Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Friday, January 31, 2025

History of Lohri in Punjabi

ਜਾਣ-ਪਛਾਣ 
ਲੋਹੜੀ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਜੋ ਕਿ ਪੰਜਾਬ, ਹਰਿਆਣੇ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਦਿੱਲੀ  ਵਿੱਚ ਬੜੀ ਹੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਹੈ ਜੋ ਕਿ ਫਸਲਾਂ ਦੇ ਪ੍ਰਫੁੱਲਿਤ ਹੋਣ ਤੇ ਮਨਾਇਆ ਜਾਂਦਾ ਹੈ। ਮੰਨਣਾ ਹੈ ਕਿ ਇਸ ਦਿਨ ਤੋਂ ਬਾਅਦ ਦਿਨ ਵੱਡੇ ਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਤਿਉਹਾਰ ਘਰ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ, ਜਿਨ੍ਹਾਂ ਦੇ ਨਵੇਂ ਵਿਆਹ ਹੋਏ ਹੁੰਦੇ ਹਨ ਜਾਂ ਜਿਨ੍ਹਾਂ ਘਰ ਪਰਮਾਤਮਾ ਨੇ ਪੁੱਤ ਦੀ ਦਾਤ ਬਖ਼ਸ਼ੀ ਹੋਵੇ ਉਹਨਾਂ ਘਰਾਂ ਵਿੱਚ ਇਹ ਤਿਉਹਾਰ ਬੜੇ ਹੀ ਧੂਮ ਧਾਮ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਪਹਿਲੇ ਦੇ ਸਮੇਂ ਵਿੱਚ ਇਹ ਤਿਉਹਾਰ ਸਿਰਫ਼ ਮੁੰਡੇ ਦਾ ਜਨਮ ਹੋਣ ਤੇ ਹੀ ਮਨਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਕੁੱਝ ਲੋਕ ਇਹ ਤਿਉਹਾਰ ਧੀ ਦੇ ਜਨਮ ਹੋਣ ਤੇ ਮਨਾਉਣ ਲੱਗ ਪਏ ਹਨ। 

lohri history in punjabi



ਮੁੰਡਾ ਜੰਮੇ ਦੀ ਖੁਸ਼ੀ ਵਿੱਚ ਲੋਕ ਪੁੰਨ ਦਾਨ ਕਰਦੇ ਹਨ, ਮਿੱਠੇ ਵਜੋਂ ਗੁੜ, ਰਿਓੜੀਆਂ, ਮੂੰਗਫਲੀ, ਲੱਡੂ ਆਦਿ ਚੀਜਾਂ ਵੰਡਦੇ ਹਨ। ਵਿਆਹ ਵਾਂਗੂੰ ਇਸ ਦਿਨ ਵੀ ਸਾਰੇ ਰਿਸ਼ਤੇਦਾਰਾਂ ਨੂੰ ਘਰ ਵਿੱਚ ਬੁਲਾ ਕੇ ਜਸ਼ਨ ਮਨਾਇਆ ਜਾਂਦਾ ਹੈ। ਲੋਹੜੀ ਵਾਲੀ ਸ਼ਾਮ ਜਾਂ ਰਾਤ ਨੂੰ ਲੱਕੜਾਂ ਤੇ ਪਾਥੀਆਂ ਦੀ ਅੱਗ ਬਾਲ ਕੇ ਉਸ ਵਿੱਚ ਮੂੰਗਫਲੀ, ਰਿਓੜੀਆਂ, ਫੁੱਲੇ ਸੁੱਟ ਕੇ ਤੇ ਬੋਲੀਆਂ ਪਾ ਕੇ, ਗੀਤ ਗਾ ਕੇ ਲੋਹੜੀ ਮਨਾਈ ਜਾਂਦੀ ਹੈ। ਇਸ ਨੂੰ ਭੁੱਗਾ ਬਲਣਾ ਕਹਿੰਦੇ ਹਨ। ਪਹਿਲਾਂ ਦੇ ਜ਼ਮਾਨੇ ਵਿੱਚ ਲੋਹੜੀ ਮਨਾਉਣ ਲਈ ਬੀਬੀਆਂ ਆਪ ਗੀਤ ਗਾਉਂਦੀਆਂ ਸਨ ਪਰ ਅੱਜ ਕੱਲ੍ਹ ਤਰੱਕੀ ਦੇ ਯੁੱਗ ਵਿੱਚ ਮਾਡਰਨ ਜ਼ਮਾਨੇ ਦੇ ਅਨੁਸਾਰ ਇਹ ਗੀਤ ਡੀ.ਜੇ. ਲਾ ਕੇ ਭੰਗੜੇ ਪਾ ਕੇ ਲੋਹੜੀ ਮਨਾਈ ਜਾਂਦੀ ਹੈ। ਇਸ ਤਿਉਹਾਰ ਨੂੰ ਪਤੰਗਾਂ ਨਾਲ ਵੀ ਜੋੜਿਆ ਗਿਆ ਹੈ। ਖਾਸ ਕਰਕੇ ਪੰਜਾਬ ਦੇ ਇਲਾਕੇ ਵਿੱਚ ਇਸ ਦਿਨ ਬਹੁਤ ਜਿਆਦਾ ਪਤੰਗਾਂ ਉਡਾਈਆਂ ਜਾਂਦੀਆਂ ਹਨ। 

