਿਹਾ ਸੀ ਜਿਵੇਂ ਪੂਰਾ ਬ੍ਰਹਿਮੰਡ ਹੀ ਗੁੱਸੇ ਵਿੱਚ ਆ ਗਿਆ ਹੋਵੇ। 

ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਿਮ ਸੰਸਕਾਰ 

ਭਾਈ ਜੈਤਾ ਜੀ ਨੇ ਹਨੇਰੀ ਦਾ ਫਾਇਦਾ ਚੁੱਕਦਿਆਂ ਗੁਰੂ ਜੀ ਦਾ ਸੀਸ ਚੁੱਕਿਆ, ਉਸ ਨੂੰ ਇੱਕ ਕੱਪੜੇ ਵਿੱਚ ਲਪੇਟ ਲਿਆ ਤੇ ਆਪਣੇ ਸਾਥੀ ਭਾਈ ਨਾਨੂ ਜੀ ਤੇ ਭਾਈ ਉਦੈ ਜੀ ਨੂੰ ਨਾਲ ਲੈ ਕੇ ਪੰਜਾਬ ਨੂੰ ਰਵਾਨਾ ਹੋ ਗਏ। ਤਕਰੀਬਨ ਪੰਜ ਦਿਨ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਰਤਪੁਰ ਸਾਹਿਬ ਪਹੁੰਚੇ। ਓਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਗਾਇਆ ਤੇ ਕਿਹਾ "ਰੰਗਰੇਟਾ ਗੁਰੂ ਕਾ ਬੇਟਾ" 

ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਬੜੇ ਹੀ ਸਤਿਕਾਰ ਨਾਲ ਕੀਤਾ ਗਿਆ। 

ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਅੰਤਿਮ ਸੰਸਕਾਰ 

ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਰਧਾਲੂ ਜਿਸਦਾ ਨਾਮ ਸੀ ਭਾਈ ਲੱਖੀ ਸ਼ਾਹ ਵਣਜਾਰਾ। ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਰੂੰ ਨਾਲ ਭਰੀ ਇੱਕ ਗੱਡ ਲੈ ਕੇ ਚਾਂਦਨੀ ਚੌਂਕ ਵਿੱਚ ਪਹੁੰਚ ਗਿਆ ਤੇ ਹਨੇਰੀ ਦਾ ਫਾਇਦਾ ਚੁੱਕਦਿਆਂ ਓਹਨਾਂ ਨੇ ਗੁਰੂ ਜੀ ਦਾ ਧੜ ਬੜੇ ਹੀ ਸਤਿਕਾਰ ਨਾਲ ਚੁੱਕਿਆ ਤੇ ਉਸ ਨੂੰ ਰੂੰ ਵਿੱਚ ਲਕੋ ਲਿਆ। 

ਜਦੋਂ ਤੂਫ਼ਾਨ ਰੁਕਿਆ ਤਾਂ ਮੁਗ਼ਲਾਂ ਨੂੰ ਗੁਰੂ ਜੀ ਦਾ ਸੀਸ ਤੇ ਧੜ੍ਹ ਦੋਵੇਂ ਹੀ ਨਾ ਮਿਲੇ ਤੇ ਉਹ ਬੜੇ ਪ੍ਰੇਸ਼ਾਨ ਹੋਏ। 

ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਗੁਰੂ ਜੀ ਦੇ ਧੜ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਮੁਗਲਾਂ ਨੂੰ ਤੇ ਬਾਕੀ ਲੋਕਾਂ ਨੂੰ ਲੱਗਾ ਕਿ ਭਾਈ ਲੱਖੀ ਸ਼ਾਹ ਦੇ ਘਰ ਨੂੰ ਅੱਗ ਲੱਗਣ ਦਾ ਕੋਈ ਹੋਰ ਕਾਰਨ ਹੈ।

ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਕਰਦਿਆਂ ਆਪਣੀ ਕੁਰਬਾਨੀ ਦੇ ਦਿੱਤੀ। ਇਸੇ ਕਰਕੇ ਕਿਹਾ ਜਾਂਦਾ ਹੈ

"ਹਿੰਦ ਦੀ ਚਾਦਰ ਤੇਗ ਬਹਾਦਰ"

ਆਪ ਜੀ ਬੜੇ ਜੀ ਸਤਿਕਾਰ ਨਾਲ ਜਪੋ - 
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ ਬਹਾਦਰ ਸਿਮਰੀਐ 
ਘਰ ਨਉ ਨਿਧਿ ਆਵੈ ਧਾਇ।।

ਸਤਿਨਾਮ ਸ੍ਰੀ ਵਾਹਿਗੁਰੂ 

ਵਾਹਿਗੁਰੂ ਜੀ ਕਾ ਖ਼ਾਲਸਾ 
ਵਾਹਿਗੁਰੂ ਜੀ ਕੀ ਫ਼ਤਹਿ 



No comments:

Post a Comment

Pages

SoraTemplates

Best Free and Premium Blogger Templates Provider.

Buy This Template