ਕੁੱਝ ਲੋਕਾਂ ਵੱਲੋਂ ਜਾਂ ਛੋਟੇ ਬੱਚਿਆਂ ਵੱਲੋਂ ਟੋਲੀਆਂ ਬਣਾ ਕੇ ਘਰ-ਘਰ ਜਾ ਕੇ "ਦੁੱਲਾ ਭੱਟੀ ਵਾਲਾ, ਦੁੱਲੇ ਧੀ ਵਿਆਹੀ", "ਦੇ ਮਾਏ ਲੋਹੜੀ, ਤੇਰਾ ਪੁੱਤ ਚੜੂ ਘੋੜੀ" ਵਰਗੇ ਹੋਰ ਵੀ ਗੀਤ ਗਾ ਕੇ ਲੋਹੜੀ ਵੀ ਮੰਗੀ ਜਾਂਦੀ ਹੈ। 

ਘਰ ਵਿੱਚ ਭੁੱਗ ਬਾਲ ਕੇ ਲੋਹੜੀ ਮਨਾਉਣਾ ਤੇ ਲੋਹੜੀ ਮੰਗਣ ਵਾਲਾ ਰਿਵਾਜ ਅੱਜ ਕੱਲ੍ਹ ਬਹੁਤ ਹੀ ਘੱਟ ਚੁੱਕਾ ਹੈ। ਜਿਵੇਂ ਜਿਵੇਂ ਮਾਡਰਨ ਜ਼ਮਾਨਾ ਤਰੱਕੀ ਕਰ ਰਿਹਾ ਹੈ ਉਵੇਂ ਹੀ ਪੰਜਾਬੀ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ। 

Table of Contents

ਇਤਿਹਾਸਿਕ ਹਵਾਲੇ
ਲੋਹੜੀ ਦੇ ਨਾਲ ਵੱਖ ਵੱਖ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਅੱਜ ਕੱਲ੍ਹ ਸਭ ਤੋਂ ਜਿਆਦਾ ਦੁੱਲਾ ਭੱਟੀ ਦੀ ਕਹਾਣੀ ਨੂੰ ਮੁੱਖ ਮੰਨਿਆ ਜਾਂਦਾ ਹੈ। ਵੈਸੇ ਕਿਹਾ ਜਾਂਦਾ ਹੈ ਕਿ ਇਹਨਾਂ ਦਿਨਾਂ ਵਿੱਚ ਹਾੜ੍ਹੀ ਦੀ ਫ਼ਸਲ ਪ੍ਰਫੁੱਲਿਤ ਹੋ ਜਾਂਦੀ ਹੈ ਜਿਸ ਕਰਕੇ ਇਹ ਤਿਉਹਾਰ ਮਨਾਇਆ ਜਾਣ ਲੱਗਾ। ਇਸ ਦਿਨ ਰਾਤਾਂ ਛੋਟੀਆਂ ਤੇ ਦਿਨ ਵੱਡੇ ਹੋਣ ਸ਼ੁਰੂ ਹੋ ਜਾਂਦੇ ਹਨ। ਇਹ ਹਵਾਲਾ ਵੀ ਲੋਹੜੀ ਨਾਲ ਜੋੜਿਆ ਗਿਆ ਹੈ। 

ਲੋਹੜੀ ਦੇ ਤਿਉਹਾਰ ਦਾ ਇੱਕ ਇਤਹਾਸਿਕ ਹਵਾਲਾ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਜੁੜਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕੈਪਟਨ ਦੇ ਦੱਸਣ ਮੁਤਾਬਿਕ ਸਨ 1836 ਨੂੰ ਕੱਪੜੇ ਤੇ ਵੱਡੀ ਰਕਮ ਵਿੱਚ ਪੈਸੇ ਵੰਡੇ ਗਏ। 1844 ਈ: ਵਿੱਚ ਲੋਹੜੀ ਵਾਲੀ ਰਾਤ ਅੱਗ ਬਾਲ ਕੇ ਸ਼ਾਹੀ ਦਰਬਾਰ ਵਿੱਚ ਲੋਹੜੀ ਮਨਾਈ ਗਈ।

ਅੱਜ ਕੱਲ੍ਹ ਇਸ ਦਾ ਮੁੱਖ ਇਤਿਹਾਸ ਦੁੱਲੇ ਭੱਟੀ ਨਾਲ ਜੋੜਿਆ ਜਾਂਦਾ ਹੈ ਜੋ ਕਿ ਸਭ ਨੂੰ ਪਤਾ ਹੈ।

ਦੁੱਲਾ ਭੱਟੀ 
ਦੁੱਲਾ ਭੱਟੀ ਰਾਜਪੂਤ ਸੀ ਜੋ ਅਕਬਰ ਦੇ ਸ਼ਾਸਨਕਾਲ ਦੌਰਾਨ ਹੋਇਆ। ਦੁੱਲਾ ਭੱਟੀ ਨੇ ਅਕਬਰ ਦੇ ਖ਼ਿਲਾਫ਼ ਬਗਾਵਤ ਕੀਤੀ ਹੋਈ ਸੀ। ਭਾਵੇਂ ਦੁੱਲਾ ਭੱਟੀ ਸਰਕਾਰ ਦਾ ਬਾਗੀ ਦੀ ਪਰ ਆਮ ਲੋਕਾਂ ਵਿੱਚ ਉਹ ਬਹੁਤ ਪਿਆਰ ਰੱਖਣ ਵਾਲਾ ਸੀ ਤੇ ਲੋਕ ਵੀ ਉਸ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ। 

ਕਹਿੰਦੇ ਹਨ ਕਿ ਇੱਕ ਵਾਰ ਅਗਵਾਹਕਾਰ ਇੱਕ ਲੜਕੀ ਨੂੰ ਚੁੱਕ ਕੇ ਲੈ ਗਏ। ਦੁੱਲਾ ਭੱਟੀ ਨੇ ਅਗਵਾਕਾਰਾਂ ਕੋਲੋਂ ਉਸ ਲੜਕੀ ਨੂੰ ਛੁਡਵਾਇਆ ਤੇ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ ਤੇ ਬਾਅਦ ਵਿੱਚ ਉਸ ਦਾ ਵਿਆਹ ਵੀ ਕੀਤਾ। ਵਿਆਹ ਵੇਲੇ ਲੜਕੀ ਦੀ ਝੋਲੀ ਸ਼ੇਰ ਸ਼ੱਕਰ ਪਾਈ।

ਇਸ ਤੋਂ ਇਲਾਵਾ ਇੱਕ ਹੋਰ ਗਰੀਬ ਬ੍ਰਾਹਮਣ ਸੀ ਜਿਸ ਦੀਆਂ ਸੁੰਦਰੀ ਮੁੰਦਰੀ ਨਾਮ ਦੀਆਂ ਦੋ ਧੀਆਂ ਸਨ ਜੋ ਕਿ ਬਹੁਤ ਹੀ ਸੁੰਦਰ ਸਨ ਪਰ ਗਰੀਬੀ ਕਾਰਨ ਦੋਵਾਂ ਦੇ ਵਿਆਹਾਂ ਵਿੱਚ ਮੁਸ਼ਕਿਲ ਆ ਰਹੀ ਸੀ। ਸੁੰਦਰਤਾ ਜਿਆਦਾ ਹੋਣ ਕਰਕੇ ਸਮੇਂ ਦੇ ਹਾਕਮ ਨੇ ਓਹਨਾਂ ਤੇ ਅੱਖ ਰੱਖ ਲਈ ਤੇ ਉਹਨਾਂ ਨੂੰ ਜਬਰਨ ਚੁੱਕਣ ਲਈ ਮਨ ਬਣਾ ਲਿਆ। ਇਸ ਦਾ ਪਤਾ ਬ੍ਰਾਹਮਣ ਨੂੰ ਵੀ ਲੱਗ ਗਿਆ ਜਿਸ ਤੋਂ ਬਾਅਦ ਬ੍ਰਾਹਮਣ ਨੇ ਦੁੱਲਾ ਭੱਟੀ ਨਾਲ ਸੰਪਰਕ ਕੀਤਾ। 


ਲੋਹੜੀ ਸ਼ਬਦ
ਲੋਹੜੀ ਸ਼ਬਦ ਕਦੋਂ ਤੇ ਕਿਵੇਂ ਪਿਆ ਇਸ ਦਾ ਕੋਈ ਪੱਕਾ ਸਬੂਤ ਨਹੀਂ ਹੈ ਪਰ ਇਸ ਨਾਲ ਜੁੜੀਆਂ ਅਲੱਗ ਅਲੱਗ ਕਹਾਣੀਆਂ ਹਨ ਜਿਸ ਤੋਂ ਆਪਾਂ ਸਮਝ ਸਕਦੇ ਹਾਂ ਕਿ ਲੋਹੜੀ ਸ਼ਬਦ ਕਿਵੇਂ ਪਿਆ ਹੋਵੇਗਾ। 

ਲੋਹੜੀ ਦੇ ਤਿਉਹਾਰ ਤੇ ਮਿੱਠੇ ਦੇ ਤੌਰ ਤੇ ਤਿਲ ਰਿਉੜੀਆਂ ਵੰਡਣ ਦਾ ਰਿਵਾਜ ਹੁੰਦਾ ਸੀ ਜਿਸ ਕਰਕੇ ਇਸਦਾ ਨਾਮ ਤਿਲਹੋੜੀ ਪੈ ਗਿਆ। ਬਾਅਦ ਵਿੱਚ ਬਦਲਦੇ ਸਮੇਂ ਦੇ ਨਾਲ ਨਾਲ ਤਿਲੋਹੜੀ ਦਾ ਨਾਮ ਵੀ ਬਦਲ ਕੇ ਲੋਹੜੀ ਹੋ ਗਿਆ।

ਲੋਹੜੀ ਵਾਲੀ ਰਾਤ ਨੂੰ ਲੋਕੀਂ ਭੁੱਗਾ ਬਾਲਦੇ ਹਨ। ਜਿਸ ਕਰਕੇ ਇਸ ਨੂੰ ਪਹਿਲਾਂ ਲੋਹ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਲੋਹੜੀ ਕਹਿਣ ਲੱਗ ਪਏ। 

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਲੋਹੜੀ ਸ਼ਬਦ ਸੰਤ ਕਬੀਰ ਜੀ ਦੀ ਪਤਨੀ ਲੋਈ ਬਣਿਆ ਹੈ।

ਲੋਹੜੀ ਦਾ ਜਸ਼ਨ
ਲੋਹੜੀ ਦਾ ਜਸ਼ਨ ਲੋਕ ਬੜੇ ਹੀ ਚਾਵਾਂ ਨਾਲ ਮਨਾਉਂਦੇ ਹਨ। ਲੋਹੜੀ ਵਾਲੀ ਰਾਤ ਘਰ ਵਿੱਚ ਅੱਗ ਬਾਲ ਕੇ ਮਤਲਬ ਕਿ ਭੁੱਗਾ ਬਾਲ ਕੇ ਵਿੱਚ ਤਿਲ ਰਿਉੜੀਆਂ ਸੁੱਟ ਕੇ ਮਨਾਉਂਦੇ ਹਨ। ਰਾਤ ਨੂੰ ਘਰ ਵਿੱਚ ਭੁੱਗਾ ਨਾਲ ਕੇ ਉਸ ਦੇ ਆਲੇ ਦੁਆਲੇ ਬੈਠ ਕੇ ਗੀਤ ਗਾਏ ਜਾਂਦੇ ਹਨ। 

ਜਿਨ੍ਹਾਂ ਘਰਾਂ ਵਿੱਚ ਵਿਆਹ ਹੋਇਆ ਹੋਵੇ ਜਾਂ ਮੁੰਡੇ ਨੇ ਜਨਮ ਲਿਆ ਹੋਵੇ ਓਹਨਾਂ ਘਰਾਂ ਵਿੱਚ ਲੋਹੜੀ ਉਹਨਾਂ ਘਰਾਂ ਵਿੱਚ ਲੋਹੜੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। 

ਹਾਲਾਂਕਿ ਅੱਜ ਕੱਲ੍ਹ ਕੁੱਝ ਲੋਕ ਧੀ ਦੇ ਜੰਮਣ ਤੇ ਵੀ ਲੋਹੜੀ ਮਨਾਉਣ ਲੱਗ ਪਏ ਹਨ।

ਪਹਿਲਾਂ ਦੇ ਸਮੇਂ ਲੋਕ ਘਰ ਵਿੱਚ ਭੁੱਗਾ ਬਾਲ ਕੇ ਉਸ ਦੇ ਘੇਰੇ ਬੈਠ ਕੇ ਗੀਤ ਗਾਉਂਦੇ ਤੇ ਤਿਲ, ਰਿਓੜੀਆਂ, ਮੂੰਗਫਲੀ ਭੁੱਗੇ ਵਿੱਚ ਸੁੱਟਦੇ। ਕੁੱਝ ਲੋਕ ਢੋਲੀ ਨੂੰ ਬੁਲਾ ਕੇ ਢੋਲ ਦੇ ਡਗੇ ਤੇ ਭੰਗੜੇ ਪਾਉਂਦੇ। ਬਦਲਦੇ ਸਮੇਂ ਨਾਲ ਇਹ ਰਿਵਾਜ ਵੀ ਬਦਲਣ ਲੱਗ ਪਿਆ। ਅੱਜ ਕੱਲ੍ਹ ਵੀ ਲੋਕ ਭੁੱਗਾ ਬਾਲਦੇ ਤੇ ਉਸ ਤਰ੍ਹਾਂ ਤਿਲ ਤਿਲ ਰਿਓੜੀਆਂ ਭੁੱਗੇ ਦੀ ਅੱਗ ਵਿੱਚ ਸੁੱਟਦੇ ਪਰ ਅੱਜ ਕੱਲ੍ਹ ਕੁੱਝ ਲੋਕ ਖ਼ਾਸ ਕਰਕੇ ਜਿਨ੍ਹਾਂ ਦੇ ਵਿਆਹ ਹੋਏ ਹੋਣ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਉਹ ਘਰ ਲੋਹੜੀ ਵਾਲੀ ਰਾਤ ਡੀ. ਜੇ. ਲਗਾ ਕੇ ਭੰਗੜੇ ਪਾਉਂਦੇ ਹਨ। ਲੋਹੜੀ ਵਾਲੇ ਦਿਨ ਗੰਨੇ ਦਾ ਜੂਸ, ਮੱਕੀ ਦੀ ਰੋਟੀ, ਸਰੋਂ ਦਾ ਸਾਗ ਆਮ ਹੀ ਘਰਾਂ ਵਿੱਚ ਬਣਦਾ ਹੈ। 

ਇਸਤੋਂ ਇਲਾਵਾ ਲੋਹੜੀ ਵਾਲੇ ਦਿਨ ਲੋਕੀਂ ਪਤੰਗਾਂ ਉਡਾਉਂਦੇ ਹਨ। ਬੱਚਿਆਂ ਲਈ ਗੁਬਾਰੇ ਲੈ ਕੇ ਜਾਂਦੇ ਹਨ। 


ਰਿਵਾਜ ਤੇ ਗੀਤ
ਲੋਹੜੀ ਵਾਲੇ ਦਿਨ ਅਲੱਗ ਅਲੱਗ ਗੀਤ ਗਾਏ ਜਾਂਦੇ ਹਨ। ਪਿੰਡਾਂ ਵਿੱਚ ਕੁੱਝ ਲੋਕਾਂ ਵੱਲੋਂ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗੀ ਜਾਂਦੀ ਸੀ, ਜਿਨ੍ਹਾਂ ਵਿਚੋਂ ਪ੍ਰਸਿੱਧ ਗੀਤ ਹਨ-

"ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ, ਕੁੜੀ ਦਾ ਸਾਲੂ ਪਾਟਾ ਹੋ, 
ਸਾਲੂ ਕੌਣ ਸਮੇਟੇ" 

"ਦੇਹ ਮਾਏ ਪਾਥੀ, ਤੇਰਾ ਪੁੱਤ ਚੜੂਗਾ ਹਾਥੀ
ਹਾਥੀ ਨੇ ਮਾਰੀ ਟੱਕਰ, ਤੇਰਾ ਪੁੱਤ ਖਾਊਗਾ ਸ਼ੱਕਰ"


"ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ,
ਸਾਡੇ ਪੈਰਾਂ ਹੇਠ ਸਲਾਇਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ"

ਜੇ ਕੋਈ ਘਰ ਲੋਹੜੀ ਨਾ ਦਿੰਦਾ ਤਾਂ ਮੰਗਣ ਵਾਲੀ ਟੋਲੀ ਗੀਤ ਗਾਉਂਦੀ "ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ"

ਪਹਿਲਾਂ ਦੇ ਸਮੇਂ ਵਿੱਚ ਲੋਕੀਂ ਇਹ ਗੀਤ ਗਾ ਕੇ ਲੋਹੜੀ ਮੰਗਦੇ ਪਰ ਅੱਜ ਕੱਲ੍ਹ ਸਮੇਂ ਦੇ ਨਾਲ ਨਾਲ ਇਹ ਰਿਵਾਜ ਵੀ ਖ਼ਤਮ ਹੋ ਗਿਆ।

No comments:

Post a Comment

Pages

SoraTemplates

Best Free and Premium Blogger Templates Provider.

Buy This Template